ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਵਿਚ ਅੱਤਵਾਦੀਆਂ ਨੇ ਪੁਲਿਸ ਦੀ ਟੀਮ ‘ਤੇ ਕੀਤਾ ਹਮਲਾ, ਦੋ ਜਵਾਨ ਸ਼ਹੀਦ

ਬਾਂਦੀਪੋਰਾ : ਜੰਮੂ-ਕਸ਼ਮੀਰ (Jammu and Kashmir) ਵਿਚ ਇਕ ਵਾਰ ਫਿਰ ਅੱਤਵਾਦੀਆਂ (Terrorist) ਦੀਆਂ ਨਾਪਾਕ ਹਰਕਤਾਂ ਸਾਹਮਣੇ ਆਈਆਂ ਹਨ। ਇਸ ਵਾਰ ਅੱਤਵਾਦੀਆਂ (Terrorist) ਨੇ ਪੁਲਿਸ ਪਾਰਟੀ …

ਬਾਂਦੀਪੋਰਾ : ਜੰਮੂ-ਕਸ਼ਮੀਰ (Jammu and Kashmir) ਵਿਚ ਇਕ ਵਾਰ ਫਿਰ ਅੱਤਵਾਦੀਆਂ (Terrorist) ਦੀਆਂ ਨਾਪਾਕ ਹਰਕਤਾਂ ਸਾਹਮਣੇ ਆਈਆਂ ਹਨ। ਇਸ ਵਾਰ ਅੱਤਵਾਦੀਆਂ (Terrorist) ਨੇ ਪੁਲਿਸ ਪਾਰਟੀ  (Police Party) ਨੂੰ ਨਿਸ਼ਾਨਾ ਬਣਾਇਆ। ਜਿਸ ਵਿਚ ਦੋ ਪੁਲਿਸਵਾਲੇ (Policeman) ਸ਼ਹੀਦ ਹੋ ਗਏ। ਅੱਤਵਾਦੀ ਹਮਲਾ (Terrorist Attack) ਉੱਤਰੀ ਕਸ਼ਮੀਰ ਦੇ ਬਾਂਦੀਪੋਰਾ (Bandipora) ਦੇ ਗੁਲਸ਼ਨ ਚੌਕ ਇਲਾਕੇ ਵਿਚ ਸ਼ੁੱਕਰਵਾਰ ਦੁਪਹਿਰ ਵੇਲੇ ਹੋਇਆ।

Also Read : ਬਾਰਡਰ ਪਾਰ ਹੋਇਆ ‘ਬਾਰਡਰ’, ਪਰਿਵਾਰ ਸਮੇਤ ਹੋਈ ਵਤਨ ਵਾਪਸੀ
ਇਸ ਬਾਰੇ ਕਸ਼ਮੀਰ ਪੁਲਿਸ ਦੇ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਇੰਡੀਆ ਟੁਡੇ ਨਾਲ ਗੱਲਬਾਤ ਵਿਚ ਇਸ ਹਮਲੇ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀ ਵਾਰਦਾਤ ਵਿਚ ਦੋ ਪੁਲਿਸ ਵਾਲਿਆਂ ਨੂੰ ਗੋਲੀਆਂ ਲੱਗੀਆਂ। ਜੋ ਬਾਅਦ ਵਿਚ ਸ਼ਹੀਦ ਹੋ ਗਏ। ਉਨ੍ਹਾਂ ਦੀ ਪਛਾਣ ਮੁਹੰਮਦ ਸੁਲਤਾਨ ਅਤੇ ਫਯਾਜ਼ ਅਹਿਮਦ ਵਜੋਂ ਹੋਈ ਹੈ।

ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਨੇੜੇ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਵੇਂ ਹੀ ਬਾਂਦੀਪੋਰਾ ਵਿਚ ਇਹ ਅੱਤਵਾਦੀ ਹਮਲਾ ਹੋਇਆ, ਪੂਰੇ ਇਲਾਕੇ ਨੂੰ ਘੇਰ ਲਿਆ ਗਿਆ। ਇਲਾਕੇ ਵਿਚ ਸਰਚ ਆਪ੍ਰੇਸ਼ਨ ਤੇਜ਼ੀ ਨਾਲ ਚੱਲ ਰਿਹਾ ਹੈ। ਹਾਲਾਂਕਿ ਇਹ ਹਮਲਾ ਕਿਸ ਨੇ ਕੀਤਾ, ਅੱਤਵਾਦੀ ਵਾਰਦਾਤ ਨੂੰ ਕਿੰਨੇ ਲੋਕਾਂ ਨੇ ਅੰਜਾਮ ਦਿੱਤਾ। ਇਸ ਬਾਰੇ ਅਜੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Also Read : ਜਨਰਲ ਨੂੰ ਆਖਰੀ ਸਲਾਮ : ਜਨਰਲ ਰਾਵਤ ਤੇ ਪਤਨੀ ਮਧੁਲਿਕਾ ਨੂੰ ਦੋਹਾਂ ਧੀਆਂ ਨੇ ਇਕੱਠਿਆਂ ਦਿੱਤੀ ਮੁੱਖਅਗਨੀ 
ਇਸ ਤੋਂ ਪਹਿਲਾਂ 8 ਦਸੰਬਰ ਨੂੰ ਸ਼ੋਪੀਆਂ ਵੀ ਐਨਕਾਉਂਟਰ ਹੋਇਆ ਸੀ, ਉਦੋਂ ਤਿੰਨ ਅੱਤਵਾਦੀ ਸੁਰੱਖਿਆ ਦਸਤਿਆਂ ਨੇ ਮੌਤ ਦੇ ਘਾਟ ਉਤਾਰ ਦਿੱਤੇ ਸਨ। ਉਥੇ ਹੀ 8 ਦਸੰਬਰ ਨੂੰ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਵਿਚ ਚੱਲ ਰਹੇ ਅੱਤਵਾਦੀਆਂ ਦੇ ਖਿਲਾਫ ਆਪ੍ਰੇਸ਼ਨ ਦੀ ਜਾਣਕਾਰੀ ਵੀ ਦਿੱਤੀ ਸੀ। ਸਰਕਾਰ ਨੇ ਦੱਸਿਆ ਸੀ ਕਿ ਜੰਮੂ-ਕਸ਼ਮੀਰ ਤੋਂ ਆਰਟੀਕਲ 370 ਹੱਟਣ ਤੋਂ ਬਾਅਦ ਯਾਨੀ 5 ਅਗਸਤ 2019 ਤੋਂ 366 ਅੱਤਵਾਦੀ ਮਾਰੇ ਗਏ ਹਨ। ਇਹ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲਾ ਨੇ ਰਾਜ ਸਭਾ ਵਿਚ ਦਿੱਤੀ ਸੀ।

Leave a Reply

Your email address will not be published. Required fields are marked *