ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੇਸ਼ ਭਰ ਸਮੇਤ ਪੰਜਾਬ ਵਿਚ ਕੋਰੋਨਾ ਵਾਇਰਸ ਲਗਾਤਾਰ ਖਤਰਨਾਕ ਰੂਪ ਵਿਖਾ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 39 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 2415 ਹੋ ਗਈ ਹੈ। ਉੱਥੇ ਹੀ 14 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ। ਜਦਕਿ ਕੋਈ ਨਵੀਂ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਵੀਰਵਾਰ ਸ਼ਾਮ 5 ਵਜੇ ਤੱਕ ਫਾਜ਼ਿਲਕਾ, ਮੁਕਤਸਰ ਸਾਹਿਬ, ਰੋਪੜ, ਨਵਾਂਸ਼ਹਿਰ, ਸੰਗਰੂਰ, ਹੁਸ਼ਿਆਰਪੁਰ, ਗੁਰਦਾਸਪੁਰ ਤੋਂ 1-1, ਲੁਧਿਆਣਾ ਤੋਂ 6, ਪਠਾਨਕੋਟ ਤੋਂ 4, ਬਠਿੰਡਾ ਤੋਂ 3, ਅੰਮ੍ਰਿਤਸਰ ਤੋਂ 15 ਅਤੇ ਜਲੰਧਰ ਤੋਂ 4 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਲੁਧਿਆਣਾ, ਸੰਗਰੂਰ ਵਿਚ 1-1, ਬਠਿੰਡਾ ਵਿਚ 2, ਮੁਹਾਲੀ ਵਿਚ 3 ਅਤੇ ਜਲੰਧਰ ਵਿਚ 7 ਮਰੀਜ਼ ਇਲਾਜ ਤੋਂ ਬਾਅਦ ਸਿਹਤਯਾਬ ਵੀ ਹੋਏ ਹਨ ਜਿਸ ਕਰਕੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ 2043 ਹੋ ਗਏ ਹਨ ਜਦਕਿ ਮ੍ਰਿਤਕਾਂ ਦਾ ਅੰਕੜਾ 47 ਹੈ। ਸੂਬੇ ਵਿਚ ਇਸ ਵੇਲੇ 325 ਐਕਟਿਵ ਕੇਸ ਰਹਿ ਗਏ ਹਨ।
ਅੰਮ੍ਰਿਤਸਰ- ਕੁੱਲ ਕੇਸ-405, ਠੀਕ ਹੋਏ- 313, ਮੌਤਾਂ-7
ਜਲੰਧਰ – ਕੁੱਲ ਕੇਸ – 262, ਠੀਕ ਹੋਏ -216, ਮੌਤਾਂ-8
ਲੁਧਿਆਣਾ- ਕੁੱਲ ਕੇਸ-206, ਠੀਕ ਹੋਏ-152, ਮੌਤਾਂ-9
ਤਰਨਤਾਰਨ ਕੁੱਲ ਕੇਸ-157, ਠੀਕ ਹੋਏ-153, ਮੌਤਾਂ-0
ਗੁਰਦਾਸਪੁਰ- ਕੁੱਲ ਕੇਸ-145, ਠੀਕ ਹੋਏ-131, ਮੌਤਾਂ-3
ਹੁਸ਼ਿਆਰਪੁਰ- ਕੁੱਲ ਕੇਸ-134, ਠੀਕ ਹੋਏ-116, ਮੌਤਾਂ-5
ਪਟਿਆਲਾ-ਕੁੱਲ ਕੇਸ-125, ਠੀਕ ਹੋਏ-106, ਮੌਤਾਂ-2
ਮੁਹਾਲੀ – ਕੁੱਲ ਕੇਸ – 120, ਠੀਕ ਹੋਏ – 103, ਮੌਤਾਂ –3
ਨਵਾਂਸ਼ਹਿਰ- ਕੁੱਲ ਕੇਸ-106, ਠੀਕ ਹੋਏ-100, ਮੌਤਾਂ-1
ਸੰਗਰੂਰ ਕੁੱਲ ਕੇਸ-103, ਠੀਕ ਹੋਏ-92, ਮੌਤਾਂ-0
ਰੋਪੜ- ਕੁੱਲ ਕੇਸ-71, ਠੀਕ ਹੋਏ-59, ਮੌਤਾਂ-1
ਪਠਾਨਕੋਟ- ਕੁੱਲ ਕੇਸ-80, ਠੀਕ ਹੋਏ-41, ਮੌਤਾਂ-3
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-69, ਠੀਕ ਹੋਏ-66, ਮੌਤਾਂ-0
ਫਰੀਦਕੋਟ- ਕੁੱਲ ਕੇਸ-66, ਠੀਕ ਹੋਏ-61, ਮੌਤਾਂ-0
ਫਤਿਹਗੜ੍ਹ ਸਾਹਿਬ- ਕੁੱਲ ਕੇਸ-64, ਠੀਕ ਹੋਏ-57, ਮੌਤਾਂ-0
ਮੋਗਾ- ਕੁੱਲ ਕੇਸ-64, ਠੀਕ ਹੋਏ-59, ਮੌਤਾਂ-0
ਬਠਿੰਡਾ- ਕੁੱਲ ਕੇਸ-53 ਠੀਕ ਹੋਏ-45, ਮੌਤਾਂ-0
ਫ਼ਿਰੋਜ਼ਪੁਰ – ਕੁੱਲ ਕੇਸ-46, ਠੀਕ ਹੋਏ-45, ਮੌਤਾਂ-1
ਫਾਜ਼ਿਲਕਾ ਕੁੱਲ ਕੇਸ-45, ਠੀਕ ਹੋਏ-42, ਮੌਤਾਂ-0
ਕਪੂਰਥਲਾ-ਕੁੱਲ ਕੇਸ-38, ਠੀਕ ਹੋਏ-33, ਮੌਤਾਂ-3
ਮਾਨਸਾ- ਕੁੱਲ ਕੇਸ-32, ਠੀਕ ਹੋਏ-32, ਮੌਤਾਂ-0
ਬਰਨਾਲਾ ਕੁੱਲ ਕੇਸ-24, ਠੀਕ ਹੋਏ-21, ਮੌਤਾਂ-1
ਕੁੱਲ ਕੇਸ 2415, ਠੀਕ ਹੋਏ 2043, ਮੌਤਾਂ 47
