ਖੇਮਕਰਨ- ਖੇਮਕਰਨ ਖੇਤਰ ‘ਚ ਅੱਜ ਤੜਕੇ ਸਰਹੱਦ ‘ਤੇ ਬੀ.ਐੱਸ.ਐਫ. ਹੱਥ ਵੱਡੀ ਸਫਲਤਾ ਲੱਗੀ ਹੈ। ਬੀ.ਐੱਸ.ਐੱਫ. ਨੇ ਇਕ ਹੈਰੋਇਨ ਨਾਲ ਭਰੇ ਪਾਕਿਸਤਾਨੀ ਡਰੋਨ ਨੂੰ ਡੇਗ ਲਿਆ ਹੈ। ਜਿਸ ਚੋਂ ਕਰੀਬ 4 ਕਿੱਲੋ 400 ਗ੍ਰਾਮ ਹੈਰੋਇਨ ਮਿਲੀ ਹੈ। ਜਿਸ ਦੀ ਕੀਮਤ ਕਰੋੜਾਂ ਵਿਚ ਦੱਸੀ ਜਾ ਰਹੀ ਹੈ।
Also Read: ‘EVM ਦੀ ਨਿਗਰਾਨੀ ਲਈ ਕਿਸਾਨ ਦੋ ਦਿਨ ਦੀ ਛੁੱਟੀ ਲੈਣ, ਗਿਣਤੀ ‘ਚ ਹੋ ਸਕਦੀ ਹੈ ਗੜਬੜੀ’
ਪਤਾ ਲੱਗਾ ਹੈ ਕਿ ਸੀਮਾ ਚੌਕੀ ਠੱਟੀ ਜੈਮਲ ਸਿੰਘ ਅਧੀਨ ਪੈਂਦੇ ਖੇਤਰ ‘ਚ ਅੱਜ ਤੜਕੇ ਤਿੰਨ ਵਜੇ ਜੁਆਨਾਂ ਨੇ ਇਕ ਪਾਕਿਸਤਾਨੀ ਡਰੋਨ ਨੂੰ ਭਾਰਤੀ ਖੇਤਰ ‘ਚ ਦੇਖਿਆ ਜਿਸ ਨੂੰ ਜੁਆਨਾਂ ਨੇ ਕਰੀਬ 48 ਰਾਊਂਡ ਫਾਇਰ ਕਰਕੇ ਡੇਗ ਲਿਆ। ਜਿਸ ਚੋਂ ਉਕਤ ਹੈਰੋਇਨ ਦੀ ਖੇਪ ਬਰਾਮਦ ਹੋਈ ਹੈ। ਅਧਿਕਾਰੀਆਂ ਦੀ ਟੀਮ ਘਟਨਾ ਸਥਾਨ ‘ਤੇ ਪੁੱਜ ਗਈ ਹੈ। ਸਾਰੇ ਇਲਾਕੇ ਨੂੰ ਸੀਲ ਕਰਕੇ ਜਾਂਚ ਕੀਤੀ ਜਾ ਰਹੀ ਹੈ। ਇਸ ਇਲਾਕੇ ‘ਚ ਤਸਕਰੀ ਦੀ ਡਰੋਨ ਰਾਹੀਂ ਅਜਿਹੀ ਪਹਿਲੀ ਘਟਨਾ ਸਾਹਮਣੇ ਆਈ ਹੈ। ਜਦੋਂ ਕਿ ਪਹਿਲਾਂ ਲਗਾਤਾਰ ਕੰਡਿਆਲੀ ਤਾਰ ਰਾਹੀਂ ਤਸਕਰੀ ਦੀਆਂ ਕੋਸ਼ਿਸ਼ਾਂ ਹੁੰਦੀਆਂ ਸਨ।
Also Read: Russia Ukraine War: ਪ੍ਰਧਾਨ ਮੰਤਰੀ ਮੋਦੀ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਫੋਨ ‘ਤੇ ਕਰਨਗੇ ਗੱਲ



