ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਦੇ ਹਰ ਦੇਸ਼ ਨੂੰ ਆਪਣੀ ਚਪੇਟ ਵਿਚ ਲੈ ਚੁੱਕਿਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 44 ਲੱਖ ਦਾ ਅੰਕੜਾ ਵੀ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਸੰਖਿਆ 3 ਲੱਖ ਤੱਕ ਪਹੁੰਚਣ ਵਾਲੀ ਹੈ। ਉੱਥੇ ਹੀ 16 ਲੱਖ ਤੋਂ ਵੱਧ ਮਰੀਜ਼ਾਂ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 4,428,236 ਹੋ ਗਈ ਹੈ ਅਤੇ ਹੁਣ ਤੱਕ 298,083 ਕੋਰੋਨਾ ਪੀੜਤ ਦਮ ਤੋੜ ਚੁੱਕੇ ਹਨ। ਉੱਥੇ ਹੀ 1,657,903 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਸਿਹਤਯਾਬ ਹੋ ਗਏ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 2,472,250 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਜ਼ਿਆਦਾ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋਇਆ ਹੈ। ਇੱਥੇ ਕੋਰੋਨਾ ਦੇ ਕੇਸਾਂ ਦੀ ਸੰਖਿਆ 1,430,348 ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 85,197 ਤੱਕ ਪਹੁੰਚ ਚੁੱਕੀ ਹੈ। ਇਸ ਤੋਂ ਇਲਾਵਾ ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਰੂਸ, ਤੁਰਕੀ, ਬ੍ਰਾਜ਼ੀਲ, ਈਰਾਨ, ਕਨੇਡਾ, ਪੇਰੂ, ਬੈਲਜ਼ੀਅਮ, ਸਾਊਦੀ ਅਰਬ ਅਤੇ ਨੀਦਰਲੈਂਡ ਵਰਗੇ ਦੇਸ਼ ਵੀ ਕੋਰੋਨਾ ਮਹਾਮਾਰੀ ਦੀ ਮਾਰ ਝੱਲ ਰਹੇ ਹਨ।
ਸਪੇਨ- ਕੁੱਲ ਕੇਸ – 271,095, ਮੌਤਾਂ- 27,104
ਰੂਸ – ਕੁੱਲ ਕੇਸ-242,271, ਮੌਤਾਂ-2,212
ਯੂਕੇ- ਕੁੱਲ ਕੇਸ -229,271, ਮੌਤਾਂ-33,186
ਇਟਲੀ – ਕੁੱਲ ਕੇਸ – 222,104, ਮੌਤਾਂ- 31,106
ਬ੍ਰਾਜ਼ੀਲ – ਕੁੱਲ ਕੇਸ – 189,157, ਮੌਤਾਂ-13,158
ਫਰਾਂਸ- ਕੁੱਲ ਕੇਸ- 178,060, ਮੌਤਾਂ-27,074
ਜਰਮਨੀ- ਕੁੱਲ ਕੇਸ -174,098, ਮੌਤਾਂ-7,861
ਤੁਰਕੀ- ਕੁੱਲ ਕੇਸ- 143,114, ਮੌਤਾਂ-3,952
ਈਰਾਨ – ਕੁੱਲ ਕੇਸ -112,725, ਮੌਤਾਂ-6,783
ਚੀਨ- ਕੁੱਲ ਕੇਸ – 82,929 ਮੌਤਾਂ-4,633
ਪੇਰੂ–ਕੁੱਲ ਕੇਸ- 76,306, ਮੌਤਾਂ-2,169
ਕਨੇਡਾ- ਕੁੱਲ ਕੇਸ- 72,278, ਮੌਤਾਂ-5,302
ਬੈਲਜ਼ੀਅਮ-ਕੁੱਲ ਕੇਸ- 53,981, ਮੌਤਾਂ-8,843
ਸਾਊਦੀ ਅਰਬ- ਕੁੱਲ ਕੇਸ- 44,830, ਮੌਤਾਂ-273
ਨੀਦਰਲੈਂਡ-ਕੁੱਲ ਕੇਸ-43,211, ਮੌਤਾਂ-5,562

