ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਨਕੋਦਰ ਪੁਲਿਸ ਨੇ ਇਕ ਗੇਸਟ ਹਾਊਸ ‘ਚ ਅਚਾਣਕ ਉਦੋਂ ਛਾਪਾ ਮਾਰਿਆ, ਜਦੋਂ ਉਨ੍ਹਾਂ ਗੁਪਤ ਸੂਚਨਾ ਮਿਲੀ ਕਿ, ਉੱਥੇ ਗੇਸਟ ਹਾਊਸ ਦੀ ਫਿਰਾਕ ‘ਚ ਦੇਹ ਵਪਾਰ ਦਾ ਧੰਧਾ ਕੀਤਾ ਜਾ ਰਿਹਾ ਹੈ। ਸੂਚਨਾ ਦੇ ਆਧਾਰ ‘ਤੇ ਜਦੋਂ ਐਸਐਸਪੀ ਨਕੋਦਰ ਵਤਸਲਾ ਗੁਪਤਾ ਅਤੇ ਥਾਣਾ ਇੰਚਾਰਜ ਅਮਨ ਸੈਣੀ ਦੀ ਟੀਮ ਨੇ ਛਾਪਾ ਮਾਰਿਆ ਤਾਂ ਮੌਕੇ ‘ਤੇ ਤਿੰਨ ਜੋੜਿਆਂ ਨੂੰ ਪੁਲਿਸ ਨੇ ਫੜਿਆ, ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਐਸਐਸਪੀ ਵਤਸਲਾ ਗੁਪਤਾ ਨੇ ਦੱਸਿਆ ਕਿ, ਉਨ੍ਹਾਂ ਸੂਚਨਾ ਮਿਲੀ ਸੀ ਕਿ, ਨਕੋਦਰ ਸ਼ਹਿਰ ‘ਚ ਗੈਸਟ ਹਾਊਸ ਦੀ ਫਿਰਾਕ ‘ਚ ਦੇਹ-ਵਪਾਰ ਦਾ ਧੰਧਾ ਚਲਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਉੱਥੋਂ ਤਿੰਨ ਜੋੜਿਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛ-ਗਿੱਛ ਜਾਰੀ ਹੈ।


