Surya Grahan 2023 : ਇਸ ਸਾਲ 2023 ਵਿਚ ਕੁੱਲ ਚਾਰ ਗ੍ਰਹਿਣ ਹੋਣਗੇ, ਜਿਨ੍ਹਾਂ ਵਿੱਚ ਦੋ ਚੰਦਰ ਗ੍ਰਹਿਣ ਤੇ ਦੋ ਸੂਰਜ ਗ੍ਰਹਿਣ ਸ਼ਾਮਿਲ ਹਨ। ਸਾਲ 2023 ਦਾ ਪਹਿਲਾ ਸੂਰਜ ਗ੍ਰਹਿਣ 20 ਅਪ੍ਰੈਲ 2023 ਵੀਰਵਾਰ ਨੂੰ ਲੱਗਣ ਜਾ ਰਿਹਾ ਹੈ। ਭਾਰਤੀ ਜੋਤਿਸ਼ ਕੈਲੰਡਰ ਅਨੁਸਾਰ, ਇਹ ਸੂਰਜ ਗ੍ਰਹਿਣ ਸਵੇਰੇ 07:04 ਤੋਂ ਸ਼ੁਰੂ ਹੋ ਕੇ ਦੁਪਹਿਰ 12:29 ਤਕ ਰਹੇਗਾ। ਇਸ ਸੂਰਜ ਗ੍ਰਹਿਣ ‘ਚ ਸੂਤਕ ਕਾਲ ਲਾਗੂ ਨਹੀਂ ਹੋਵੇਗਾ, ਕਿਉਂਕਿ ਇਹ ਭਾਰਤ ‘ਚ ਨਹੀਂ ਦੇਖਿਆ ਜਾ ਸਕਦਾ ਹੈ। ਇਸ ਗ੍ਰਹਿ ਦਾ ਤੁਹਾਡੀਆਂ ਰਾਸ਼ੀ ਉੱਤੇ ਅਸਰ ਪਵੇਗਾ।
ਮੇਖ ਰਾਸ਼ੀ
ਮੇਖ ਰਾਸ਼ੀ ਦੇ ਲੋਕਾਂ ਨੂੰ ਜੀਵਨ ਵਿਚ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭੈਣ-ਭਰਾ ਨਾਲ ਸਬੰਧਾਂ ਵਿੱਚ ਤਣਾਅ ਦੀ ਸੰਭਾਵਨਾ ਹੈ।
ਬ੍ਰਿਖ ਰਾਸ਼ੀ
ਬ੍ਰਿਖ ਰਾਸ਼ੀ ਵਾਲਿਆ ਨੂੰ ਸਮੱਸਿਆਵਾਂ ਵਿੱਚ ਉਲਝਣਗੇ। ਖਰਚੇ ਵੱਧਣਗੇ ਅਤੇ ਆਮਦਨ ਘਟੇਗੀ। ਇਸ ਰਾਸ਼ੀ ਵਾਲਿਆ ਮਾਨਸਿਕ ਤਣਾਅ ਵਿੱਚ ਘਿਰਨਗੇ।
ਮਿਥੁਨ ਰਾਸ਼ੀ
ਸੂਰਜ ਗ੍ਰਹਿਣ ਦਾ ਇਸ ਰਾਸ਼ੀ ‘ਤੇ ਸਕਾਰਾਤਮਕ ਪ੍ਰਭਾਵ ਪਵੇਗਾ। ਵਿੱਤੀ ਤੌਰ ‘ਤੇ ਇਹ ਗ੍ਰਹਿਣ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਤੁਸੀਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਨਵਾਂ ਕਾਰੋਬਾਰ ਸ਼ੁਰੂ ਕਰ ਸਕਦੇ ਹੋ।
ਕਰਕ ਰਾਸ਼ੀ
ਕਰਕ ਰਾਸ਼ੀ ਦੇ ਜਾਤਕਾਂ ਦੇ ਜੀਵਨ ‘ਤੇ ਸੂਰਜ ਗ੍ਰਹਿਣ ਦਾ ਸਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਹਾਲਾਂਕਿ ਮਾਮੂਲੀ ਉਤਰਾਅ-ਚੜ੍ਹਾਅ ਹੋ ਸਕਦੇ ਹਨ। ਨੌਕਰੀ ਵਿਚ ਤਰੱਕੀ ਜਾਂ ਤਬਾਦਲੇ ਦੀ ਵੀ ਸੰਭਾਵਨਾ ਹੈ, ਜੋ ਤੁਹਾਡੇ ਕਰੀਅਰ ਦੇ ਵਾਧੇ ਲਈ ਬਹੁਤ ਵਧੀਆ ਰਹੇਗੀ।
ਸਿੰਘ ਰਾਸ਼ੀ
ਇਸ ਰਾਸ਼ੀ ਦੇ ਜਾਤਕਾਂ ਲਈ ਸੂਰਜ ਗ੍ਰਹਿਣ ਦਾ ਸਮਾਂ ਬਹੁਤ ਫਲਦਾਇਕ ਸਾਬਿਤ ਹੋ ਸਕਦਾ ਹੈ। ਇਹ ਸਮਾਂ ਤੁਹਾਡੇ ਲਈ ਕਈ ਨਵੇਂ ਤੇ ਚੰਗੇ ਮੌਕੇ ਲੈ ਕੇ ਆ ਸਕਦਾ ਹੈ। ਤੁਸੀਂ ਵਿਦੇਸ਼ ਯਾਤਰਾ ‘ਤੇ ਵੀ ਜਾ ਸਕਦੇ ਹੋ।
ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਦੇ ਲੋਕਾਂ ਲਈ ਸੂਰਜ ਗ੍ਰਹਿਣ ਦਾ ਪ੍ਰਭਾਵ ਸਕਾਰਾਤਮਕ ਰਹਿਣ ਵਾਲਾ ਹੈ। ਇਸ ਸਮੇਂ ਦੌਰਾਨ ਤੁਹਾਡੀਆਂ ਕਈ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਤੁਹਾਡੇ ਪਰਿਵਾਰ ਵਿਚ ਕੋਈ ਧਾਰਮਿਕ ਕਾਰਜ ਸੰਪੰਨ ਹੋਵੇਗਾ, ਜਿਸਦਾ ਘਰ ਦੀ ਊਰਜਾ ਉੱਤੇ ਚੰਗਾ ਪ੍ਰਭਾਵ ਪਵੇਗਾ।
ਤੁਲਾ ਰਾਸ਼ੀ
ਤੁਲਾ ਰਾਸ਼ੀ ਲਈ ਵੀ ਸੂਰਜ ਗ੍ਰਹਿਣ ਦਾ ਸਮਾਂ ਚੰਗਾ ਹੋ ਸਕਦਾ ਹੈ। ਤੁਹਾਡੇ ਪਰਿਵਾਰਕ ਤੇ ਨਿੱਜੀ ਸਬੰਧਾਂ ਵਿੱਚ ਸੁਧਾਰ ਹੋ ਸਕਦਾ ਹੈ। ਇਸ ਦੌਰਾਨ ਤੁਸੀਂ ਆਪਣੇ ਪਰਿਵਾਰ ਨਾਲ ਚੰਗਾ ਸਮਾਂ ਬਿਤਾ ਸਕਦੇ ਹੋ। ਕਾਰੋਬਾਰ ਨਾਲ ਜੁੜੇ ਲੋਕ ਨਵੀਂ ਸਾਂਝੇਦਾਰੀ ਕਰ ਸਕਦੇ ਹਨ।
ਬ੍ਰਿਸ਼ਚਕ ਰਾਸ਼ੀ
ਸੂਰਜ ਗ੍ਰਹਿਣ ਦਾ ਸਮਾਂ ਤੁਹਾਡੇ ਲਈ ਚੁਣੌਤੀਪੂਰਨ ਹੋ ਸਕਦਾ ਹੈ। ਨੌਕਰੀਪੇਸ਼ਾ ਲੋਕਾਂ ਲਈ ਕੋਈ ਨਵਾਂ ਕੰਮ ਸ਼ੁਰੂ ਹੋਣ ਦੀ ਪ੍ਰਬਲ ਸੰਭਾਵਨਾ ਹੈ। ਇਸ ਦੇ ਨਾਲ ਹੀ ਕਾਰੋਬਾਰ ‘ਚ ਜ਼ਿਆਦਾ ਮੁਕਾਬਲੇਬਾਜ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਧਨੁ ਰਾਸ਼ੀ
ਧਨੁ ਰਾਸ਼ੀ ਦੇ ਲੋਕਾਂ ਲਈ ਇਹ ਗ੍ਰਹਿਣ ਕਾਲ ਚੰਗਾ ਨਹੀਂ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਰਜ ਗ੍ਰਹਿਣ ਦੇ ਪ੍ਰਭਾਵ ਕਾਰਨ ਕੁਝ ਗਰਭਵਤੀ ਔਰਤਾਂ ਨੂੰ ਸਿਹਤ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਮਕਰ ਰਾਸ਼ੀ
ਇਹ ਗ੍ਰਹਿਣ ਕਾਲ ਤੁਹਾਡੀ ਸਿਹਤ, ਮਾਤਾ, ਵਾਹਨ ਤੇ ਜਾਇਦਾਦ ਦੇ ਮਾਮਲਿਆਂ ਲਈ ਸਕਾਰਾਤਮਕ ਸੰਕੇਤ ਨਹੀਂ ਦੇ ਰਿਹਾ ਹੈ। ਕੁਝ ਮੂਲ ਨਿਵਾਸੀ ਨਿੱਜੀ ਜਾਂ ਪੇਸ਼ੇਵਰ ਕਾਰਨਾਂ ਕਰਕੇ ਆਪਣੀ ਮਾਤ ਭੂਮੀ ਤੋਂ ਦੂਰ ਰਹਿ ਸਕਦੇ ਹਨ।
ਕੁੰਭ ਰਾਸ਼ੀ
ਇਸ ਰਾਸ਼ੀ ਦੇ ਲੋਕਾਂ ਲਈ ਇਹ ਸਮਾਂ ਪਾਜ਼ੇਟਿਵ ਰਹੇਗਾ। ਇਸ ਸਮੇਂ ਦੌਰਾਨ ਤੁਹਾਨੂੰ ਸਮਾਜ ਤੋਂ ਸਨਮਾਨ ਤੇ ਪੁਰਸਕਾਰ ਵੀ ਮਿਲ ਸਕਦਾ ਹੈ। ਤੁਸੀਂ ਮੀਡੀਆ, ਬਲੌਗ ਤੇ ਸਾਹਿਤ ਦੇ ਖੇਤਰ ਵਿਚ ਮਸ਼ਹੂਰ ਹੋ ਸਕਦੇ ਹੋ।
ਮੀਨ ਰਾਸ਼ੀ
ਤੁਹਾਡੇ ਵਿਆਹੁਤਾ ਜੀਵਨ ਅਤੇ ਰਿਸ਼ਤਿਆਂ ਵਿਚ ਸਮੱਸਿਆਵਾਂ ਆ ਸਕਦੀਆਂ ਹਨ। ਸਿਹਤ ਸੰਬੰਧੀ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਮੀਨ ਰਾਸ਼ੀ ਦੇ ਕੁਝ ਲੋਕ ਆਪਣੀ ਸ਼ਖ਼ਸੀਅਤ ਵਿਚ ਚੰਗੇ ਬਦਲਾਅ ਦੇਖ ਸਕਦੇ ਹਨ।

