ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਹਰਿਆਣਾ ਦੇ ਸੁਨੀਲ ਰਾਠੌਰ ਦੀ ਪੈਦਲ ਯਾਤਰਾ ਪਹੁੰਚੀ ਜੰਡਿਆਲਾ ਗੁਰੂ

ਅੰਮ੍ਰਿਤਸਰ : ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਕੁਰਬਾਨੀ ਅਤੇ ਸੰਘਰਸ਼ ਨੂੰ ਲੋਕ-ਲੋਕ ਤੱਕ ਪਹੁੰਚਾਉਣ ਲਈ ਹਰਿਆਣਾ ਦੇ ਜ਼ਿਲ੍ਹਾ ਪਾਣੀਪਤ ਦੇ…

ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਕੁਰਬਾਨੀ ਅਤੇ ਸੰਘਰਸ਼ ਨੂੰ ਲੋਕ-ਲੋਕ ਤੱਕ ਪਹੁੰਚਾਉਣ ਲਈ ਹਰਿਆਣਾ ਦੇ ਜ਼ਿਲ੍ਹਾ ਪਾਣੀਪਤ

ਅੰਮ੍ਰਿਤਸਰ : ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਕੁਰਬਾਨੀ ਅਤੇ ਸੰਘਰਸ਼ ਨੂੰ ਲੋਕ-ਲੋਕ ਤੱਕ ਪਹੁੰਚਾਉਣ ਲਈ ਹਰਿਆਣਾ ਦੇ ਜ਼ਿਲ੍ਹਾ ਪਾਣੀਪਤ ਦੇ ਰਹਿਣ ਵਾਲੇ ਨੌਜਵਾਨ ਸੁਨੀਲ ਰਾਠੌਰ ਵੱਲੋਂ ਵਿੱਢੀ ਗਈ ਪੈਦਲ ਯਾਤਰਾ ਅੱਜ ਜੰਡਿਆਲਾ ਗੁਰੂ ਵਿਖੇ ਪਹੁੰਚੀ। 12 ਜੁਲਾਈ ਤੋਂ ਸ਼ੁਰੂ ਹੋਈ ਇਸ ਯਾਤਰਾ ਦੇ ਇੱਥੇ ਪਹੁੰਚਣ ‘ਤੇ ਸਥਾਨਕ ਨਿਵਾਸੀਆਂ ਅਤੇ ਸਮਾਜ ਸੇਵੀਆਂ ਨੇ ਸੁਨੀਲ ਰਾਠੌਰ ਦਾ ਭਰਵਾਂ ਅਤੇ ਨਿੱਘਾ ਸਵਾਗਤ ਕੀਤਾ। ਸੁਨੀਲ ਰਾਠੌਰ ਆਪਣੇ ਮੋਢਿਆਂ ‘ਤੇ ਸ਼ਹੀਦ ਖਾਲੜਾ ਦੇ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਦਰਸਾਉਂਦਾ ਇੱਕ ਵਿਸ਼ੇਸ਼ ਬੋਰਡ ਚੁੱਕ ਕੇ ਨਿਰੰਤਰ ਪੈਦਲ ਚੱਲ ਰਹੇ ਹਨ।

ਪੱਤਰਕਾਰਾਂ ਨਾਲ ਆਪਣੇ ਸੁਨੇਹੇ ਨੂੰ ਸਾਂਝਾ ਕਰਦਿਆਂ ਸੁਨੀਲ ਰਾਠੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਯਾਤਰਾ ਦੀ ਪ੍ਰੇਰਨਾ ਮਸ਼ਹੂਰ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦੀ ਚਰਚਿਤ ਫ਼ਿਲਮ “ਸਤਲੁਜ” ਤੋਂ ਮਿਲੀ। ਫ਼ਿਲਮ ਬਾਰੇ ਜਾਣਨ ਤੋਂ ਬਾਅਦ ਉਨ੍ਹਾਂ ਨੇ ਇੰਟਰਨੈੱਟ ਰਾਹੀਂ ਸ਼ਹੀਦ ਜਸਵੰਤ ਸਿੰਘ ਖਾਲੜਾ ਵੱਲੋਂ ਹਜ਼ਾਰਾਂ ਅਣਪਛਾਤੀਆਂ ਦੇਹਾਂ ਅਤੇ ਲਾਪਤਾ ਲੋਕਾਂ ਦੇ ਸੱਚ ਨੂੰ ਸਾਹਮਣੇ ਲਿਆਉਣ ਲਈ ਕੀਤੇ ਘਾਲਣੇ ਬਾਰੇ ਵਿਸਥਾਰ ਨਾਲ ਪੜ੍ਹਿਆ। ਇਸ ਇਤਿਹਾਸ ਨੇ ਉਨ੍ਹਾਂ ਦੇ ਮਨ ‘ਤੇ ਡੂੰਘੀ ਛਾਪ ਛੱਡੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਜਾਗਰੂਕਤਾ ਪੈਦਲ ਯਾਤਰਾ ਦਾ ਸੰਕਲਪ ਲਿਆ।

ਸੁਨੀਲ ਰਾਠੌਰ ਨੇ ਆਪਣੇ ਅਗਲੇ ਪ੍ਰੋਗਰਾਮ ਬਾਰੇ ਦੱਸਦਿਆਂ ਕਿਹਾ ਕਿ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਲੈਣਗੇ, ਜਿਸ ਤੋਂ ਬਾਅਦ ਸ਼ਹੀਦ ਖਾਲੜਾ ਦੇ ਪਿੰਡ ਜਾ ਕੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ ਕਿ ‘ਸਤਲੁਜ’ ਵਰਗੀਆਂ ਫ਼ਿਲਮਾਂ ਨਵੀਂ ਪੀੜ੍ਹੀ ਨੂੰ ਇਤਿਹਾਸ ਅਤੇ ਸੱਚਾਈ ਨਾਲ ਜੋੜਨ ਦਾ ਵੱਡਾ ਜ਼ਰੀਆ ਹਨ, ਇਸ ਲਈ ਅਜਿਹੀਆਂ ਫ਼ਿਲਮਾਂ ‘ਤੇ ਕੋਈ ਰੋਕ ਨਹੀਂ ਲੱਗਣੀ ਚਾਹੀਦੀ। ਉਨ੍ਹਾਂ ਆਸ ਪ੍ਰਗਟਾਈ ਕਿ ਉਨ੍ਹਾਂ ਦਾ ਇਹ ਉੱਦਮ ਸਮਾਜ ਵਿੱਚ ਮਨੁੱਖੀ ਅਧਿਕਾਰਾਂ ਪ੍ਰਤੀ ਸੰਵੇਦਨਸ਼ੀਲਤਾ ਵਧਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਧਾਰੀਵਾਲ ਨਗਰ ਕੌਂਸਲ ‘ਚ ‘ਆਪ’ ਦਾ ਦਬਦਬਾ ਕਾਇਮ: ਅਸ਼ਵਨੀ ਦੁੱਗਲ ਲਗਾਤਾਰ ਤੀਜੀ ਵਾਰ ਬਣੇ ਪ੍ਰਧਾਨ, ਤਾਜਪੋਸ਼ੀ ਸਮਾਗਮ ‘ਚ ਪਹੁੰਚੇ ਦਿੱਗਜ ਆਗੂ 

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *