ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਭਰ ਦੇ ਦੇਸ਼ਾਂ ਵਿਚ ਆਪਣੇ ਪੈਰ ਪਸਾਰੇ ਹੋਏ ਹਨ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ ਕਹਿਰ ਝੱਲ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 71 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 4 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ 35 ਲੱਖ ਤੋਂ ਵੱਧ ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 7,198,634 ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 408,734 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 3,536,154 ਕੋਰੋਨਾ ਦੇ ਮਰੀਜ਼ ਇਲਾਜ ਤੋਂ ਬਾਅਦ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਗਿਣਤੀ 3,253,746 ਹੋ ਗਈ ਹੈ। ਕੋਰੋਨਾ ਦਾ ਸੱਭ ਤੋਂ ਵੱਧ ਪ੍ਰਕੋਪ ਸੁਪਰਪਾਵਰ ਅਮਰੀਕਾ ਵਿਚ ਵੇਖਣ ਨੂੰ ਮਿਲ ਰਿਹਾ ਹੈ। ਇੱਥੇ ਕੋਰੋਨਾ ਦੇ ਕੁੱਲ ਮਾਮਲੇ 2,026,493 ਹੋ ਗਏ ਹਨ, ਜਿਨ੍ਹਾਂ ਵਿਚੋਂ 113,055 ਜਾਨਾਂ ਜਾ ਚੁੱਕੀਆਂ ਹਨ ਉੱਥੇ ਹੀ 773,480 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੈਲਜ਼ੀਅਮ, ਕਤਰ, ਬੰਗਲਾਦੇਸ਼ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੇਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 710,887, ਮੌਤਾਂ-37,312
ਰੂਸ – ਕੁੱਲ ਕੇਸ-476,658, ਮੌਤਾਂ-5,971
ਸਪੇਨ- ਕੁੱਲ ਕੇਸ – 288,797, ਮੌਤਾਂ- 27,136
ਯੂਕੇ- ਕੁੱਲ ਕੇਸ -287,399, ਮੌਤਾਂ-40,597
ਭਾਰਤ- ਕੁੱਲ ਕੇਸ – 265,928, ਮੌਤਾਂ-7,473
ਇਟਲੀ – ਕੁੱਲ ਕੇਸ – 235,278, ਮੌਤਾਂ- 33,964
ਪੇਰੂ–ਕੁੱਲ ਕੇਸ- 199,696, ਮੌਤਾਂ-5,571
ਜਰਮਨੀ- ਕੁੱਲ ਕੇਸ -186,205 ਮੌਤਾਂ-8,783
ਈਰਾਨ – ਕੁੱਲ ਕੇਸ -173,832, ਮੌਤਾਂ-8,351
ਤੁਰਕੀ- ਕੁੱਲ ਕੇਸ- 171,121, ਮੌਤਾਂ-4,711
ਫਰਾਂਸ- ਕੁੱਲ ਕੇਸ- 154,188, ਮੌਤਾਂ-29,209
ਚਿਲੀ-ਕੁੱਲ ਕੇਸ-138,846, ਮੌਤਾਂ-2,264
ਮੈਕਸੀਕੋ-ਕੁੱਲ ਕੇਸ- 120,102, ਮੌਤਾਂ-14,053
ਪਾਕਿਸਤਾਨ-ਕੁੱਲ ਕੇਸ-108,317, ਮੌਤਾਂ-2,172
ਸਾਊਦੀ ਅਰਬ- ਕੁੱਲ ਕੇਸ- 105,283, ਮੌਤਾਂ-746
ਕਨੇਡਾ- ਕੁੱਲ ਕੇਸ- 96,244, ਮੌਤਾਂ-7,835
ਚੀਨ- ਕੁੱਲ ਕੇਸ – 83,040, ਮੌਤਾਂ-4,634
ਕਤਰ-ਕੁੱਲ ਕੇਸ-70,158, ਮੌਤਾਂ-57
ਬੰਗਲਾਦੇਸ਼-ਕੁੱਲ ਕੇਸ-68,504, ਮੌਤਾਂ-930
ਬੈਲਜ਼ੀਅਮ-ਕੁੱਲ ਕੇਸ- 59,348, ਮੌਤਾਂ-9,606
