LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕ੍ਰਿਕੇਟ ਦੇ ਮੈਦਾਨ 'ਚ ਜਲਦ ਹੀ ਹੋਵੇਗੀ Yuvi ਦੀ ਐਂਟਰੀ, ਦਿੱਤਾ ਸੰਕੇਤ

2 nov yuvraj

ਨਵੀਂ ਦਿੱਲੀ : ਯੁਵਰਾਜ ਸਿੰਘ ਭਾਰਤੀ ਕ੍ਰਿਕੇਟ ਟੀਮ ਦੇ ਬੇਹਤਰੀਨ ਖਿਡਾਰੀਆਂ ਵਿਚੋਂ ਇਕ ਹਨ।ਸਾਲ 2007 ਦੇ T 20 ਵਰਲਡ ਕਪ ਅਤੇ 2011 ਵਰਲਡ ਕਪ 'ਚ ਉਹ ਜੇਤੂ ਟੀਮ ਦਾ ਅਹਿਮ ਹਿੱਸਾ ਸੀ।ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਦੋਨਾਂ ਨੇ ਹੀ ਟੂਰਨਾਮੈਂਟ 'ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਖਿਤਾਬੀ ਜਿੱਤ 'ਚ ਅਹਿਮ ਯੋਗਦਾਨ ਪਾਇਆ ਹੈ।

Also Read : ਹਿਮਾਚਲ 'ਚ ਕਾਂਗਰਸ ਦਾ ਕਲੀਨ ਸਵੀਪ, ਤਿੰਨੋਂ ਵਿਧਾਨ ਸਭਾ ਸੀਟਾਂ 'ਤੇ ਕੀਤਾ ਕਬਜ਼ਾ

ਦੱਸ ਦਈਏ ਕਿ ਯੁਵਰਾਜ ਸਿੰਘ ਨੇ ਆਪਣੀ ਇੰਸਟਾਗ੍ਰਾਮ ਪੋਸਟ ਰਾਹੀਂ ਕ੍ਰਿਕੇਟ 'ਚ ਵਾਪਸੀ ਦੇ ਸੰਕੇਤ ਦਿੱਤੇ ਹਨ।ਉਨ੍ਹਾਂ ਨੇ ਆਪਣੀ ਪੋਸਟ ਵਿਚ ਲਿਖਿਆ ਹੈ ਕਿ "ਕਿਸਮਤ ਭਗਵਾਨ ਤੈਅ ਕਰਦਾ ਹੈ।ਮੈਂ ਜਾਨਤਾ ਦੀ ਡਿਮਾਂਡ 'ਤੇ ਫਰਵਰੀ 'ਚ ਫਿਰ ਤੋਨ ਪਿਚ ਵਿਚ ਵਾਪਸੀ ਕਰਾਂਗਾ। ਇਸ ਅਹਿਸਾਸ  ਤੋਂ  ਬਹਿਤਰ ਹੋਰ ਕੁਝ ਨਹੀਂ ਹੋ ਸਕਦਾ।ਤੁਹਾਡੇ ਪਿਆਰ ਅਤੇ ਸ਼ੁਭਕਾਮਨਾਵਾਂ ਲਈ ਧੰਨਵਾਦ।ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ।ਹਮੇਸ਼ਾ ਇਸ ਤਰ੍ਹਾਂ ਹੀ ਸਾਥ ਦਿੰਦੇ ਰਹੋ। ਭਾਰਤੀ ਟੀਮ ਸਾਡੀ ਟੀਮ ਹੈ ਅਤੇ ਇਹ ਹੀ ਇਕ ਸੱਚੇ ਫੈਨ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਮਾੜੇ ਸਮੇਂ 'ਚ ਵੀ ਟੀਮ ਦਾ ਸਾਥ ਦਿੰਦਾ ਹੈ।"

Also Read : ਧਰਤੀ 'ਤੇ ਭਿਆਨਕ ਹੜ੍ਹ ਦਾ ਖਤਰਾ! ਵਿਗਿਆਨੀਆਂ ਨੇ ਦਿੱਤੀ ਚਿਤਾਵਨੀ


ਜ਼ਿਕਰਯੋਗ ਹੈ ਕਿ 39 ਸਾਲਾ ਯੁਵਰਾਜ ਸਿੰਘ ਨੇ 10 ਜੂਨ 2019 ਨੂੰ ਇੰਟਰਨੈਸ਼ਨਲ ਕ੍ਰਿਕੇਟ ਟੀਮ ਨੂੰ ਅਲਵਿਦਾ ਕਹਿ ਦਿੱਤਾ ਸੀ।ਪਰ ਹੁਣ ਉਨ੍ਹਾਂ ਦੇ ਫੈਨਸ ਚਾਹੁੰਦੇ ਹਨ ਕਿ ਉਹ ਪਿਚ 'ਚ ਵਾਪਸੀ ਕਰਨ।ਯੁਵਰਾਜ ਅਗਲੇ ਸਾਲ ਫਰਵਰੀ ਵਿਚ ਮੈਦਾਨ 'ਚ ਵਾਪਸੀ ਕਰਨਗੇ।ਸੰਨਿਆਸ ਤੋਂ ਬਾਅਦ ਯੁਵਰਾਜ ਹਾਲਾਂਕਿ ਗਲੋਬਲ ਟੀ20 ਅਤੇ ਰੋਡ ਸੈਫਟੀ ਲੀਗ ਖੇਡਦੇ ਹੋਏ ਦਿਖੇ ਸਨ।ਯੁਵਰਾਜ ਨੇ ਇਸਦਾ ਖੁਲਾਸਾ ਨਹੀਂ ਕੀਤਾ ਹੈ ਕਿ ਉਹ ਕਿਹਾ ਟੂਰਨਾਮੈਂਟ ਖੇਡਣਗੇ।ਕਿਆਸ ਲਾਏ ਜਾ ਰਹੇ ਹਨ ਕਿ ਇਕ ਵਾਰ ਫਿਰ ਤੋਂ 'ਰੋਡ ਸੈਫਟੀ ਸੀਰੀਜ਼ (2022) ਖੇਡਣਗੇ।ਸੂਤਰਾਂ ਤੋਂ ਪਤਾ ਚਲਿਆ ਹੈ ਕਿ ਉਹ ਵਿਦੇਸ਼ 'ਚ ਕ੍ਰਿਕੇਟ ਲੀਗ ਖੇਡ ਸਕਦੇ ਹਨ।

Also Read : ਅਭੈ ਚੌਟਾਲਾ ਨੇ ਏਲਨਾਬਾਦ ਕੀਤਾ ਫਤਿਹ, ਭਾਜਪਾ ਦੇ ਗੋਵਿੰਦ ਹਾਂਡਾ ਨੂੰ ਦਿੱਤੀ ਮਾਤ

ਯੁਵਰਾਜ ਦੇ ਇਸ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ਟ੍ਰੈਂਡ ਕਰ ਰਿਹਾ ਹੈ।ਆਈਸੀਸੀ ਟੀ 20 ਵਰਲਡ ਕਪ 'ਚ ਭਾਰਤੀ ਟੀਮ ਦੀ ਪਾਕਿਸਤਾਨ ਅਤੇ ਨਿਊਜ਼ੀਲੈਂਡ ਤੋਂ ਮਿਲੀ ਹਾਰ ਤੋਂ ਬਾਅਦ ਟਵਿੱਟਰ,ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਕਈ ਫੈਨਸ ਮਹਿੰਦਰ ਸਿੰਘ ਧੋਨੀ ਨੂੰ ਫਿਰ ਤੋਂ ਰਾਸ਼ਟਰੀ ਟੀਮ ਵਿਚ ਸ਼ਾਮਲ ਕਰਨ ਦੀ ਮੰਗ ਕਰ ਰਹੇ ਹਨ।ਯੁਵਰਾਜ ਸਿੰਘ ਨੇ 304 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਖੇਡੇ, ਜਿਸ ਵਿੱਚ ਉਸ ਨੇ 36.55 ਦੀ ਔਸਤ ਨਾਲ 8701 ਦੌੜਾਂ ਬਣਾਈਆਂ। ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿੱਚ ਉਸ ਦੇ ਨਾਮ ਕੁੱਲ 14 ਸੈਂਕੜੇ ਅਤੇ 52 ਅਰਧ ਸੈਂਕੜੇ ਹਨ। ਯੁਵਰਾਜ ਨੇ 40 ਟੈਸਟ ਮੈਚਾਂ 'ਚ 1900 ਦੌੜਾਂ ਬਣਾਈਆਂ, ਜਿਸ 'ਚ 3 ਸੈਂਕੜੇ ਅਤੇ 11 ਅਰਧ ਸੈਂਕੜੇ ਸ਼ਾਮਲ ਹਨ।

Also Read : WhatsApp ਨੇ ਭਾਰਤ 'ਚ ਬੈਨ ਕੀਤੇ 22 ਲੱਖ ਤੋਂ ਵਧੇਰੇ ਅਕਾਊਂਟ

ਇਸ ਤੋਂ ਇਲਾਵਾ ਯੁਵਰਾਜ ਨੇ 58 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 1177 ਦੌੜਾਂ ਬਣਾਈਆਂ, ਜਿਸ 'ਚ ਅੱਠ ਅਰਧ ਸੈਂਕੜੇ ਸ਼ਾਮਲ ਹਨ। ਯੁਵਰਾਜ ਨੇ ਗੇਂਦਬਾਜ਼ੀ ਵਿੱਚ ਵੀ ਵਧੀਆ ਪ੍ਰਦਰਸ਼ਨ ਦਿਖਾਉਂਦੇ ਹੋਏ ਟੈਸਟ ਵਿੱਚ 9 ਵਿਕਟਾਂ, ਵਨਡੇ ਵਿੱਚ 111 ਅਤੇ ਟੀ-20 ਅੰਤਰਰਾਸ਼ਟਰੀ ਵਿੱਚ 28 ਵਿਕਟਾਂ ਲਈਆਂ। ਸਾਲ 2017 ਵਿੱਚ, ਯੁਵਰਾਜ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡਿਆ ਜੋ ਕਿ ਇੰਗਲੈਂਡ ਦੇ ਖਿਲਾਫ ਟੀ-20 ਮੈਚ ਸੀ।  

In The Market