ਮੀਟਿੰਗ ਖਤਮ ਹੋਣ ਤੋਂ ਬਾਅਦ SKM ਕੋਰ ਕਮੇਟੀ ਨੇ ਕੀਤੇ ਵੱਡੇ ਐਲਾਨ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ : ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narinder Modi) ਨੇ ਕਿਸਾਨਾਂ ਦੀਆਂ ਮੰਗਾਂ ਮੰਨਦੇ ਹੋਏ ਖੇਤੀਬਾੜੀ ਕਾਨੂੰਨ ਵਾਪਸ ਲੈ ਲਿਆ ਹੈ। ਇਸ ਦੇ…

ਚੰਡੀਗੜ੍ਹ : ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narinder Modi) ਨੇ ਕਿਸਾਨਾਂ ਦੀਆਂ ਮੰਗਾਂ ਮੰਨਦੇ ਹੋਏ ਖੇਤੀਬਾੜੀ ਕਾਨੂੰਨ ਵਾਪਸ ਲੈ ਲਿਆ ਹੈ। ਇਸ ਦੇ ਨਾਲ ਹੀ ਹੁਣ ਯੂਨਾਈਟਿਡ ਕਿਸਾਨ ਮੋਰਚਾ (United Kisan Morcha) ਦੀਆਂ ਮੰਗਾਂ ਹਨ ਕਿ ਸੰਸਦ ਦੁਆਰਾ ਕਾਨੂੰਨ ਨੂੰ ਰਸਮੀ ਤੌਰ ‘ਤੇ ਰੱਦ ਕੀਤਾ ਜਾਵੇ। ਘੱਟੋ-ਘੱਟ ਸਮਰਥਨ ਮੁੱਲ (MSP) ‘ਤੇ ਕਾਨੂੰਨ ਬਣਾਇਆ ਜਾਵੇ ਅਤੇ ਬਿਜਲੀ ਸੋਧ ਬਿੱਲ ਵਾਪਸ ਲਿਆ ਜਾਵੇ।

Also Read : ਕਿਸਾਨ ਅੰਦੋਲਨ ‘ਤੇ ਕੰਗਨਾ ਦਾ ਵਿਵਾਦਿਤ ਬਿਆਨ, ਕਿਸਾਨਾਂ ਨੂੰ ਦੱਸਿਆ ‘ਖਾਲਿਸਤਾਨੀ ਮੱਛਰ’

ਜਿਸ ਚਲਦਿਆਂ ਅੱਜ ਕਿਸਾਨ ਆਗੂਆਂ ਦੀ 9 ਮੈਂਬਰੀ ਕੋਰ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ। ਜਿਸ ਵਿਚ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਕਿ ਉਨ੍ਹਾਂ ਵੱਲੋਂ ਉਲੀਕੇ ਗਏ ਸਾਰੇ ਪ੍ਰੋਗਰਾਮ ਉਸੇ ਤਰ੍ਹਾਂ ਹੀ ਚੱਲਣਗੇ ਜਿਸ ਤਰ੍ਹਾਂ ਪਹਿਲਾਂ ਹੋਣੇ ਸੀ। ਕਿਸਾਨ ਆਗੂ ਦਰਸ਼ਨਪਾਲ ਸਿੰਘ (DarshanPal Singh) ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 22 ਨਵੰਬਰ ਨੂੰ ਲਖਨਊ ਵਿਚ ਰੈਲੀ,26 ਨਵੰਬਰ ਕਿਸਾਨ ਅੰਦੋਲਨ ਦਾ ਇਕ ਸਾਲ ਪੂਰਾ ਹੋਣ ‘ਤੇ ਪ੍ਰੋਗਰਾਮ ਕੀਤਾ ਜਾਵੇਗਾ ਅਤੇ 29 ਨਵੰਬਰ ਨੂੰ ਸੰਸਦ ਤੱਕ ਟਰੈਕਟਰ ਮਾਰਚ ਕੱਢਿਆ ਜਾਵੇਗਾ।

Also Read : ਇਮਰਾਨ ਖਾਨ ਨੂੰ ਆਪਣਾ ਵੱਡਾ ਭਾਈ ਕਹਿ ਕੇ ਬੁਰਾ ਫਸੇ ਸਿੱਧੂ, ਵਿਰੋਧੀ ਧਿਰ ਨੇ ਲਿਆ ਲੰਮੇ ਹੱਥੀ

ਦਰਸ਼ਨਪਾਲ ਸਿੰਘ (DarshanPal Singh) ਨੇ ਅੱਗੇ ਕਿਹਾ ਕਿ ਕਾਲੇ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਹੁਣ ਐਮਐਸਪੀ (MSP)ਦੀ ਗਰੰਟੀ ਦਿੱਤੀ ਜਾਵੇ ਸਾਡੇ ਵਿਰੁੱਧ ਦਰਜ ਹੋਏ ਕੇਸ ਵਾਪਸ ਲਏ ਜਾਣ,ਬਿਜਲੀ ਬਿੱਲ 2020 ਅਤੇ ਏਅਰ ਕੁਆਲਿਟੀ ਆਰਡੀਨੈਂਸ ਦੀ ਵਾਪਸੀ ਅਤੇ ਸਾਡੇ ਮਰਨ ਸਾਥੀਆਂ ਲਈ ਯਾਦਗਾਰੀ ਜਗ੍ਹਾ ਦੀ ਅਲਾਟਮੈਂਟ ਤੋਂ ਇਲਾਵਾ ਸਾਡੇ ਮੁੱਦੇ ਅਜੇ ਵਿਚਾਰਅਧੀਨ ਹਨ ।ਕਿਸਾਨ ਆਗੂ ਦਰਸ਼ਨਪਾਲ ਨੇ ਅੱਗੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਇੰਨ੍ਹਾਂ ਮੁੱਦਿਆ ਨੂੰ ਸੁਲਝਾਉਣ ਲਈ ਮੀਟਿੰਗ ਬੁਲਾਵੇਗੀ।

Leave a Reply

Your email address will not be published. Required fields are marked *