ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਆਮ ਆਦਮੀ ਪਾਰਟੀ ਤੋਂ ਮੁ੍ਅੱਤਲ ਕੀਤੇ ਗਏ ਸੁਖਪਾਲ ਖਹਿਰਾ ਨੂੰ ਪੰਚਾਇਤੀ ਚੋਣਾਂ ਤੋਂ ਕਾਫੀ ਵੱਡਾ ਝਟਕਾ ਲੱਗਿਆ। ਦੱਸ ਦਈਏ ਕਿ ਸੁਖਪਾਲ ਖਹਿਰਾ ਦੀ ਭਰਜਾਈ ਕਿਰਨਬੀਰ ਕੌਰ ਪਿੰਡ ਰਾਮਗੜ੍ਹ ਤੋਂ ਹਾਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਖਹਿਰਾ ਦੀ ਭਰਜਾਈ ਨੂੰ ਹਾਰ ਉਦੋਂ ਮਿਲੀ ਜਦੋ ਖਹਿਰਾ ਖੁਦ ਪਿੰਡ ਆਕੇ ਉਹਨਾਂ ਦਾ ਸਮਰਥਨ ਕੀਤਾ।
ਕਿਹਾ ਜਾ ਰਿਹਾ ਹੈ ਕਿ ਖਹਿਰਾ ਦੀ ਭਰਜਾਈ ਨੂੰ ਸਿਰਫ 400 ਵੋਟਾਂ ਹੀ ਪਇਆ। ਜਦਕਿ ਉਹਨਾਂ ਦੇ ਵਿਰੋਧੀ ਨੂੰ 454 ਵੋਟਾਂ ਹਾਸਲ ਹੋਇਆ। ਇਸ ਤੋਂ ਇਲਾਵਾ ਖਹਿਰਾ ਨੇ ਆਪਣੀ ਭਰਜਾਈ ਦਾ ਸਮਰਥਨ ਕਰਦੇ ਹੋਏ ਪੋਸਟਰ ਵੀ ਲਗਵਾਏ ਸੀ। ਜਿਕਰਯੋਗ ਗੱਲ ਹੈ ਕਿ ਪੰਚਾਇਤੀ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਸੁਖਪਾਲ ਖਹਿਰਾ ਦੇ ਨਵੀੰ ਸਿਆਸੀ ਪਾਰਟੀ ਲਈ ਕਾਫੀ ਮਹਿੰਗਾ ਸਾਬਤ ਹੋ ਸਕਦਾ ਹੈ।


