ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਕੇ ਰਹੇਗੀ ਪੰਜਾਬ ਸਰਕਾਰ: ਹਰਪਾਲ ਚੀਮਾ

ਜਲੰਧਰ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮਾਂ ਲਈ ਵੱਡਾ ਐਲਾਨ ਕੀਤਾ ਹੈ। ਵਿੱਤ ਮੰਤਰੀ ਚੀਮ ਦਾ ਕਹਿਣਾ ਹੈ ਕਿ  ਉਨ੍ਹਾਂ ਦੀ ਸਰਕਾਰ…

ਜਲੰਧਰ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮਾਂ ਲਈ ਵੱਡਾ ਐਲਾਨ ਕੀਤਾ ਹੈ। ਵਿੱਤ ਮੰਤਰੀ ਚੀਮ ਦਾ ਕਹਿਣਾ ਹੈ ਕਿ  ਉਨ੍ਹਾਂ ਦੀ ਸਰਕਾਰ ਬਣਿਆਂ ਨੂੰ ਹਾਲੇ ਸਿਰਫ਼ ਇਕ ਸਾਲ ਬੀਤਿਆ ਹੈ ਪਰ ਰਾਜ ਦੇ ਨਾਗਰਿਕਾਂ ’ਤੇ ਬਿਨਾਂ ਕੋਈ ਟੈਕਸ ਲਾਏ ਇਮਾਨਦਾਰੀ ਨਾਲ ਬਹੁਤ ਕੁਝ ਕਰ ਵਿਖਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਆਪਣੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਕੇ ਰਹੇਗੀ। ਇਸ ਲਈ ਬਾਕਾਇਦਾ ’ਮੇਰੀ ਅਤੇ ਮੁੱਖ ਸਕੱਤਰ ਦੀ ਅਗਵਾਈ ਹੇਠ ਦੋ ਕਮੇਟੀਆਂ ਕਾਇਮ ਕੀਤੀਆਂ ਗਈਆਂ ਹਨ’। ਛੱਤੀਸਗੜ੍ਹ ਤੇ ਰਾਜਸਥਾਨ ਜਿਹੇ ਜਿਹੜੇ ਵੀ ਸੂਬਿਆਂ ’ਚ ਇਹ ਪੁਰਾਣੀ ਸਕੀਮ ਲਾਗੂ ਹੈ, ਉਸ ਦਾ ਅਧਿਐਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਇਹੋ ਰਹੇਗੀ ਕਿ ਮੁਲਾਜ਼ਮਾਂ ਲਈ ਇੱਕ ਬਿਹਤਰ ਵਿਕਲਪ ਲਾਗੂ ਕੀਤਾ ਜਾਵੇ; ਜਿਸ ਲਈ ਮੁਲਾਜ਼ਮ ਜੱਥੇਬੰਦੀਆਂ ਨਾਲ ਵੀ ਵਿਚਾਰ-ਚਰਚਾ ਕੀਤੀ ਜਾ ਰਹੀ ਹੈ। 

Leave a Reply

Your email address will not be published. Required fields are marked *