LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇੰਗਲੈਂਡ ਨੇ ਯੂਕਰੇਨ ਨੂੰ 4-0 ਨਾਲ ਹਰਾ ਇੰਗਲੈਂਡ Euro 2020 ਦੇ ਸੈਮੀਫਾਈਨਲ 'ਚ ਬਣਾਈ ਥਾਂ

euro 2020 footballa

ਲੰਡਨ : ਹੈਰੀ ਕੇਨ ਦੇ ਦੋ ਗੋਲਾਂ ਦੀ ਮਦਦ ਨਾਲ (England) ਇੰਗਲੈਂਡ ਨੇ ਯੂਕਰੇਨ ਨੂੰ 4-0 ਨਾਲ ਹਰਾ ਕੇ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ ਯੂਰੋ 2020 (England’s Euro 2020) ਦੇ ਸੈਮੀਫਾਈਨਲ ਵਿੱਚ ਪੁੱਜ ਗਿਆ। ਯੂਰੋ 2020 ਵਿਚ ਇਹ ਇਕੋ ਮੈਚ ਹੈ ਜੋ ਇੰਗਲੈਂਡ (England)ਨੇ ਵੈਂਬਲੇ ਸਟੇਡੀਅਮ ਦੇ ਬਾਹਰ ਖੇਡਿਆ। ਇਸ ਵਿਚ ਉਸ ਨੇ ਆਪਣਾ ਸਭ ਤੋਂ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਇਸ ਦੌਰਾਨ ਰਾਜਧਾਨੀ ਲੰਡਨ ਵਿੱਚ ਹਜ਼ਾਰਾਂ (Football Fans) ਫੁੱਟਬਾਲ ਪ੍ਰਸ਼ੰਸਕਾਂ ਨੇ ਸ਼ਨੀਵਾਰ ਸ਼ਾਮ ਨੂੰ ਯੂਕਰੇਨ ਉੱਤੇ ਇੰਗਲੈਂਡ ਦੀ (Euro 2020)ਯੂਰੋ 2020 ਟੂਰਨਾਮੈਂਟ ਵਿੱਚ ਹੋਈ ਜਿੱਤ ਦਾ ਜਸ਼ਨ ਮਨਾਇਆ ਗਿਆ।   

Read this :  ਬਿਜਲੀ ਸੰਕਟ ਸਮੇਤ ਹੋਰ ਮੁੱਦਿਆਂ 'ਤੇ BJP ਆਗੂ ਮਦਨ ਮੋਹਨ ਮਿੱਤਲ ਨੇ ਘੇਰੀ ਪੰਜਾਬ ਸਰਕਾਰ

ਲੋਕ ਆਪਣੀ ਖੁਸ਼ੀ ਮਨਾਉਣ ਲਈ ਲੰਡਨ ਵਿੱਚ ਸੜਕਾਂ 'ਤੇ ਨਿੱਕਲ ਆਏ। ਸੈਂਕੜੇ ਫੁੱਟਬਾਲ ਪ੍ਰਸ਼ੰਸਕਾਂ ਨੇ ਪਿਕਾਡਲੀ ਸਰਕਸ ਵਿੱਚ ਸ਼ਾਫਟਸਬਰੀ ਮੈਮੋਰੀਅਲ ਫੁਹਾਰੇ 'ਤੇ ਚੜ੍ਹ ਕੇ ਝੰਡੇ ਲਹਿਰਾਏ। ਇਸ ਜਿੱਤ ਦੇ ਜਸ਼ਨ ਵਿੱਚ ਲੋਕਾਂ ਨੇ ਖੁਸ਼ੀ ਨਾਲ ਲੰਡਨ ਦੀਆਂ ਸੜਕਾਂ 'ਤੇ ਕਾਰਾਂ ਚਲਾਉਣ ਦੇ ਨਾਲ ਕੁਝ ਖੇਤਰਾਂ ਵਿੱਚ ਪਟਾਕੇ ਵੀ ਚਲਾਏ। ਸੈਂਕੜੇ ਪ੍ਰਸ਼ੰਸਕ ਲੈਸਟਰ ਸਕੁਏਅਰ ਵਿੱਚ ਵੀ ਇਕੱਠੇ ਹੋ ਕੇ ਰੌਲਾ ਪਾਉਂਦੇ ਹੋਏ ਬੀਅਰਾਂ ਪੀ ਰਹੇ ਸਨ। 

Read this- ਹਵਾਈ ਜਹਾਜ਼ ਤੋਂ ਬਾਅਦ ਹੁਣ ਉੱਡਣ ਵਾਲੀਆਂ ਕਾਰਾਂ ਦਾ ਦੌਰ, ਸਿਰਫ਼ ਕੁਝ ਹੀ ਮਿੰਟਾਂ ’ਚ ਇੱਕ ਤੋਂ ਦੂਜੇ ਸ਼ਹਿਰ

ਗੌਰਤਲਬ ਹੈ ਕਿ ਬੀਤੇ ਦਿਨੀ ਖੇਡੇ ਮੈਚ ਵਿਚ ਕੇਨ ਨੇ ਚੌਥੇ ਅਤੇ 50 ਵੇਂ ਮਿੰਟ ਵਿਚ ਗੋਲ ਕੀਤਾ। ਉਨ੍ਹਾਂ ਤੋਂ ਇਲਾਵਾ ਹੈਰੀ ਮੈਗੁਏਰ (46 ਵੇਂ ਮਿੰਟ) ਅਤੇ ਜੌਰਡਨ ਹੈਂਡਰਸਨ (63 ਵੇਂ ਮਿੰਟ) ਨੇ ਵੀ ਗੋਲ ਕੀਤੇ। ਇਹ ਇੰਗਲੈਂਡਾ ਦਾ ਇਸ ਟੂਰਨਾਮੈਂਟ ਵਿੱਚ ਲਗਾਤਾਰ ਪੰਜਵਾਂ ਮੈਚ ਹੈ, ਜਿਸ ਵਿੱਚ ਉਸ ਨੇ ਆਪਣੀ ਵਿਰੋਧੀ ਟੀਮ ਨੂੰ ਗੋਲ ਨਹੀਂ ਕਰਨ ਦਿੱਤਾ। 1966 ਦੇ ਵਿਸ਼ਵ ਕੱਪ ਫਾਈਨਲ ਮਗਰੋਂ ਪਹਿਲਾ ਮੌਕਾ ਹੈ ਜਦੋਂ ਇੰਗਲੈਂਡ ਨੇ ਕਿਸੇ ਵੱਡੇ ਟੂਰਨਾਮੈਂਟ ਦੇ ਨਾਕਆਊਟ ਗੇੜ ਵਿੱਚ ਚਾਰ ਗੋਲ ਕੀਤੇ। ਉਸ ਨੇ 1966 ਵਿੱਚ ਪੱਛਮੀ ਜਰਮਨੀ ਨੂੰ 4-2 ਨਾਲ ਹਰਾਇਆ ਸੀ।

 

In The Market