ਕੈਪਟਨ ਦਾ 40 ਮਿੰਟ ਤੱਕ ਚੱਲਿਆ ਗੁਰਦੇ ਦੀ ਪੱਥਰੀ ਦਾ ਆਪ੍ਰੇਸ਼ਨ ਹੋਇਆ ਸਫਲ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਗੁਰਦੇ ਵਿੱਚ ਪੱਥਰੀ ਦੀ ਸੱਮਸਿਆ ਹੋਣ ਕਾਰਨ ਉਹਨਾਂ ਨੂੰ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਸੀ। ਦੱਸਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਗੁਰਦੇ ਵਿੱਚ ਪੱਥਰੀ ਦੀ ਸੱਮਸਿਆ ਹੋਣ ਕਾਰਨ ਉਹਨਾਂ ਨੂੰ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਕੈਪਟਵ ਅਮਰਿੰਦਰ ਸਿੰਘ ਦਾ ਗੁਰਦੇ ਦੀ ਪੱਥਰੀ ਦਾ ਸਫਲ ਆਪ੍ਰੇਸ਼ਨ ਹੋ ਗਿਆ ਹੈ।

 

ਸੂਤਰਾਂ ਤੋ ਦੱਸਿਾ ਜਾ ਰਿਹਾ ਹੈ ਕਿ ਸਫਲ ਆਪ੍ਰੇਸ਼ਨ ਤੋਂ ਬਾਅਦ ਕੈਪਟਨ ਨੂੰ ਜੱਲਦ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਉੱਥੇ ਹੀ ਡਾਕਟਰਾਂ ਨੇ ਇਹ ਵੀ ਦੱਸਿਆ ਕਿ ਗੁਰਦੇ ਦੀ ਪੱਥਰੀ  ਦੇ ਕਾਰਨ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ ਸੀ ਜਿਸ ਕਾਰਨ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

captain amarinder

ਨਾਲ ਹੀ ਡਾਕਟਰਾਂ ਨੇ ਇਹ ਵੀ ਦੱਸਿਆ ਕਿ ਕਰੀਬ 40 ਮਿੰਟ ਲੰਬੇ ਆਪ੍ਰੇਸ਼ਨ  ਤੋਂ ਬਾਅਦ ਕੈਪਟਨ ਦੇ ਗੁਰਦੇ ਤੋਂ ਪੱਥਰੀ ਨੂੰ ਕੱਢ ਦਿੱਤਾ ਗਿਆ ਹੈ। ਦੱਸਣਯੋਗ ਗੱਲ ਹੈ ਕਿ ਕੈਪਟਨ ਨੂੰ ਇਸ ਤੋਂ ਪਹਿਲਾ ਵਾਇਰਲ ਬੁਖਾਰ ਦੀ ਸੱਮਸਿਆ ਹੋਣ ਦੇ ਕਾਰਨ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਸੀ।

Leave a Reply

Your email address will not be published. Required fields are marked *