ਸੁਖਬੀਰ ਬਾਦਲ ਨੇ ਭਾਜਪਾ ਤੇ ਕਾਂਗਰਸ ਨੂੰ ਲਾਏ ਰਗੜੇ, ਲਾਏ ਇਹ ਇਲਜ਼ਾਮ

ਜਲੰਧਰ: ਪਚਰੰਗਾ ਨਜ਼ਦੀਕ ਕਿਸਾਨ ਕੋਲਡ ਸਟੋਰ (Farmer Cold Store) ਵਿਖੇ ਹਲਕਾ ਕਰਤਾਰਪੁਰ (Kartarpur) ਦੇ ਗਠਜੋੜ ਉਮੀਦਵਾਰ ਐਡ. ਬਲਵਿੰਦਰ ਕੁਮਾਰ (Balwinder Kumar) ਦੇ ਹੱਕ ਵਿਚ ਸ਼੍ਰੋਮਣੀ…

ਜਲੰਧਰ: ਪਚਰੰਗਾ ਨਜ਼ਦੀਕ ਕਿਸਾਨ ਕੋਲਡ ਸਟੋਰ (Farmer Cold Store) ਵਿਖੇ ਹਲਕਾ ਕਰਤਾਰਪੁਰ (Kartarpur) ਦੇ ਗਠਜੋੜ ਉਮੀਦਵਾਰ ਐਡ. ਬਲਵਿੰਦਰ ਕੁਮਾਰ (Balwinder Kumar) ਦੇ ਹੱਕ ਵਿਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal) ਵਲੋਂ ਸ਼ਿਰਕਤ ਕਰਦਿਆਂ ਵਿਸ਼ਾਲ ਰੈਲੀ (Huge rally) ਨੂੰ ਸੰਬੋਧਨ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਹਰੇਕ ਵਰਗ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਨੇ ਕਾਂਗਰਸ ਸਰਕਾਰ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪਿਛਲੇ 5 ਸਾਲ ਇਸ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ ਕੋਈ ਕਦਮ ਨਹੀਂ ਚੁੱਕਿਆ ਅਤੇ ਬਾਦਲ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਨੂੰ ਬੰਦ ਕੀਤਾ ਹੈ।

Also Read : ਨਵੇਂ ਸਾਲ ‘ਚ ਕਾਰ ਖਰੀਦਣ ਦੀ ਯੋਜਨਾ ਬਣਾਉਣ ਵਾਲਿਆਂ ਲਈ ਵੱਡੀ ਖਬਰ, ਕੀਮਤਾਂ ‘ਚ ਹੋ ਰਿਹੈ ਵਾਧਾ

ਕਰਤਾਰਪੁਰ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੀ ਮਦਦ ਕਰਨ ‘ਤੇ ਅਕਾਲੀ ਦਲ ਨੂੰ ਕੇਂਦਰ ਸਰਕਾਰ ਨਿਸ਼ਾਨਾ ਬਣਾ ਰਹੀ ਹੈ। ਹਲਕਾ ਕਰਤਾਰਪੁਰ ਤੋਂ ਬਸਪਾ ਅਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਬਲਵਿੰਦਰ ਕੁਮਾਰ ਦੀਆਂ ਪ੍ਰਾਪਤੀਆਂ ਦੱਸਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਲਕੇ ਦੇ ਲੋਕ ਉਨ੍ਹਾਂ ਨੂੰ ਵੋਟਾਂ ਪਾ ਕੇ ਵਿਧਾਇਕ ਬਣਾਉਣ ਅਤੇ ਫਿਰ ਸਰਕਾਰ ਬਣਨ ‘ਤੇ ਹਲਕਾ ਕਰਤਾਰਪੁਰ ਵਿੱਚ 10 ਵੱਡੇ ਸਕੂਲ ਖੋਲ੍ਹੇ ਜਾਣਗੇ। ਅੰਤ ਵਿੱਚ ਜਥੇਦਾਰ ਗੁਰਦੀਪ ਸਿੰਘ ਲਾਹਦੜਾ ਵੱਲੋਂ ਸੁਖਬੀਰ ਬਾਦਲ ਨੂੰ ਸ੍ਰੀ ਸਾਹਿਬ ਅਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਉਨ੍ਹਾਂ ਰੈਲੀ ਵਿੱਚ ਪੁੱਜੇ ਲੋਕਾਂ ਦਾ ਧੰਨਵਾਦ ਕੀਤਾ।

Also Read: ਨਿਊਯਾਰਕ : ਵੀਜ਼ਾ ਅਪਲਾਈ ਕਰਨ ਵਾਲੀ ਮਹਿਲਾ ‘ਤੇ ਭੜਕੇ ਅਧਿਕਾਰੀ ਦੀ ਵੀਡੀਓ ਵਾਇਰਲ, ਅੰਬੈਸੀ ਨੇ ਦਿੱਤਾ ਇਹ ਜਵਾਬ

Leave a Reply

Your email address will not be published. Required fields are marked *