SGPC ਵੱਲੋਂ ਸੇਵਾਦਾਰਾਂ ਨੂੰ ਦਿੱਤੀ ਜਾਣ ਲੱਗੀ ਸੰਜਮੀ ਵਿਹਾਰ ਦੀ ਟ੍ਰੇਨਿੰਗ

ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੀ ਪਕਿਰਮਾ ’ਚ ਤਾਇਨਾਤ 100 ਸੇਵਾਦਾਰਾਂ ਨੂੰ ਸ਼ਰਧਾਲੂਆਂ ਨਾਲ ਸੰਜਮੀ ਵਿਹਾਰ ਕਰਨਾ ਸਿਖਾਉਣ ਲਈ ਹੁਣ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ…

ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੀ ਪਕਿਰਮਾ ’ਚ ਤਾਇਨਾਤ 100 ਸੇਵਾਦਾਰਾਂ ਨੂੰ ਸ਼ਰਧਾਲੂਆਂ ਨਾਲ ਸੰਜਮੀ ਵਿਹਾਰ ਕਰਨਾ ਸਿਖਾਉਣ ਲਈ ਹੁਣ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ’ਚ ਇਨ੍ਹਾਂ ਸੇਵਾਦਾਰਾਂ ਨੂੰ ਮਹੀਨੇ ’ਚ ਇਕ ਵਾਰ ਦੋ ਘੰਟਿਆਂ ਲਈ ਸਿਖਲਾਈ ਦੀ ਯੋਜਨਾ ਹੈ। ਇਨ੍ਹਾਂ ’ਚ ਦਸ ਅਜਿਹੇ ਸੇਵਾਦਾਰ ਹਨ, ਜਿਹੜੇ ਗ੍ਰੈਜੁਏਟ ਤੇ ਪੋਸਟ ਗ੍ਰੈਜੁਏਟ ਹਨ। ਇਨ੍ਹਾਂ ’ਚੋਂ ਪੰਜ ਨੂੰ ਗਾਈਡ ਬਣਾਇਆ ਗਿਆ ਹੈ, ਜਿਹੜੇ ਹੋਰ ਸੇਵਾਦਾਰਾਂ ਦਾ ਮਾਰਗਦਰਸ਼ਨ ਕਰ ਰਹੇ ਹਨ।

ਗੁਰਚਰਨ ਸਿੰਘ ਗਰੇਵਾਲ ਨੇ ਨਵੰਬਰ, 2022 ’ਚ ਜਨਰਲ ਸਕੱਤਰ ਨਾਮਜ਼ਦ ਹੋਣ ਤੋਂ ਫ਼ੌਰੀ ਬਾਅਦ ਸੇਵਾਦਾਰਾਂ ਨੂੰ ਸੰਜਮੀ ਵਿਹਾਰ ਕਰਨਾ ਸਿਖਾਉਣ ਲਈ ਦੋ ਘੰਟੇ ਦਾ ਸੈਮੀਨਾਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਇਸ ’ਚ ਗਰੇਵਾਲ ਖ਼ੁਦ ਸੇਵਾਦਾਰਾਂ ਨੂੰ ਭਾਸ਼ਾ ਦਾ ਸਹੀ ਇਸਤੇਮਾਲ ਕਰਨ ਤੇ ਸੰਗਤ ਨਾਲ ਮਰਿਆਦਾ ਨਾਲ ਪੇਸ਼ ਆਉਣ ਬਾਰੇ ਦੱਸਦੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਸਾਰੇ ਸੇਵਾਦਾਰਾਂ ਨੂੰ ਹਦਾਇਤ ਕੀਤੀ ਗਈ  ਹੈ ਕਿ ਸ਼ਰਧਾਲੂਆਂ ਨਾਲ ਚੰਗਾ ਵਿਹਾਰ ਕੀਤਾ ਜਾਵੇ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਕਦੇ ਵੀ ਮਰਯਾਦਾ ਨੂੰ ਭੰਗ ਨਹੀਂ ਕੀਤਾ ਜਾਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਸੇਵਾਦਾਰਾਂ ਵੱਲੋਂ ਸ਼ਰਧਾਲੂਆਂ ਨਾਲ ਚੰਗਾ ਵਿਵਹਾਰ ਕਰਨ ਲਈ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਵੇਗੀ।

Leave a Reply

Your email address will not be published. Required fields are marked *