LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Tokyo Olympics: ਬੌਕਸਿੰਗ ਦੇ ਫਾਈਨਲ ਮੁਕਾਬਲੇ 'ਚ ਹਿੱਸਾ ਲੈਣ ਲਈ ਜ਼ਰੂਰੀ ਹੈ ਇਹ ਨਿਯਮ

boxing

ਜਪਾਨ: ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਬੇਸ਼ੱਕ ਘੱਟ ਰਹੇ ਹਨ ਪਰ ਵਿਦੇਸ਼ਾਂ ਵਿਚ ਖੇਡਾਂ ਲਈ ਇਸ ਕੁਝ ਖ਼ਾਸ ਨਿਯਮ ਬਣਾਏ ਗਏ ਹਨ। ਜਾਪਾਨ (Japan) ਦੀ ਰਾਜਧਾਨੀ (Tokyo Olympics) ਟੋਕਿਓ ਵਿੱਚ 23 ਜੁਲਾਈ ਤੋਂ ਓਲੰਪਿਕ ਖੇਡਾਂ ਹੋਣ ਜਾ ਰਹੀਆਂ ਹਨ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਟੋਕਿਓ ਓਲੰਪਿਕਸ ਬਹੁਤ ਹੀ ਸਾਵਧਾਨੀ ਤੇ ਵਿਸ਼ੇਸ਼ ਨਿਯਮਾਂ ਤਹਿਤ ਹੋਵੇਗਾ।

 ਕੁਝ ਖਾਸ ਨਿਯਮ
ਟੋਕਿਓ ਓਲੰਪਿਕਸ ਦੇ ਸਪੋਰਟ-ਸਪੈਸੀਫਿਕ ਰੈਗੂਲੇਸ਼ਨਜ਼ (SSR) ਨੇ ਸਪਸ਼ਟ ਕਰ ਦਿੱਤਾ ਕਿ ਇਕ ਪ੍ਰਤੀਭਾਗੀ ਦੇ ਕੋਰੋਨਾ ਪੌਜ਼ੇਟਿਵ ਹੋਣ 'ਤੇ ਫਾਈਨਲ ਮੁਕਾਬਲਾ ਕਿਵੇਂ ਕਰਵਾਇਆ ਜਾਵੇਗਾ।

-SSR ਨੇ ਫੈਸਲਾ ਕੀਤਾ ਹੈ ਕਿ ਜੇਕਰ ਬੌਕਸਿੰਗ ਈਵੈਂਟ ਦੇ ਫਾਈਨਲ 'ਚ ਹਿੱਸਾ ਲੈਣ ਵਾਲੇ ਕਿਸੇ ਖਿਡਾਰੀ ਨੂੰ ਕੋਰੋਨਾ ਵਾਇਰਸ ਹੁੰਦਾ ਹੈ ਤਾਂ ਵਿਰੋਧੀ ਨੂੰ ਸੋਨ ਤਗਮਾ ਦਿੱਤਾ ਜਾਵੇਗਾ। ਨਿਯਮਾਂ ਤਹਿਤ ਕੋਵਿਡ-19 ਪੌਜ਼ੇਟਿਵ ਪਾਏ ਜਾਣ ਵਾਲੇ ਭਾਗੀਦਾਰੀ ਨੂੰ ਚਾਂਦੀ ਦਾ ਤਗਮਾ ਦਿੱਤਾ ਜਾਵੇਗਾ।

-ਇਹ ਨਿਯਮ ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਤੇ ਅੰਤਰ-ਰਾਸ਼ਟਰੀ ਫੈਡਰੇਸ਼ਨਜ਼ (IFS) ਨੇ ਸਾਂਝੇ ਤੌਰ 'ਤੇ ਬਣਾਇਆ ਹੈ।

ਗੌਰਤਲਬ ਹੈ ਕਿ ਬੀਤੇ ਦਿਨੀ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਾਈਡ ਸੁਗਾ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਤਬਾਹੀ ਦੇ ਮੱਦੇਨਜ਼ਰ ਟੋਕੀਓ ਵਿੱਚ ਐਮਰਜੈਂਸੀ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਓਲੰਪਿਕ ਖੇਡਾਂ ਬਿਨਾਂ ਦਰਸ਼ਕਾਂ ਦੇ ਮੈਦਾਨ 'ਤੇ ਕਰਵਾਈਆਂ ਜਾਣਗੀਆਂ। ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦ ਸੁਗਾ ਨੇ ਐਲਾਨ ਕੀਤਾ ਕਿ ਟੋਕੀਓ ਸ਼ਹਿਰ ਵਿੱਚ 12 ਜੁਲਾਈ ਤੋਂ 22 ਅਗਸਤ ਤੱਕ ਐਮਰਜੈਂਸੀ ਦੀ ਸਥਿਤੀ ਲਾਗੂ ਰਹੇਗੀ।

In The Market