LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਲੰਧਰ ਜਾਣ ਵਾਲੇ ਯਾਤਰੀ ਪਹਿਲਾਂ ਜਾਣ ਲੈਣ ਇਹ ਰੂਟ ਮੈਪ, ਕਿਸਾਨਾਂ ਵਲੋਂ ਦਿੱਤਾ ਜੈ ਰਿਹੈ ਧਰਨਾ

highway jam

ਜਲੰਧਰ ਜਾਣ ਵਾਲੇ ਯਾਤਰੀ ਪਹਿਲਾਂ ਜਾਣ ਲੈਣ ਇਹ ਰੂਟ ਮੈਪ, ਕਿਸਾਨਾਂ ਵਲੋਂ ਦਿੱਤਾ ਜੈ ਰਿਹੈ ਧਰਨਾ
ਜਲੰਧਰ (ਇੰਟ.)- ਪੰਜਾਬ ਵਿਚ ਗੰਨੇ ਦਾ ਸਮਰਥਨ ਮੁੱਲ ਐਲਾਨ ਨਹੀਂ ਕਰਨ 'ਤੇ ਕਿਸਾਨ ਸੰਗਠਨਾਂ ਨੇ ਵੱਡੇ ਅੰਦੋਲਨ ਦੀ ਤਿਆਰੀ ਕਰ ਲਈ ਹੈ। ਸੂਬੇ ਦੇ 32 ਕਿਸਾਨ ਸੰਗਠਨ ਸ਼ੁੱਕਰਵਾਰ ਤੋਂ ਫਗਵਾੜਾ ਹਾਈਵੇ ਅਤੇ ਧਨੋਵਾਲੀ ਗੇਟ 'ਤੇ ਪੱਕਾ ਧਰਨਾ ਲਗਾਉਣਗੇ। ਦੋ ਸੂਤਰਾਂ ਤੋਂ ਗੰਨੇ ਦਾ ਸਮਰਥਨ ਮੁੱਲ ਐਲਾਨ ਨਹੀਂ ਕੀਤੇ ਜਾਣ ਨਾਲ ਸੂਬੇ ਦੇ ਕਿਸਾਨ ਸਰਕਾਰ ਤੋਂ ਨਾਰਾਜ਼ ਚੱਲ ਰਹੇ ਹਨ। ਗੰਨੇ ਦੀਆਂ ਕੀਮਤਾਂ ਨੂੰ ਲੈ ਕੇ ਆਯੋਜਿਤ ਮੀਟਿੰਗ ਵਿਚ ਕਿਸਾਨਾਂ ਨੇ ਕਾਫੀ ਵਿਚਾਰ-ਵਟਾਂਦਰੇ ਤੋਂ ਬਾਅਦ ਅੰਦੋਲਨ ਦਾ ਫੈਸਲਾ ਲਿਆ। ਕਿਸਾਨ ਸੰਗਠਨਾਂ ਨੇ ਤੈਅ ਕੀਤਾ ਕਿ ਪੰਜਬਾ ਦੇ 32 ਕਿਸਾਨ ਸੰਗਠਨਾਂ 20 ਅਗਸਤ ਨੂੰ ਸਵੇਰੇ 9 ਵਜੇ ਫਗਵਾੜਾ ਰਾਸ਼ਟਰੀ ਰਾਜਮਾਰਗ ਅਤੇ ਜਲੰਧਰ ਵਿਚ ਧਨੋਵਾਲੀ ਗੇਟ ਨੇੜੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰਨਗੇ।

Read more- ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਰਿਹਾਈ ਨੂੰ ਲੈ ਕੇ ਮੰਤਰੀ ਸੁਖਜਿੰਦਰ ਰੰਧਾਵਾ ਦਾ ਟਵੀਟ, ਕੀਤੀ ਇਹ ਮੰਗ

ਗੰਨੇ ਦੀਆਂ ਕੀਮਤਾਂ 'ਚ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਜਲੰਧਰ ਵਿਖੇ ਕਿਸਾਨਾਂ ਵਲੋਂ ਜੋ ਧਰਨਾ ਦਿੱਤਾ ਜਾ ਰਿਹਾ ਹੈ ਇਸ ਵਿਚ ਲੋਕਾਂ ਨੂੰ ਜਾਣ ਤੋਂ ਰੋਕਣ ਲਈ ਅੱਜ ਪੁਲਿਸ ਪ੍ਰਸ਼ਾਸਨ ਨੇ ਇੱਥੋਂ ਦੇ ਸ਼ੂਗਰ ਮਿੱਲ ਚੌਕ ਵਿਚ ਬੈਰੀਕੇਡ ਲਗਾ ਕੇ ਅਤੇ ਫੋਰਸ ਲਗਾ ਕੇ ਸਾਰਾ ਟ੍ਰੈਫ਼ਿਕ ਨਕੋਦਰ ਦੇ ਰੂਟ ਵੱਲ ਕੱਢ ਦਿੱਤਾ ਗਿਆ ਹੈ। ਹੁਣ ਲੁਧਿਆਣਾ ਤੋਂ ਜਲੰਧਰ ਜਾਣ ਵਾਲੇ ਲੋਕਾਂ ਨੂੰ ਵਾਇਆ ਨਕੋਦਰ ਤੋਂ ਜਾਣਾ ਪੈ ਰਿਹਾ ਹੈ ਇਸੇ ਤਰ੍ਹਾਂ ਚੰਡੀਗੜ੍ਹ ਤੋਂ ਆਉਣ ਵਾਲੇ ਟ੍ਰੈਫ਼ਿਕ ਨੂੰ ਹੁਸ਼ਿਆਰਪੁਰ ਚੌਕ ਬਾਈਪਾਸ ਤੋਂ ਰੋਕਿਆ ਗਿਆ ਹੈ | ਹੁਸ਼ਿਆਰਪੁਰ ਨੂੰ ਜਾਣ ਵਾਲੇ ਲੋਕਾਂ ਨੂੰ ਹੁਸ਼ਿਆਰਪੁਰ ਸਾਈਡ ਭੇਜਿਆ ਜਾ ਰਿਹਾ ਹੈ, ਜਦਕਿ ਜਲੰਧਰ ਜਾਣ ਵਾਲੇ ਲੋਕਾਂ ਨੂੰ ਇੱਥੋਂ ਹੀ ਵਾਪਸ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਪੀ.ਸੀ.ਆਰ. ਦੇ ਇੰਚਾਰਜ ਸ਼ਮਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਹਦੀਆਬਾਦ ਤੋਂ ਗੰਢਵਾਂ ਦੇ ਰੂਟ ਰਾਹੀਂ ਜਲੰਧਰ ਜਾਣ ਵਾਲੀ ਟ੍ਰੈਫ਼ਿਕ ਨੂੰ ਰੋਕਿਆ ਗਿਆ ਹੈ। ਉਧਰ ਦੂਸਰੇ ਪਾਸੇ ਇਸ ਧਰਨੇ ਦੇ ਚਲਦਿਆਂ ਜੀ.ਟੀ. ਰੋਡ 'ਤੇ ਵਾਹਨਾਂ ਦੀਆਂ ਕਾਫ਼ੀ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।

Read more- ਮੁੱਖ ਮੰਤਰੀ ਕੈਪਟਨ ਨਾਲ ਸਿੱਧੂ ਦੀ ਹੋਈ ਮੁਲਾਕਾਤ, ਪਰਗਟ ਸਿੰਘ ਤੇ ਨਾਗਰਾ ਵੀ ਮੌਜੂਦ

ਡੀ. ਸੀ. ਪੀ. ਟ੍ਰੈਫਿਕ ਨਰੇਸ਼ ਡੋਗਰਾ ਨੇ ਦੱਸਿਆ ਕਿ ਪਠਾਨਕੋਟ-ਅੰਮ੍ਰਿਤਸਰ ਵੱਲ ਜਾਣ ਵਾਲੇ ਟ੍ਰੈਫਿਕ ਲਈ ਪਠਾਨਕੋਟ ਚੌਂਕ, ਲੰਮਾ ਪਿੰਡ ਚੌਂਕ ਅਤੇ ਚੁਗਿੱਟੀ ਚੌਂਕ ਦਾ ਰੂਟ ਤੈਅ ਕੀਤਾ ਗਿਆ ਹੈ ਜਦਕਿ ਹੁਸ਼ਿਆਰਪੁਰ ਵੱਲ ਜਾਣ ਵਾਲੇ ਵਾਹਨਾਂ ਲਈ ਢਿੱਲਵਾਂ ਚੌਂਕ, ਲਾਡੋਵਾਲੀ ਰੋਡ, ਪੀ. ਏ. ਪੀ. ਚੌਂਕ, ਰਾਮਾ ਮੰਡੀ ਚੌਂਕ ਅਤੇ ਫਗਵਾੜਾ ਜੰਡਿਆਲਾ ਵੱਲ ਜਾਣ ਵਾਲੇ ਟ੍ਰੈਫਿਕ ਲਈ ਟੀ-ਪੁਆਇੰਟ ਨੇੜੇ ਹਵੇਲੀ, ਫਗਵਾੜਾ ਚੌਂਕ ਕੈਂਟਰ 'ਤੇ ਡਾਇਵਰਟ ਕੀਤਾ ਗਿਆ। ਇਸੇ ਤਰ੍ਹਾਂ ਮੋਗਾ, ਸ਼ਾਹਕੋਟ ਅਤੇ ਨਕੋਦਰ ਵੱਲ ਆਵਾਜਾਈ ਲਈ ਟੀ-ਪੁਆਇੰਟ ਪ੍ਰਤਾਪਪੁਰਾ ਮੋੜ, ਵਡਾਲਾ ਚੌਂਕ ਅਤੇ ਟੀ-ਪੁਆਇੰਟ ਨਕੋਦਰ ਚੌਂਕ 'ਤੇ ਟ੍ਰੈਫਿਕ ਡਾਇਵਰਟ ਹੋਵੇਗਾ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵੱਲੋਂ ਐਂਟਰੀ ਪੁਆਇੰਟ ਅਤੇ ਕੁਝ ਡਾਇਵਰਸ਼ਨ ਰੂਟ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਇਥੋਂ ਵੀ ਲੋਕ ਡਾਇਵਰਟ ਰੂਟ ਦੀ ਵਰਤੋਂ ਕਰਨ। 

In The Market