ਪੰਜਾਬ ਵਿੱਚ ਪਰਾਲੀ ਸਾੜਣ ਵਾਲਿਆਂ ਤੇ ਅਮਰੀਕੀ ਸੈਟੇਲਾਈਟ ਦੀ ਨਜ਼ਰ, ਕੱਟੇ ਇਕ ਦਰਜਨ ਚਾਲਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਵਿੱਚ ਪਰਾਲੀ ਸਾੜਣ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕਿਸਾਨ ਪਰਾਲੀ ਨੂੰ ਸਾੜਣ ਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਵਿੱਚ ਪਰਾਲੀ ਸਾੜਣ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕਿਸਾਨ ਪਰਾਲੀ ਨੂੰ ਸਾੜਣ ਤੋਂ ਪਿੱਛੇ ਨਹੀਂ ਹਟ ਰਹੇ ਹਨ। ਸੂਤਰਾਂ ਤੋਂ ਪਤਾ ਚਲਿਆ ਹੈ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪੰਜਾਬ ਵਿੱਚ ਪਰਾਲੀ ਸਾੜਣ ਵਾਲਿਆ ਤੇ ਅਮਰੀਕਾ ਦੇ ਸਿਓਮੀ ਤੇ ਮੋਡਿਸ ਉਪਗ੍ਰਹਿ ਦੁਆਰਾ ਨਜ਼ਰ ਰੱਖੀ ਜਾ ਰਹੀ ਹੈ। ਇਹਨਾਂ ਹੀ ਨਹੀਂ ਇਸ ਰਾਹੀ ਜੋ ਵੀ ਸਰਕਾਰ ਦੇ ਮਨਾ ਕਰਨ ਦੇ ਬਾਵਜੁਦ ਵੀ ਪਰਾਲੀ ਸਾੜ ਰਹੇ ਹਨ ਉਹਨਾਂ ਦੇ ਚਾਲਾਨ ਵੀ ਕੱਟੇ ਜਾ ਰਹੇ ਹਨ।

paddy

ਸੂਤਰਾਂ ਤੋਂ ਪਤਾ ਚਲਿਆ ਹੈ ਕਿ ਇਸ ਉਪਗ੍ਰਹਿ ਦੀ ਮਦਦ ਦੇ ਨਾਲ ਪ੍ਰਸ਼ਾਸਨ ਨੇ 30 ਸਤੰਬਰ ਤੋਂ 28 ਅਕਤੂਬਰ ਤਕ ਪਰਾਲੀ ਸਾੜਨ ਲਈ 285 ਲੋਕਾਂ ਦੇ ਚਾਲਾਨ ਕੱਟੇ ਗਏ ਹਨ। ਕਿਹਾ ਇਹ ਵੀ ਜਾ ਰਿਹਾ ਹੈ ਕਿ ਇਸ ਸੈਟੇਲਾਈਟ ਰਾਹੀ ਪ੍ਰਸ਼ਾਸਨ ਕੋਲ ਕਰੀਬ 656 ਸ਼ਿਕਾਇਤਾਂ ਵੀ ਮਿਲਿਆ ਹਨ।

paddy

ਇਹ ਅਮਰੀਕੀ ਉਪਗ੍ਰਹਿ ਪਾਰਲੀ ਸਾੜਨ ਵਾਲਿਆ ਦੀਆ ਤਸਵੀਰਾਂ ਖਿੱਚਦੇ ਹਨ ਤੇ ਨਾਲ ਹੀ ਧਰਤੀ ਤੋਂ ਕਿਸੇ  ਵੀ ਥਾਂ ਤੋਂ ਤਾਪਮਾਨ ਨੂੰ ਦੇਖ ਲੈਂਦੇ ਹਨ ਤੇ ਨਾਲ ਹੀ ਪਰਾਲੀ ਸਾੜਨ ਵਾਲਿਆ ਨੂੰ ਵੀ ਦੇਖ ਲੈਂਦੇ ਹਨ। ਇਹ ਉਪਗ੍ਰਹਿ ਪਰਾਲੀ ਸਾੜਨ ਵਾਲੇ ਸਥਾਨਾਂ ਦਾ ਜਾਇਜਾ ਲੈ ਕੇ ਇਸਦੀ ਜਾਣਕਾਰੀ ਸਿੱਧਾ ਲੁਧਿਆਣਾ ਭੇਜਦੇ ਹਨ ਇਸਤੋਂ ਬਾਅਦ ਇਸਨੂੰ ਨਿਗਰਾਨੀ ਕੇਂਦਰ ਤੇ ਭੇਜਿਆ ਜਾਂਦਾ ਹੈ। ਇਸ ਜਾਣਕਾਰੀ ਨੂੰ ਮੋਬਾਇਲ ਰਾਹੀ ਇਸਨੂੰ ਅਫਸਰਾਂ ਤੱਕ ਪਹੁੰਚਇਆ ਜਾਂਦਾ ਹੈ। ਜਾਣਕਾਰੀ ਪ੍ਰਾਪਤ ਹੋਣ ਜਾਣ ਤੋਂ ਬਾਅਦ ਇਸ ਤੇ ਕਾਰਵਾਈ ਕੀਤੀ ਜਾਂਦੀ ਹੈ।

Leave a Reply

Your email address will not be published. Required fields are marked *