ਪੰਜਾਬ ਵਿਚ ਹੁਣ ਤੱਕ 200 ਮਰੀਜ਼ ਕੋਰੋਨਾ ਤੋਂ ਜਿੱਤ ਚੁੱਕੇ ਹਨ ਜੰਗ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਵਿਚ ਕੋਰੋਨਾ ਮਹਾਮਾਰੀ ਨੇ ਆਪਣੇ ਪੈਰ ਪਸਾਰੇ ਹੋਏ ਹਨ। ਉੱਥੇ ਹੀ ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਵਿਚ ਕੋਰੋਨਾ ਮਹਾਮਾਰੀ ਨੇ ਆਪਣੇ ਪੈਰ ਪਸਾਰੇ ਹੋਏ ਹਨ। ਉੱਥੇ ਹੀ ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹਾਲਾਂਕਿ ਬੀਤੇ ਦਿਨ ਇਨ੍ਹਾਂ ਮਾਮਲਿਆਂ ਵਿਚ ਅੱਗੇ ਨਾਲੋਂ ਥੋੜੀ ਕਮੀ ਜ਼ਰੂਰ ਵੇਖਣ ਨੂੰ ਮਿਲੀ ਹੈ। ਬੀਤੇ ਬੁੱਧਵਾਰ ਨੂੰ 10 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 1924 ਹੋ ਗਈ ਹੈ ਜਦਕਿ 29 ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ। ਇਸ ਤੋਂ ਇਲਾਵਾ ਕੋਈ ਹੋਰ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ।

Coronavirus

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੁੱਧਵਾਰ ਸ਼ਾਮ 5 ਵਜੇ ਤੱਕ ਰੋਪੜ ਤੋਂ 2, ਲੁਧਿਆਣਾ ਤੋਂ 5, ਜਲੰਧਰ ਤੋਂ 1, ਕਪੂਰਥਲਾ ਤੋਂ 1 ਅਤੇ ਹੁਸ਼ਿਆਰਪੁਰ ਤੋਂ 1 ਕੋਰੋਨਾ ਦਾ ਮਰੀਜ਼ ਸਾਹਮਣੇ ਆਇਆ ਹੈ ਜਦਕਿ ਅੰਮ੍ਰਿਤਸਰ ਵਿਚ 26, ਮੁਹਾਲੀ ਵਿਚ 2 ਅਤੇ ਫਰੀਦਕੋਟ ਵਿਚ 1 ਕੋਰੋਨਾ ਦੀ ਮਰੀਜ਼ ਠੀਕ ਹੋਇਆ ਹੈ ਜਿਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਕੇ 200 ਹੋ ਗਈ ਹੈ ਉੱਥੇ ਹੀ ਮ੍ਰਿਤਕਾਂ ਦਾ ਕੁੱਲ ਅੰਕੜਾ 32 ਹੈ।

ਅੰਮ੍ਰਿਤਸਰ- ਕੁੱਲ ਕੇਸ-297, ਠੀਕ ਹੋਏ- 34, ਮੌਤਾਂ-4

ਜਲੰਧਰ – ਕੁੱਲ ਕੇਸ – 198, ਠੀਕ ਹੋਏ -24, ਮੌਤਾਂ- 5

ਤਰਨਤਾਰਨ ਕੁੱਲ ਕੇਸ-158, ਠੀਕ ਹੋਏ-0, ਮੌਤਾਂ-0

ਲੁਧਿਆਣਾ- ਕੁੱਲ ਕੇਸ-148, ਠੀਕ ਹੋਏ-8, ਮੌਤਾਂ-6

ਗੁਰਦਾਸਪੁਰ- ਕੁੱਲ ਕੇਸ-122, ਠੀਕ ਹੋਏ-0, ਮੌਤਾਂ-1

ਨਵਾਂਸ਼ਹਿਰ- ਕੁੱਲ ਕੇਸ-103, ਠੀਕ ਹੋਏ-18, ਮੌਤਾਂ-1

ਮੁਹਾਲੀ – ਕੁੱਲ ਕੇਸ – 102, ਠੀਕ ਹੋਏ – 57, ਮੌਤਾਂ –3

ਪਟਿਆਲਾ-ਕੁੱਲ ਕੇਸ-99, ਠੀਕ ਹੋਏ-16, ਮੌਤਾਂ-2

ਹੁਸ਼ਿਆਰਪੁਰ- ਕੁੱਲ ਕੇਸ-92, ਠੀਕ ਹੋਏ-6, ਮੌਤਾਂ-4

ਸੰਗਰੂਰ ਕੁੱਲ ਕੇਸ-88, ਠੀਕ ਹੋਏ-3, ਮੌਤਾਂ-0

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-65, ਠੀਕ ਹੋਏ-1, ਮੌਤਾਂ-0

ਮੋਗਾ- ਕੁੱਲ ਕੇਸ-59, ਠੀਕ ਹੋਏ-4, ਮੌਤਾਂ-0

ਰੋਪੜ- ਕੁੱਲ ਕੇਸ-58, ਠੀਕ ਹੋਏ-2, ਮੌਤਾਂ-1

ਫਤਿਹਗੜ੍ਹ ਸਾਹਿਬ ਕੁੱਲ ਕੇਸ-55, ਠੀਕ ਹੋਏ-2, ਮੌਤਾਂ-0

ਫਰੀਦਕੋਟ- ਕੁੱਲ ਕੇਸ-46, ਠੀਕ ਹੋਏ-4, ਮੌਤਾਂ-0

ਫ਼ਿਰੋਜ਼ਪੁਰ – ਕੁੱਲ ਕੇਸ-44, ਠੀਕ ਹੋਏ-1, ਮੌਤਾਂ-1

ਫਾਜ਼ਿਲਕਾ ਕੁੱਲ ਕੇਸ-41, ਠੀਕ ਹੋਏ-0, ਮੌਤਾਂ-0

ਬਠਿੰਡਾ- ਕੁੱਲ ਕੇਸ-40 ਠੀਕ ਹੋਏ-0, ਮੌਤਾਂ-0

ਮਾਨਸਾ- ਕੁੱਲ ਕੇਸ-32, ਠੀਕ ਹੋਏ-6, ਮੌਤਾਂ-0

ਪਠਾਨਕੋਟ- ਕੁੱਲ ਕੇਸ-29, ਠੀਕ ਹੋਏ-11, ਮੌਤਾਂ-1

ਕਪੂਰਥਲਾ-ਕੁੱਲ ਕੇਸ-27, ਠੀਕ ਹੋਏ-2, ਮੌਤਾਂ-2

ਬਰਨਾਲਾ ਕੁੱਲ ਕੇਸ-21, ਠੀਕ ਹੋਏ- 1, ਮੌਤਾਂ-1

ਕੁੱਲ ਕੇਸ 1924, ਠੀਕ ਹੋਏ 200, ਮੌਤਾਂ 32

Leave a Reply

Your email address will not be published. Required fields are marked *