ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਭਾਰਤ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲਿਆਂ ‘ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ।ਬੀਤੇ ਦਿਨ ਸੂਬੇ ਵਿਚੋਂ 39 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 2197 ਹੋ ਗਈ ਹੈ। ਉੱਥੇ ਹੀ ਤਿੰਨ ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ ਜਦਕਿ ਦੋ ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਮੁਹਾਲੀ ਤੋਂ 3, ਪਟਿਆਲਾ ਤੋਂ 1, ਜਲੰਧਰ ਤੋਂ 8, ਲੁਧਿਆਣਾ ਤੋਂ 4, ਮੋਗਾ ਤੋਂ 2, ਅੰਮ੍ਰਿਤਸਰ ਤੋਂ 12, ਰੋਪੜ ਤੋਂ 1, ਪਠਾਨਕੋਟ ਤੋਂ 5 ਅਤੇ ਗੁਰਦਾਸਪੁਰ ਤੋਂ 3 ਨਵੇ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਜਦਕਿ ਕਪੂਰਥਲਾ ਵਿਚ ਤਿੰਨ ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਸਿਹਤਯਾਬ ਵੀ ਹੋਏ ਹਨ ਜਿਸ ਕਰਕੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ 1949 ਹੋ ਗਈ ਹੈ। ਉੱਥੇ ਹੀ ਲੁਧਿਆਣਾ ਅਤੇ ਅੰਮ੍ਰਿਤਸਰ ਵਿਚ ਇਕ-ਇਕ ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 42 ਤੱਕ ਪਹੁੰਚ ਗਿਆ ਹੈ ਜਿਸ ਕਰਕੇ ਸੂਬੇ ਵਿਚ ਐਕਟਿਵ ਕੇਸਾਂ ਦੀ ਗਿਣਤੀ 206 ਹੋ ਗਈ ਹੈ।
ਅੰਮ੍ਰਿਤਸਰ- ਕੁੱਲ ਕੇਸ-366, ਠੀਕ ਹੋਏ- 306, ਮੌਤਾਂ-7
ਜਲੰਧਰ – ਕੁੱਲ ਕੇਸ – 241, ਠੀਕ ਹੋਏ -209, ਮੌਤਾਂ-6
ਲੁਧਿਆਣਾ- ਕੁੱਲ ਕੇਸ-180, ਠੀਕ ਹੋਏ-135, ਮੌਤਾਂ-8
ਤਰਨਤਾਰਨ ਕੁੱਲ ਕੇਸ-156, ਠੀਕ ਹੋਏ-152, ਮੌਤਾਂ-0
ਗੁਰਦਾਸਪੁਰ- ਕੁੱਲ ਕੇਸ-136, ਠੀਕ ਹੋਏ-125, ਮੌਤਾਂ-3
ਪਟਿਆਲਾ-ਕੁੱਲ ਕੇਸ-116, ਠੀਕ ਹੋਏ-101, ਮੌਤਾਂ-2
ਹੁਸ਼ਿਆਰਪੁਰ- ਕੁੱਲ ਕੇਸ-114, ਠੀਕ ਹੋਏ-88, ਮੌਤਾਂ-5
ਮੁਹਾਲੀ – ਕੁੱਲ ਕੇਸ – 107, ਠੀਕ ਹੋਏ – 99, ਮੌਤਾਂ –3
ਨਵਾਂਸ਼ਹਿਰ- ਕੁੱਲ ਕੇਸ-106, ਠੀਕ ਹੋਏ-101, ਮੌਤਾਂ-1
ਸੰਗਰੂਰ ਕੁੱਲ ਕੇਸ-94, ਠੀਕ ਹੋਏ-91, ਮੌਤਾਂ-0
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-66, ਠੀਕ ਹੋਏ-65, ਮੌਤਾਂ-0
ਫਰੀਦਕੋਟ- ਕੁੱਲ ਕੇਸ-62, ਠੀਕ ਹੋਏ-61, ਮੌਤਾਂ-0
ਰੋਪੜ- ਕੁੱਲ ਕੇਸ-62, ਠੀਕ ਹੋਏ-59, ਮੌਤਾਂ-1
ਮੋਗਾ- ਕੁੱਲ ਕੇਸ-61, ਠੀਕ ਹੋਏ-59, ਮੌਤਾਂ-0
ਫਤਿਹਗੜ੍ਹ ਸਾਹਿਬ ਕੁੱਲ ਕੇਸ-57, ਠੀਕ ਹੋਏ-57, ਮੌਤਾਂ-0
ਪਠਾਨਕੋਟ- ਕੁੱਲ ਕੇਸ-52, ਠੀਕ ਹੋਏ-28, ਮੌਤਾਂ-1
ਫ਼ਿਰੋਜ਼ਪੁਰ – ਕੁੱਲ ਕੇਸ-46, ਠੀਕ ਹੋਏ-45, ਮੌਤਾਂ-1
ਫਾਜ਼ਿਲਕਾ ਕੁੱਲ ਕੇਸ-42, ਠੀਕ ਹੋਏ-42, ਮੌਤਾਂ-0
ਬਠਿੰਡਾ- ਕੁੱਲ ਕੇਸ-42 ਠੀਕ ਹੋਏ-41, ਮੌਤਾਂ-0
ਕਪੂਰਥਲਾ-ਕੁੱਲ ਕੇਸ-36, ਠੀਕ ਹੋਏ-33, ਮੌਤਾਂ-3
ਮਾਨਸਾ- ਕੁੱਲ ਕੇਸ-32, ਠੀਕ ਹੋਏ-32, ਮੌਤਾਂ-0
ਬਰਨਾਲਾ ਕੁੱਲ ਕੇਸ-23, ਠੀਕ ਹੋਏ-20, ਮੌਤਾਂ-1
ਕੁੱਲ ਕੇਸ 2197, ਠੀਕ ਹੋਏ 1949, ਮੌਤਾਂ 42
