ਦੁਨੀਆ ਵਿਚ ਕੋਰੋਨਾ ਦੇ ਮਾਮਲਿਆਂ ਨੇ 60 ਲੱਖ ਦਾ ਅੰਕੜਾ ਕੀਤਾ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਦੁਨੀਆ ਲਈ ਇਕ ਮੁਸੀਬਤ ਦਾ ਪਹਾੜ ਬਣੀ ਹੋਈ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਦੁਨੀਆ ਲਈ ਇਕ ਮੁਸੀਬਤ ਦਾ ਪਹਾੜ ਬਣੀ ਹੋਈ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ ਕਹਿਰ ਝੇਲ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 60 ਲੱਖ ਦਾ ਅੰਕੜਾ ਵੀ ਪਾਰ ਕਰ ਚੁੱਕੀ ਹੈ ਜਦਕਿ ਹੁਣ ਤੱਕ 3 ਲੱਖ 66 ਹਜ਼ਾਰ ਤੋਂ ਵੱਧ ਕੋਰੋਨਾ ਪੀੜਤਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ। ਉੱਥੇ ਹੀ 26 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਸਿਹਤਯਾਬ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 6,033,469 ਹੋ ਗਈ ਹੈ। ਜਦਕਿ ਮਰਨ ਵਾਲਿਆਂ ਦਾ ਅੰਕੜਾ 366,890 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 2,661,097 ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਸੰਖਿਆ 3,005,482 ਹੋ ਗਈ ਹੈ। ਕੋਰੋਨਾ ਦੇ ਸੰਕਰਮਨ ਦਾ ਸ਼ਿਕਾਰ ਸੱਭ ਤੋਂ ਵੱਧ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਕੋਰੋਨਾ ਦੇ ਕੁੱਲ ਮਾਮਲੇ 1,793,530 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਸੰਖਿਆ 104,542 ਤੱਕ ਪਹੁੰਚ ਗਈ ਹੈ। ਉੱਥੇ ਹੀ 519,569 ਕੋਰੋਨਾ ਪੀੜਤ ਕੋਰੋਨਾ ਨੂੰ ਹਰਾ ਕੇ ਸਿਹਤਮੰਦ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਚਿਲੀ ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੈਲਜ਼ੀਅਮ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ ।

ਬ੍ਰਾਜ਼ੀਲ – ਕੁੱਲ ਕੇਸ– 468,338, ਮੌਤਾਂ-27,944

ਰੂਸ – ਕੁੱਲ ਕੇਸ-387,623, ਮੌਤਾਂ-4,374

ਸਪੇਨ- ਕੁੱਲ ਕੇਸ – 285,644, ਮੌਤਾਂ- 27,121

ਯੂਕੇ- ਕੁੱਲ ਕੇਸ -271,222, ਮੌਤਾਂ-38,161

ਇਟਲੀ – ਕੁੱਲ ਕੇਸ – 232,248, ਮੌਤਾਂ- 33,229

ਫਰਾਂਸ- ਕੁੱਲ ਕੇਸ- 186,835, ਮੌਤਾਂ-28,714

ਜਰਮਨੀ- ਕੁੱਲ ਕੇਸ -183,019 ਮੌਤਾਂ-8,594

ਭਾਰਤ- ਕੁੱਲ ਕੇਸ – 173,763, ਮੌਤਾਂ-4,971

ਤੁਰਕੀ- ਕੁੱਲ ਕੇਸ- 162,120, ਮੌਤਾਂ-4,489

ਪੇਰੂ–ਕੁੱਲ ਕੇਸ- 148,285, ਮੌਤਾਂ-4,230

ਈਰਾਨ – ਕੁੱਲ ਕੇਸ -146,668, ਮੌਤਾਂ-7,677

ਚਿਲੀ-ਕੁੱਲ ਕੇਸ-90,638, ਮੌਤਾਂ-944

ਕਨੇਡਾ-  ਕੁੱਲ ਕੇਸ- 89,418, ਮੌਤਾਂ-6,979

ਮੈਕਸੀਕੋ-ਕੁੱਲ ਕੇਸ- 84,627, ਮੌਤਾਂ-9,415

ਚੀਨ- ਕੁੱਲ ਕੇਸ – 82,999, ਮੌਤਾਂ-4,634

ਸਾਊਦੀ ਅਰਬ- ਕੁੱਲ ਕੇਸ- 81,766, ਮੌਤਾਂ-458

ਪਾਕਿਸਤਾਨ-ਕੁੱਲ ਕੇਸ-66,457, ਮੌਤਾਂ-1,395

ਬੈਲਜ਼ੀਅਮ-ਕੁੱਲ ਕੇਸ- 58,061, ਮੌਤਾਂ-9,430

Leave a Reply

Your email address will not be published. Required fields are marked *