34 ਸਾਲਾਂ ਬਾਅਦ ਦਿੱਲੀ ਸਿੱਖ ਕਤਲੇਆਮ ਦਾ ਸਿਰਫ ਇਕ ਆਰੋਪੀ ਹੀ ਫੜਿਆ- ਖਹਿਰਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਦਿੱਲੀ ਸਿੱਖ ਕਤਲੇਆਮ ਤੇ ਕਰੀਬ 34 ਸਾਲਾ ਬਾਅਦ ਫੈਸਲਾ ਆ ਗਿਆ ਹੈ। 1984 ਸਿੱਖ ਕਤਲੇਆਮ ਤੇ ਦਿੱਲੀ ਹਾਈਕੋਰਟ ਨੇ ਫੈਸਲਾ ਸੁਣਾਉਂਦੇ ਹੋਏ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਦਿੱਲੀ ਸਿੱਖ ਕਤਲੇਆਮ ਤੇ ਕਰੀਬ 34 ਸਾਲਾ ਬਾਅਦ ਫੈਸਲਾ ਆ ਗਿਆ ਹੈ। 1984 ਸਿੱਖ ਕਤਲੇਆਮ ਤੇ ਦਿੱਲੀ ਹਾਈਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਸੱਜਣ ਕੁਮਾਰ ਨੂੰ ਉਸਨੂੰ ਉਮਰਕੈਦ ਦੀ ਸਜਾ ਸੁਣਾਈ ਹੈ। ਨਾਲ ਹੀ ਉਸਨੂੰ 5 ਲੱਖ ਦਾ ਜੁਰਮਾਨਾ ਵੀ ਲਗਾਇਆ ਹੈ। ਦਿੱਲੀ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਸੱਜਣ ਕੁਮਾਰ ਨੂੰ ਹੁਕਮ ਦਿੰਦੇ ਹੋਏ ਕਿਹਾ ਹੈ ਕਿ ਉਹ 31 ਦਸੰਬਰ ਤੱਕ ਆਪਣਾ ਸਰੰਡਰ ਕਰ ਦੇਣ। ਉੱਥੇ ਹੀ ਦੂਜੇ ਪਾਸੇ ਪਾਰਟੀ ਤੋਂ ਬਾਗੀ ਹੋ ਚੁੱਕੇ ਸੁਖਪਾਲ ਖਹਿਰਾ ਨੇ ਇਸ ਫੈਸਲਾ ਦਾ ਸਵਾਗਤ ਕੀਤਾ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਬਹੁਤ ਹੀ ਸਮੇਂ ਬਾਅਦ ਯਾਨਿ ਕੀ ਕਰੀਬ 34 ਸਾਲਾਂ ਬਾਅਦ ਇਸ ਮਾਮਲੇ ਤੇ ਸਿਰਫ ਇਕ ਲੀਡਰ ਨੂੰ ਹੀ ਫੜਿਆ ਗਿਆ।

Sajjan Kumar

ਇਸ ਮਾਮਲੇ ਤੇ ਕਰੀਬ 34 ਸਾਲਾਂ ਬਾਅਦ ਫੈਸਲਾ ਆਉਣ ਤੋਂ ਬਾਅਦ ਵੀ ਸਿਰਫ ਇਕ ਲੀਡਰ ਨੂੰ ਫੜਿਆ ਗਿਆ ਹੈ ਜਦਕਿ ਇਸ ਮਾਮਲੇ ਦੇ ਦੋਸ਼ੀ ਜਗਦੀਸ਼ ਟਾਇਟਲਰ ਅਤੇ ਕਈ ਆਰਐਸਐਸ ਨੇਤਾ ਵੀ ਸ਼ਾਮਿਲ ਹਨ। ਜੋ ਕਿ ਖੁਰਦ ਬੁਰਦ ਗਏ ਹਨ ਕਿਉਂਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਂਦੇ ਹੋਏ ਇਸ ਨੂੰ ਕਾਫੀ ਸਮੇਂ ਤੱਕ ਲਟਕਾਇਆ ਗਿਆ ਜਿਸ ਕਾਰਨ ਸਿਰਫ ਸਿੱਖ ਕੌਮ ਵਿੱਚ ਹੀ ਨਹੀਂ ਬਲਕਿ ਹਰ ਧਰਮ ਦੇ ਲੋਕਾਂ ਵਿੱਚ ਮਾਯੂਸੀ ਦੇਖੀ ਗਈ ਹੈ।

Sukhpal Khaira

ਕਾਨੂੰਨ ਤੇ ਉਸ ਸਮੇਂ ਭਰੋਸਾ ਟੁੱਟ ਜਾਂਦਾ ਹੈ ਜਦੋ ਬੇਇਨਸਾਫੀ ਹੁੰਦੀ ਹੈ। ਦਿੱਲੀ 1984 ਸਿੱਖ ਕਤਲੇਆਮ ਕਾਨੂੰਨ ਤੇ ਧੱਬਾ ਹੈ ਜਿਸ ਕਾਰਨ ਇਸਦੇ ਆਰੋਪਿਆਂ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ। ਉੱਥੇ ਹੀ ਦੂਜੇ ਪਾਸੇ ਸੁਖਪਾਲ ਖਹਿਰਾ ਨੇ ਐਚਐਸ ਫੁਲਕਾ ਨੂੰ ਇਸ ਮਾਮਲੇ ਤੇ ਪੈਰਵੀ ਕਰਨ ਤੇ ਵਧਾਈ ਦਿੱਤੀ । ਨਾਲ ਹੀ ਉਹਨਾਂ ਨੇ ਆਰੋਪਿਆ ਫਾਂਸੀ ਦੀ ਸਜਾ ਮਿਲਣੀ ਚਾਹਿਦੀ ਹੈ।

Leave a Reply

Your email address will not be published. Required fields are marked *