ਨਵੀਂ ਦਿੱਲੀ- ਰੂਸ ਤੇ ਯੂਕਰੇਨ ਵਿਚਾਲੇ ਜੰਗ ਦੇ 12ਵੇਂ ਦਿਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਬੇਨਤੀ ਉੱਤੇ ਰੂਸੀ ਫੌਜ ਨੇ ਮਨੁੱਖਤਾਵਾਦੀ ਗਲਿਆਰੇ ਨੂੰ ਖੋਲ੍ਹਣ ਲਈ ਸ਼ਾਮ 7 ਵਜੇ ਤੋਂ ਯੂਕਰੇਨ ਵਿੱਚ ਜੰਗਬੰਦੀ ਦਾ ਐਲਾਨ ਕੀਤਾ। ਇਸ ਦੌਰਾਨ ਯੂਕਰੇਨ ਵਿਚ ਫਸੇ ਹੋਏ ਲੋਕਾਂ ਨੂੰ ਬਾਹਰ ਨਿਕਲਣ ਲਈ ਰਸਤਾ ਦਿੱਤਾ ਜਾਵੇਗਾ।
Also Read: BSF ਦੇ ਹੱਥ ਲੱਗੀ ਵੱਡੀ ਸਫਲਤਾ, ਹੈਰੋਇਨ ਨਾਲ ਭਰਿਆ ਪਾਕਿਸਤਾਨੀ ਡਰੋਨ ਡੇਗਿਆ
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 12ਵਾਂ ਦਿਨ ਹੈ। ਇਸ ਦੌਰਾਨ ਯੂਕਰੇਨ ਦੀ ਮੀਡੀਆ ਏਜੰਸੀ ਦ ਕੀਵ ਇੰਡੀਪੈਂਡੈਂਟ ਨੇ ਵੱਡਾ ਦਾਅਵਾ ਕੀਤਾ ਹੈ। ਏਐਨਆਈ ਨੇ ਦ ਕੀਵ ਇੰਡੀਪੈਂਡੈਂਟ ਦੇ ਹਵਾਲੇ ਨਾਲ ਕਿਹਾ ਕਿ ਰੂਸ ਸੀਰੀਆਈ ਲੜਾਕਿਆਂ ਨੂੰ ਆਪਣੀ ਫੌਜ ਵਿੱਚ ਭਰਤੀ ਕਰ ਰਿਹਾ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਉੱਥੇ ਕਿੰਨੇ ਸੀਰੀਆਈ ਲੜਾਕੇ ਹਨ ਪਰ ਕੁਝ ਪਹਿਲਾਂ ਹੀ ਰੂਸ ਪਹੁੰਚ ਚੁੱਕੇ ਹਨ ਅਤੇ ਯੂਕਰੇਨ ‘ਚ ਦਾਖਲ ਹੋਣ ਦੀ ਤਿਆਰੀ ਕਰ ਰਹੇ ਹਨ।
Also Read: ‘EVM ਦੀ ਨਿਗਰਾਨੀ ਲਈ ਕਿਸਾਨ ਦੋ ਦਿਨ ਦੀ ਛੁੱਟੀ ਲੈਣ, ਗਿਣਤੀ ‘ਚ ਹੋ ਸਕਦੀ ਹੈ ਗੜਬੜੀ’
ਇਸ ਦੇ ਨਾਲ ਹੀ ਯੂਕਰੇਨ ‘ਤੇ ਹਮਲੇ ਦੇ ਮੱਦੇਨਜ਼ਰ ਨੈੱਟਫਲਿਕਸ ਨੇ ਵੀ ਰੂਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਹੈ। Netflix ਨੇ ਕਿਹਾ ਹੈ ਕਿ ਉਹ ਰੂਸ ਵਿੱਚ ਆਪਣੀਆਂ ਸੇਵਾਵਾਂ ਨੂੰ ਮੁਅੱਤਲ ਕਰ ਰਿਹਾ ਹੈ ਅਤੇ ਇਸ ਫੈਸਲੇ ਵਿੱਚ ਉਹ ਪੱਛਮੀ ਦੇਸ਼ਾਂ ਦੀਆਂ ਕੰਪਨੀਆਂ ਦੇ ਨਾਲ ਹੈ। ਇਸ ਦੇ ਨਾਲ ਹੀ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਆਪਰੇਸ਼ਨ ਗੰਗਾ ਤਹਿਤ ਵਾਪਸ ਲਿਆਂਦਾ ਜਾ ਰਿਹਾ ਹੈ। ਇਸ ਦੌਰਾਨ ਯੂਕਰੇਨ ਤੋਂ 160 ਭਾਰਤੀਆਂ ਨੂੰ ਲੈ ਕੇ ਵਿਸ਼ੇਸ਼ ਜਹਾਜ਼ ਸੋਮਵਾਰ ਨੂੰ ਹੰਗਰੀ ਦੇ ਬੁਡਾਪੇਸਟ ਤੋਂ ਦਿੱਲੀ ਪਹੁੰਚਿਆ। ਵਿਦਿਆਰਥੀਆਂ ਨੇ ਘਰ ਪਰਤਦਿਆਂ ਹੀ ਸਰਕਾਰ ਦਾ ਧੰਨਵਾਦ ਕੀਤਾ।
Also Read: Russia Ukraine War: ਪ੍ਰਧਾਨ ਮੰਤਰੀ ਮੋਦੀ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਫੋਨ ‘ਤੇ ਕਰਨਗੇ ਗੱਲ



