LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਮਰਾਨ ਖਾਨ ਨੂੰ ਆਪਣਾ ਵੱਡਾ ਭਾਈ ਕਹਿ ਕੇ ਬੁਰਾ ਫਸੇ ਸਿੱਧੂ, ਵਿਰੋਧੀ ਧਿਰ ਨੇ ਲਿਆ ਲੰਮੇ ਹੱਥੀ

20 nov 11

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਅੱਜ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਪੁੱਜੇ ਜਿੱਥੇ ਉਨ੍ਹਾਂ ਡੇਰਾ ਬਾਬਾ ਨੱਕਰ ਵਿਖੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ। PMU ਦੇ ਸੀਈਓ ਮੁਹੰਮਦ ਲਤੀਫ ਸਿੱਧੂ ਦੇ ਪਾਕਿਸਤਾਨ ਪਹੁੰਚਦੇ ਹੀ ਉਨ੍ਹਾਂ ਦਾ ਸਵਾਗਤ ਕਰਨ ਪਹੁੰਚੇ ਸਨ। ਜਦੋਂ ਲਤੀਫ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੀ ਤਰਫੋਂ ਸਿੱਧੂ ਦਾ ਸਵਾਗਤ ਕਰਨ ਆਏ ਸਨ ਤਾਂ ਸਿੱਧੂ ਨੇ ਜਵਾਬ ਦਿੱਤਾ ਕਿ ਇਮਰਾਨ ਖਾਨ ਉਨ੍ਹਾਂ ਦੇ ਵੱਡੇ ਭਰਾ ਵਾਂਗ ਹਨ। ਦੂਜੇ ਪਾਸੇ ਸਿੱਧੂ ਦਾ ਇਹ ਬਿਆਨ ਸਾਹਮਣੇ ਆਉਂਦੇ ਹੀ ਭਾਜਪਾ ਨੇ ਚੁਟਕੀ ਲੈ ਲਈ ਹੈ। ਦਰਅਸਲ ਟਵਿੱਟਰ 'ਤੇ ਸਿੱਧੂ ਦਾ ਵੀਡੀਓ ਸ਼ੇਅਰ ਕਰਦੇ ਹੋਏ ਭਾਜਪਾ ਨੇਤਾ ਅਮਿਤ ਮਾਲਵੀਆ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਚਹੇਤੇ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣਾ 'ਵੱਡਾ ਭਰਾ' ਕਹਿੰਦੇ ਹਨ।

Also Read : ਕਿਸਾਨ ਅੰਦੋਲਨ 'ਤੇ ਕੰਗਨਾ ਦਾ ਵਿਵਾਦਿਤ ਬਿਆਨ, ਕਿਸਾਨਾਂ ਨੂੰ ਦੱਸਿਆ 'ਖਾਲਿਸਤਾਨੀ ਮੱਛਰ'

 ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਪਾਕਿਸਤਾਨ ਪ੍ਰੇਮੀ ਸਿੱਧੂ ਨੂੰ ਚੁਣਿਆ ਹੈ
ਆਖਰੀ ਵਾਰ ਉਨ੍ਹਾਂ ਨੇ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਬਾਜਵਾ ਨੂੰ ਜੱਫੀ ਪਾਈ ਸੀ। ਕੀ ਇਹ ਕੋਈ ਹੈਰਾਨੀ ਵਾਲੀ ਗੱਲ ਹੈ ਕਿ ਗਾਂਧੀ ਭੈਣ ਭਰਾਵਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲੋਂ ਪਾਕਿਸਤਾਨ ਪ੍ਰੇਮੀ ਸਿੱਧੂ ਨੂੰ ਚੁਣਿਆ? ਭਾਜਪਾ ਆਗੂ ਸੰਬਿਤ ਪਾਤਰਾ ਨੇ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ ਕਿ ਸਿੱਧੂ ਪਾਕਿਸਤਾਨ ਜਾ ਕੇ ਇਮਰਾਨ ਖ਼ਾਨ ਦੀ ਤਾਰੀਫ਼ ਨਾ ਕਰੇ।ਅਜਿਹਾ ਨਹੀਂ ਹੋ ਸਕਦਾ ਕਿ ਕਾਂਗਰਸੀ ਆਗੂ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਪਾਕਿਸਤਾਨ ਜਾ ਕੇ ਇਮਰਾਨ ਖ਼ਾਨ ਦੀ ਵਡਿਆਈ ਕਰਨ, ਪਾਕਿਸਤਾਨ ਦੀ ਤਾਰੀਫ਼ ਨਾ ਕਰਨ, ਅੱਜ ਸਿੱਧੂ ਨੇ ਇਮਰਾਨ ਖ਼ਾਨ ਨੂੰ 'ਵੱਡਾ ਭਰਾ' ਕਹਿ ਕੇ ਕਿਹਾ ਕਿ ਉਹ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ। ਇਹ ਕਰੋੜਾਂ ਭਾਰਤੀਆਂ ਲਈ ਚਿੰਤਾ ਦਾ ਵਿਸ਼ਾ ਹੈ।

Also Read : ਹੁਣ ਬੀਮਾ ਕੰਪਨੀਆਂ ਨੂੰ ਹਰ ਹਾਲ 'ਚ ਦੇਣਾ ਹੋਵੇਗਾ ਮੋਟਰ ਦੁਰਘਟਨਾ ਦਾ ਮੁਆਵਜ਼ਾ : ਸੁਪਰੀਮ ਕੋਰਟ

ਸਬੰਤ ਪਾਤਰਾ ਨੇ ਵੀ ਸਿੱਧੂ ਨੂੰ ਲਿਆ ਆੜੇ ਹੱਥੀਂ  
ਦੂਜੇ ਪਾਸੇ ਪਾਤਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਇਹ ਤਰੀਕਾ ਹੈ ਕਿ ਇਕ ਪਾਸੇ ਇਸ ਦੇ ਨੇਤਾ ਸਲਮਾਨ ਖੁਰਸ਼ੀਦ, ਮਣੀ ਸ਼ੰਕਰ ਅਈਅਰ, ਰਸ਼ੀਦ ਅਲਵੀ ਅਤੇ ਇੱਥੋਂ ਤੱਕ ਕਿ ਰਾਹੁਲ ਗਾਂਧੀ (Rahul Gandhi) ਹਿੰਦੂਵਾਦ ਦੀ ਦੁਰਵਰਤੋਂ ਕਰਦੇ ਹਨ। ਦੂਜੇ ਪਾਸੇ ਸਿੱਧੂ ਪਾਕਿਸਤਾਨ ਦੇ ਹਿੱਤ ਵਿੱਚ ਬਿਆਨਬਾਜ਼ੀ ਕਰਦੇ ਹਨ। ਇਹ ਕੋਈ ਇਤਫ਼ਾਕ ਨਹੀਂ ਹੈ। ਸੰਬਿਤ ਪਾਤਰਾ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ (Muhammad Qureshi) ਨੇ ਕਿਹਾ ਸੀ ਕਿ ਹਿੰਦੂਤਵ ਪੂਰੀ ਦੁਨੀਆ ਲਈ ਖ਼ਤਰਾ ਹੈ ਅਤੇ ਉਨ੍ਹਾਂ ਨੇ ਇਹ ਵਿਚਾਰ ਰਾਹੁਲ ਗਾਂਧੀ ਦੀ ਕਿਤਾਬ ਤੋਂ ਲਿਆ ਹੈ।

In The Market