LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਣ ਕੋਈ ਨਹੀਂ ਪੜ੍ਹ ਸਕੇਗਾ ਤੁਹਾਡੀ ਪਰਸਨਲ ਚੈਟ, WhatsApp ਲਿਆਇਆ ਨਵਾਂ ਫੀਚਰ

wattapp256

ਨਵੀਂ ਦਿੱਲੀ :  ਤੁਸੀਂ ਮੈਟਾ ਦੀ ਮਸ਼ਹੂਰ ਮੈਸੇਜਿੰਗ ਐਪ WhatsApp ਦੀ ਵਰਤੋਂ ਕਰਦੇ ਹੋ ਤਾਂ ਅਸੀਂ ਤੁਹਾਡੇ ਲਈ ਇਕ ਨਵਾਂ ਅਪਡੇਟ ਲੈ ਕੇ ਆਏ ਹਾਂ। ਦਰਅਸਲ ਕੰਪਨੀ ਆਪਣੇ ਯੂਜ਼ਰਜ਼ ਦੀ ਸੁਰੱਖਿਆ ਤੇ ਪ੍ਰਾਈਵੇਸੀ ਲਈ ਇਕ ਨਵਾਂ ਫੀਚਰ ਰੋਲਆਊਟ ਕਰਨ ਜਾ ਰਹੀ ਹੈ। ਵ੍ਹਟਸਐਪ ਯੂਜ਼ਰਜ਼ ਲਈ ਚੈਟ ਲੌਕ (WhatsApp Chat Lock) ਪੇਸ਼ ਕੀਤਾ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਹੁਣ ਪਰਸਨਲ ਚੈਟਸ ਨੂੰ ਲੌਕ ਕਰ ਸਕਣਗੇ ਅਤੇ ਉਨ੍ਹਾਂ ਨੂੰ ਸਖਤ ਸੁਰੱਖਿਆ 'ਚ ਰੱਖ ਸਕਣਗੇ।ਵ੍ਹਟਸਐਪ ਨੇ ਆਪਣੇ ਬਲਾਗ ਪੋਸਟ 'ਚ ਕਿਹਾ ਹੈ ਕਿ ਚੈਟ ਲਾਕ ਫੀਚਰ ਨੂੰ ਯੂਜ਼ਰ ਦੀ ਪਰਸਨਲ ਅਤੇ ਇੰਟੀਮੇਟ ਚੈਟ ਦੀ ਸੁਰੱਖਿਆ ਲਈ ਪੇਸ਼ ਕੀਤਾ ਜਾ ਰਿਹਾ ਹੈ। 

ਚੈਟ ਲੌਕ ਫੀਚਰ ਦੀ ਮਦਦ ਨਾਲ ਯੂਜ਼ਰ ਕਿਸੇ ਖਾਸ ਯੂਜ਼ਰ ਜਾਂ ਗਰੁੱਪ ਚੈਟ ਨੂੰ ਲੌਕ ਕਰ ਸਕਣਗੇ।

ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਨਿਯਮਤ ਚੈਟ ਤੋਂ ਵੱਖਰੇ ਤੌਰ 'ਤੇ ਆਪਣੇ ਖਾਸ ਕੰਟੈਕਟਸ ਤੇ ਗਰੁੱਪਸ ਨੂੰ ਲਿਸਟ ਕਰ ਸਕਣਗੇ।

ਚੈਟ ਲੌਕ ਦੀ ਮਦਦ ਨਾਲ ਕਿਸੇ ਖਾਸ ਸੰਪਰਕ ਦੇ ਮੈਸੇਜ ਨੂੰ ਨੋਟੀਫਿਕੇਸ਼ਨ ਪੈਨਲ ਤੋਂ ਲੁਕਾ ਕੇ ਰੱਖਿਆ ਜਾ ਸਕਦਾ ਹੈ।

ਲੌਕਡ ਚੈਟਸ ਨੂੰ ਲੌਕਡ ਚੈਟਸ ਸੈਕਸ਼ਨ ਵਿਚ ਜੋੜਿਆ ਜਾ ਸਕਦਾ ਹੈ।

ਚੈਟਸ ਨੂੰ ਬਾਇਓਮੈਟ੍ਰਿਕ, ਪਿੰਨ ਅਤੇ ਪਾਸਵਰਡ ਨਾਲ ਲੌਕ ਕੀਤਾ ਜਾ ਸਕਦਾ ਹੈ

In The Market