ਪੰਚਾਇਤੀ ਚੋਣਾਂ ਦੀ ਰੰਜਿਸ਼ ਦੇ ਚੱਲਦੇ ਦਲਿਤ ਪਰਿਵਾਰ ਨਾਲ ਹੋਈ ਕੁੱਟਮਾਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਚ ਪੰਚਾਇਤੀ ਚੋਣਾ ਤੋ ਬਾਅਦ ਪੰਜਾਬ ਦੀ ਕਾਨੂੰਨ ਵਿਵਸਥਾ ਸਵਾਲਾ ਦੇ ਘੇਰੇ ਚ ਆ ਖੜੀ ਹੈ। ਚੋਣਾ ਤੋ ਬਾਅਦ ਸੈਕੜਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਚ ਪੰਚਾਇਤੀ ਚੋਣਾ ਤੋ ਬਾਅਦ ਪੰਜਾਬ ਦੀ ਕਾਨੂੰਨ ਵਿਵਸਥਾ ਸਵਾਲਾ ਦੇ ਘੇਰੇ ਚ ਆ ਖੜੀ ਹੈ। ਚੋਣਾ ਤੋ ਬਾਅਦ ਸੈਕੜਿਆ ਉਮੀਦਵਾਰਾ ਵਲੋਂ ਸਰਕਾਰ ਤੇ ਚੋਣਾ ਚ ਧੱਕਾਸ਼ਾਹੀ ਦੇ ਇਲਜਾਮ ਲਗਾਏ ਗਏ।

fatehgarh sahib  ਇਸੇ ਤਰ੍ਹਾਂ ਦਾ ਤਾਜਾ ਮਾਮਲਾ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਡੇਰਾ ਮੀਰਮਿਰਾ ਤੋ ਸਾਹਮਣੇ ਆਇਆ ਹੈ। ਜਿੱਥੇ ਪਿੰਡ ਦੇ ਹੀ ਜੇਤੂ ਕਾਂਗਰਸੀ ਸਰਪੰਚ ਤੇ ਪਿੰਡ ਦੇ ਹੀ ਇਕ ਦਲਿਤ ਪਰਿਵਾਰ ਵਲੋਂ ਜੇਤੂ ਸਰਪੰਚ ਨੂੰ ਵੋਟਾ ਨਾ ਪਾਉਣ ਕਾਰਨ ਕਾਂਗਰਸੀ ਸਰਪੰਚ ਵਲੋ ਉਨ੍ਹਾ ਦੇ ਘਰ ਤੇ ਜਾਨਲੇਵਾ ਹਮਲਾ ਕਰਵਾਉਣ ਦੇ ਇਲਜਾਮ ਲਗਾਏ ਗਏ।

fatehgarh sahib

ਪੀੜਤ ਪਰਿਵਾਰ ਦੇ ਅਨੁਸਾਰ ਉਨ੍ਹਾ ਦੇ ਘਰ ਵਿੱਚ ਅਚਾਨਕ 14 ਤੋਂ 15 ਲੋਕਾਂ ਵਲੋਂ ਹਮਲਾ ਕੀਤਾ ਗਿਆ। ਜਿਸ ਕਾਰਨ ਇਸ ਹਮਲੇ ਦੇ ਕਾਰਨ ਚ ਪਰਿਵਾਰ ਦੇ ਕਈ ਮੈਂਬਰ ਗੰਭੀਰ ਜਖਮੀ ਹੋ ਗਏ।

fatehgarh sahib

ਉਧਰ ਦੂਜੇ ਪਾਸੇ ਪਿੰਡ ਦੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਵਲੋ ਇਸ ਘਟਨਾ ਦੀ ਸਖਤ ਸ਼ਬਦਾ ਚ ਨਿਖੇਧੀ ਕਰਦਿਆ ਕਿਹਾ ਕਿ ਪੁਲਿਸ ਵਲੋ ਵੀ ਹਮਲਾਵਾਰਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *