ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕੁੱਲ ਕੇਸ ਹੋਏ-2663, ਮੌਤਾਂ 53

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ 55 ਨਵੇਂ ਕੋਰੋਨਾ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ 55 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੁੱਲ ਮਾਮਲਿਆਂ ਦੀ ਸੰਖਿਆ ਵੱਧ ਕੇ 2663 ਹੋ ਗਈ ਹੈ। ਉੱਥੇ ਹੀ 22 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ ਜਦਕਿ ਦੋ ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸੋਮਵਾਰ ਸ਼ਾਮ 5 ਵਜੇ ਤੱਕ ਫਾਜ਼ਿਲਕਾ, ਗੁਰਦਾਸਪੁਰ, ਮੋਗਾ ਤੋਂ 1-1, ਫਰੀਦਕੋਟ, ਸੰਗਰੂਰ, ਮੁਹਾਲੀ ਤੋਂ 2-2, ਲੁਧਿਆਣਾ ਤੋਂ 9, ਅੰਮ੍ਰਿਤਸਰ ਤੋਂ 12, ਪਠਾਨਕੋਟ ਤੋਂ 3, ਪਟਿਆਲਾ ਤੋਂ 5, ਜਲੰਧਰ ਤੋਂ 14 ਅਤੇ ਨਵਾਂਸ਼ਹਿਰ ਤੋਂ 3 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਫਤਿਹਗੜ੍ਹ ਸਾਹਿਬ, ਪਟਿਆਲਾ, ਫਾਜ਼ਿਲਕਾ ਵਿਚ 1-1, ਜਲੰਧਰ ਵਿਚ 10, ਲੁਧਿਆਣਾ ਵਿਚ 5 ਅਤੇ ਪਠਾਨਕੋਟ ਵਿਚ 4 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 2128 ਹੋ ਗਈ ਹੈ। ਜਦਕਿ ਅੰਮ੍ਰਿਤਸਰ ਅਤੇ ਪਟਿਆਲਾ ਵਿਚ 1-1 ਕੋਰੋਨਾ ਪੀੜਤ ਦੀ ਮੌਤ ਵੀ ਹੋਈ ਹੈ ਅਤੇ ਮ੍ਰਿਤਕਾਂ ਦੀ ਅੰਕੜਾ 53 ਹੋ ਗਿਆ ਹੈ। ਸੂਬੇ ਵਿਚ ਇਸ ਵੇਲੇ 482 ਐਕਟਿਵ ਕੇਸ ਰਹਿ ਗਏ ਹਨ।

ਅੰਮ੍ਰਿਤਸਰ- ਕੁੱਲ ਕੇਸ-481, ਠੀਕ ਹੋਏ- 344, ਮੌਤਾਂ-9

ਜਲੰਧਰ – ਕੁੱਲ ਕੇਸ –307, ਠੀਕ ਹੋਏ -230, ਮੌਤਾਂ-8

ਲੁਧਿਆਣਾ- ਕੁੱਲ ਕੇਸ-251, ਠੀਕ ਹੋਏ-160, ਮੌਤਾਂ-10

ਤਰਨਤਾਰਨ ਕੁੱਲ ਕੇਸ-159, ਠੀਕ ਹੋਏ-154, ਮੌਤਾਂ-1

ਗੁਰਦਾਸਪੁਰ- ਕੁੱਲ ਕੇਸ-152, ਠੀਕ ਹੋਏ-132, ਮੌਤਾਂ-3

ਪਟਿਆਲਾ-ਕੁੱਲ ਕੇਸ-138, ਠੀਕ ਹੋਏ-110, ਮੌਤਾਂ-3

ਹੁਸ਼ਿਆਰਪੁਰ- ਕੁੱਲ ਕੇਸ-135, ਠੀਕ ਹੋਏ-116, ਮੌਤਾਂ-5

ਮੁਹਾਲੀ – ਕੁੱਲ ਕੇਸ – 128, ਠੀਕ ਹੋਏ –105, ਮੌਤਾਂ –3

ਨਵਾਂਸ਼ਹਿਰ- ਕੁੱਲ ਕੇਸ-109, ਠੀਕ ਹੋਏ-100, ਮੌਤਾਂ-1

ਸੰਗਰੂਰ ਕੁੱਲ ਕੇਸ-111, ਠੀਕ ਹੋਏ-96, ਮੌਤਾਂ-0

ਪਠਾਨਕੋਟ- ਕੁੱਲ ਕੇਸ-91, ਠੀਕ ਹੋਏ-54, ਮੌਤਾਂ-4

ਫਰੀਦਕੋਟ- ਕੁੱਲ ਕੇਸ-74, ਠੀਕ ਹੋਏ-61, ਮੌਤਾਂ-0

ਰੋਪੜ- ਕੁੱਲ ਕੇਸ-71, ਠੀਕ ਹੋਏ-59, ਮੌਤਾਂ-1

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-70, ਠੀਕ ਹੋਏ-66, ਮੌਤਾਂ-0

ਫਤਿਹਗੜ੍ਹ ਸਾਹਿਬ- ਕੁੱਲ ਕੇਸ-70, ਠੀਕ ਹੋਏ-58, ਮੌਤਾਂ-0

ਮੋਗਾ- ਕੁੱਲ ਕੇਸ-67, ਠੀਕ ਹੋਏ-64, ਮੌਤਾਂ-0

ਬਠਿੰਡਾ- ਕੁੱਲ ਕੇਸ-55 ਠੀਕ ਹੋਏ-45, ਮੌਤਾਂ-0

ਫਾਜ਼ਿਲਕਾ ਕੁੱਲ ਕੇਸ-48, ਠੀਕ ਹੋਏ-43, ਮੌਤਾਂ-0

ਫ਼ਿਰੋਜ਼ਪੁਰ – ਕੁੱਲ ਕੇਸ-46, ਠੀਕ ਹੋਏ-45, ਮੌਤਾਂ-1

ਕਪੂਰਥਲਾ-ਕੁੱਲ ਕੇਸ-40, ਠੀਕ ਹੋਏ-33, ਮੌਤਾਂ-3

ਮਾਨਸਾ- ਕੁੱਲ ਕੇਸ-34, ਠੀਕ ਹੋਏ-32, ਮੌਤਾਂ-0

ਬਰਨਾਲਾ ਕੁੱਲ ਕੇਸ-26, ਠੀਕ ਹੋਏ-21, ਮੌਤਾਂ-1

ਕੁੱਲ ਕੇਸ 2663, ਠੀਕ ਹੋਏ 2128, ਮੌਤਾਂ 53

 

Leave a Reply

Your email address will not be published. Required fields are marked *