ਫਿਰੋਜ਼ਪੁਰ : ਫਿਰੋਜ਼ਪੁਰ ‘ਚ ਅੱਜ ਬੀਐਸਐਫ (BSF) ਦਾ ਵਿਸੇਸ਼ ਅਭਿਆਨ ਚਲਾਇਆ ਗਿਆ ਹੈ। ਬੀਐਸਐਫ ਵੱਲੋਂ ਸੜਕਾਂ ‘ਤੇ ਚੱਲ ਰਹੀਆਂ ਗੱਡੀਆਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਇਹ ਤਲਾਸ਼ੀ ਮੁਹਿੰਮ ਚਲਾਈ ਹੈ। ਇਸ ਮੌਕੇ ਗੱਡੀਆਂ ਦੀ ਚੈਕਿੰਗ ਕਰ ਰਹੇ ਬੀਐਸਐਫ (BSF) ਦੇ ਜਵਾਨ ਹਰਕਤ ‘ਚ ਦਿਖੇ ਅਤੇ ਇਸਦੇ ਚਲਦਿਆਂ ਉਨ੍ਹਾਂ ਨੇ ਆਪਣੀ ਗਸ਼ਤ ਵਧਾ ਦਿੱਤੀ ਹੈ। ਉਨ੍ਹਾਂ ਵੱਲੋਂ ਸਖਤੀ ਦੇ ਨਾਲ ਕਾਨੂੰਨਾਂ ਦੀ ਪਾਲਨਾ ਕਰਵਾਈ ਗਈ। ਫਾਜ਼ਿਲਕਾ ‘ਚ ਵੀ ਗੱਡੀਆਂ ਦੀ ਚੈਕਿੰਗ ਕੀਤੀ ਗਈ।
Also Read : ਮੀਟਿੰਗ ਖਤਮ ਹੋਣ ਤੋਂ ਬਾਅਦ SKM ਕੋਰ ਕਮੇਟੀ ਨੇ ਕੀਤੇ ਵੱਡੇ ਐਲਾਨ, ਪੜ੍ਹੋ ਪੂਰੀ ਖ਼ਬਰ
ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਕੇਂਦਰ ਸਰਕਾਰ ਵੱਲੋਂ ਬਾਰਡਰ ਏਰਿਆ (Border Area) ‘ਚ ਨਸ਼ਾ ਅਤੇ ਹੱਥਿਆਰਾਂ ‘ਤੇ ਨਕੇਲ ਕੱਸਣ ਲਈ ਕੇਂਦਰ ਵੱਲੋਂ ਬੀਐਸਐਫ ਦਾ ਅਧਿਕਾਰਕ ਖੇਤਰ ਵਧਾਇਆ ਗਿਆ ਹੈ।ਜਿਸ ਦੇ ਚਲਦਿਆਂ ਫਿਰੋਜ਼ਪੁਰ ‘ਚ ਬੀਐਸਐਫ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ।
Also Read : ਇਮਰਾਨ ਖਾਨ ਨੂੰ ਆਪਣਾ ਵੱਡਾ ਭਾਈ ਕਹਿ ਕੇ ਬੁਰਾ ਫਸੇ ਸਿੱਧੂ, ਵਿਰੋਧੀ ਧਿਰ ਨੇ ਲਿਆ ਲੰਮੇ ਹੱਥੀ
ਇਕ ਪਾਸੇ ਜਿੱਥੇ ਬੀ ਐੱਸ ਐੱਫ (BSF) ਦਾ ਅਧਿਕਾਰ ਖੇਤਰ ਵਧਾਏ ਜਾਣ ਦਾ ਵਿਵਾਦ ਚੱਲ ਰਿਹਾ ਉਥੇ ਹੀ ਬੀਐਸਐਫ (BSF) ਉੱਤਰੀ ਮੈਦਾਨ ਚ ਇਸ ਦੌਰਾਨ ਫ਼ਾਜ਼ਿਲਕਾ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਬੀਐਸਐਫ ਦੀ ਮੌਜੂਦਗੀ ਤੇ ਖੁਸ਼ੀ ਜ਼ਾਹਰ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਸੁਰੱਖਿਆ ਹੋਰ ਮਜ਼ਬੂਤ ਹੋਵੇਗੀ।

