ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਵਿੱਚ ਧੁੰਦ ਦੇ ਕਾਰਨ ਆਮ ਜਨਜੀਵਨ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ ਹੈ। ਨਵੇਂ ਸਾਲ ਤੋ ਵਧੀ ਠੰਡ ਦੇ ਕਾਰਨ ਸੜਕੀ ਹਾਦਸਿਆ ਵਿੱਚ ਵੀ ਕਾਫੀ ਵਾਧਾ ਹੋੋਇਆ ਹੈ। ਇਸੇ ਤਰ੍ਹਾਂ ਦਾ ਇਕ ਹੋਰ ਸੜਕੀ ਹਾਦਸਾ ਹੋਇਆ ਜਿਸਦਾ ਮੁੱਖ ਕਾਰਨ ਸੰਘਣੀ ਧੁੰਦ ਸੀ। ਇਸ ਧੁੰਦ ਦੇ ਕਾਰਨ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ ਤੇ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ ਹੈ।
ਇਸੇ ਤਰ੍ਹਾਂ ਦਾ ਤਾਜਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਸਵੇਰੇ ਸੰਘਣੀ ਧੁੰਦ ਦੇ ਕਾਰਨ ਇਕ ਸਕੂਲ ਵੈਨ ਪਲਟ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਸਕੂਲ ਵੈਨ ਜਿੱਥੋਂ ਲੰਘ ਰਹੀ ਸੀ ਉੱਥੇ ਦੀ ਮਿੱਟੀ ਕਾਫੀ ਗਿੱਲੀ ਸੀ ਤੇ ਸੰਘਣੀ ਧੁੰਦ ਵੀ ਹੋਣ ਕਾਰਨ ਸਕੂਲ ਵੈਨ ਪਲਟ ਗਈ
ਜਿਸ ਕਾਰਨ ਇਸ ਹਾਦਸੇ ਦੇ ਕਾਰਨ ਕਈ ਵਿਦਿਆਰਥੀ ਜਖਮੀ ਹੋ ਗਏ ਅਤੇ 1 ਅਧਿਆਪਕ ਬੁਰੀ ਤਰ੍ਹਾਂ ਜਖਮੀ ਹੋ ਗਏ। ਪਰ ਗਨੀਮਤ ਇਹ ਰਹੀ ਕਿ ਇਸ ਹਾਦਸੇ ਦੇ ਕਾਰਨ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਤੇ ਜਾਂਚ ਕਰ ਰਹੀ ਹੈ।


