ਜਲੰਧਰ (ਇੰਟ.)- ਜਲੰਧਰ (Jalandhar) ਵਿਚ ਸਵੇਰੇ ਭਿਆਨਕ ਹਾਦਸੇ (Road Accident) ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਹਾਦਸਾ ਉਸ ਵੇਲੇ ਹੋਇਆ ਜਦੋਂ ਕਾਰ ਸਵਾਰ ਸੇਵਾ ਦੀ ਗੱਡੀ ਵਿਚ ਜਾ ਰਹੇ ਸਨ ਕਿ ਅਚਾਨਕ ਗੱਡੀ ਦਾ ਟਾਇਰ ਫੱਟ ਗਿਆ। ਇਸ ਕਾਰਣ ਗੱਡੀ ਬੇਕਾਬੂ (Uncontrol) ਹੋ ਗਈ ਅਤੇ ਪਲਟ ਗਈ, ਇਸ ਹਾਦਸੇ ਵਿਚ ਮੌਕੇ ‘ਤੇ ਤਿੰਨ ਦੀ ਮੌਤ ਹੋ ਗਈ।
Read more- ਜਲੰਧਰ ਜਾਣ ਵਾਲੇ ਯਾਤਰੀ ਪਹਿਲਾਂ ਜਾਣ ਲੈਣ ਇਹ ਰੂਟ ਮੈਪ, ਕਿਸਾਨਾਂ ਵਲੋਂ ਦਿੱਤਾ ਜੈ ਰਿਹੈ ਧਰਨਾ
ਜਲੰਧਰ ਅੰਮ੍ਰਿਤਸਰ ਹਾਈਵੇ ‘ਤੇ ਪਿੰਡ ਬਿਧੀਪੁਰ ਨੇੜੇ ਸੰਗਤ ਲੈ ਕੇ ਜਾ ਰਹੀ ਗੱਡੀ ਦਾ ਅਚਾਨਕ ਟਾਇਰ ਫੱਟਣ ਕਾਰਣ ਕਾਰ ਬੇਕਾਬੂ ਹੋ ਗਈ ਅਤੇ ਸੜਕ ‘ਤੇ ਹੀ ਪਲਟ ਗਈ। ਇਸ ਵਿਚ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਕਈ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਦੇ ਹੀ ਥਾਣਾ ਮਕਸੂਦਾਂ ਦੇ ਇੰਚਾਰਜ ਮਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।




