ਟੋਕੀਓ (ਇੰਟ.)- ਧਾਕੜ ਮੁੱਕੇਬਾਜ਼ ਐੱਮ.ਸੀ. ਮੈਰੀਕਾਮ (Boxer MC Marycom) (51 ਕਿ ਗ੍ਰਾ) ਦਾ ਦੂਜਾ ਓਲੰਪਿਕ ਤਮਗਾ (Olympic medal) ਜਿੱਤਣ ਦਾ ਸਪਨਾ ਵੀਰਵਾਰ ਨੂੰ ਟੁੱਟ ਗਿਆ। ਟੋਕੀਓ ਖੇਡਾਂ (Tokyo Games) ਦੇ ਪ੍ਰੀ ਕੁਆਰਟਰ ਫਾਈਨਲ (Pre-quarter finals) ਵਿਚ ਰੀਓ ਓਲੰਪਿਕ (Rio Olympics) ਵਿਚ ਕਾਂਸੀ ਤਮਗਾ ਜੇਤੂ (Bronze medal winner) ਇੰਗ੍ਰਿਟ ਵਾਲੇਂਸੀਆ (Ingrit Valencia) ਤੋਂ ਉਨ੍ਹਾਂ ਨੂੰ 2-3 ਨਾਲ ਹਾਰ ਝੱਲਣੀ ਪਈ। ਕਈ ਵਾਰ ਦੀ ਏਸ਼ੀਆਈ ਚੈਂਪੀਅਨ (Asian Champion) ਅਤੇ 2012 ਲੰਡਨ ਓਲੰਪਿਕ (London Olympics) ਦੀ ਕਾਂਸੀ ਤਮਗਾ ਜੇਤੂ ਮੈਰੀਕਾਮ (Bronze medalist Mary Kom) ਨੇ ਇਸ ਚੁਣੌਤੀਪੂਰਨ ਮੁਕਾਬਲੇ (Challenging competition) ਵਿਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ, ਪਰ ਉਹ ਅੱਗੇ ਨਹੀਂ ਵੱਧ ਸਕੀ। ਇਹ 38 ਸਾਲਾ ਮਹਾਨ ਮੁੱਕੇਬਾਜ਼ ਦਾ ਆਖਰੀ ਓਲੰਪਿਕ ਮੁਕਾਬਲਾ ਹੋਵੇਗਾ।
ਜਦੋਂ ਰੈਫਰੀ ਨੇ ਮੁਕਾਬਲੇ ਦੇ ਅਖੀਰ ਵਿਚ ਵਾਲੇਂਸੀਆ ਦਾ ਹੱਥ ਉਪਰ ਚੁੱਕਿਆ ਤਾਂ ਮੈਰੀਕਾਮ ਦੀਆਂ ਅੱਖਾਂ ਵਿਚ ਹੰਝੂ ਸਨ ਅਤੇ ਚਿਹਰੇ 'ਤੇ ਹਲਕੀ ਮੁਸਕਾਨ ਸੀ। ਜਿਸ ਤਰੀਕੇ ਨਾਲ ਵਾਲੇਂਸੀਆ ਪਹਿਲੀ ਘੰਟੀ ਵੱਜਣ ਤੋਂ ਬਾਅਦ ਭੱਜੀ ਸੀ, ਉਸ ਤੋਂ ਲੱਗ ਰਿਹਾ ਸੀ ਕਿ ਇਹ ਮੁਕਾਬਲਾ ਸਖ਼ਤ ਹੋਣ ਵਾਲਾ ਹੈ ਅਤੇ ਅਜਿਹਾ ਹੀ ਹੋਇਆ।
ਸ਼ੁਰੂ ਤੋਂ ਹੀ ਦੋਵੇਂ ਮੁੱਕੇਬਾਜ਼ ਇਕ-ਦੂਜੇ 'ਤੇ ਮੁੱਕੇ ਜੜ ਰਹੀਆਂ ਸਨ, ਪਰ ਵਾਲੇਂਸੀਆ ਨੇ ਸ਼ੁਰੂਆਤੀ ਰਾਉਂਡ 4-1 ਨਾਲ ਆਪਣੇ ਨਾਂ ਕਰ ਕੇ ਦਬਦਬਾ ਬਣਾ ਲਿਆ। ਮਣੀਪੁਰ ਦੀ ਤਜ਼ਰਬੇਕਾਰ ਮੁੱਕੇਬਾਜ਼ ਮੈਰੀਕਾਮ ਨੇ ਸ਼ਾਨਦਾਰ ਵਾਪਸੀ ਕਰ ਕੇ ਦੂਜੇ ਅਤੇ ਤੀਜੇ ਰਾਉਂਡ ਨੂੰ 3-2 ਨਾਲ ਆਪਣੇ ਨਾਂ ਕੀਤਾ ਪਰ ਸ਼ੁਰੂਆਤੀ ਰਾਉਂਡ ਦੀ ਬੜ੍ਹਤ ਨਾਲ ਵਾਲੇਂਸੀਆ ਇਸ ਮੁਕਾਬਲੇ ਨੂੰ ਜਿੱਤਣ ਵਿਚ ਸਫਲ ਰਹੀ। ਭਾਰਤੀ ਮੁੱਕੇਬਾਜ਼ ਨੇ ਦੂਜੇ ਅਤੇ ਤੀਜੇ ਰਾਉਂਡ ਵਿਚ ਸੱਜੇ ਹੁੱਕ ਦਾ ਬਾਖੂਬੀ ਇਸਤੇਮਾਲ ਕੀਤਾ।
read this- ਸਰਕਾਰ ਵਿਰੁੱਧ ਮੁਲਾਜ਼ਮਾਂ ਦਾ ਹੱਲਾਬੋਲ, 6ਵੇਂ ਤਨਖਾਹ ਕਮਿਸ਼ਨ ਦੇ ਵਿਰੋਧ 'ਚ ਕੀਤਾ ਪ੍ਰਦਰਸ਼ਨ
ਭਾਰਤੀ ਮੁੱਕੇਬਾਜ਼ ਦੇ ਨਿੱਜੀ ਟ੍ਰੇਨਰ ਛੋਟੇ ਲਾਲ ਯਾਦਵ ਨੇ ਦੱਸਿਆ ਕਿ ਪਤਾ ਨਹੀਂ ਇਹ ਸਕੋਰਿੰਗ ਪ੍ਰਣਾਲੀ ਕਿਹੋ ਜਿਹੀ ਹੈ, ਮੈਨੂੰ ਇਹ ਸਮਝ ਨਹੀਂ ਆਉਂਦੀ ਉਹ ਪਹਿਲੇ ਰਾਉਂਡ ਵਿਚ 1-4 ਨਾਲ ਪਿੱਛੇ ਕਿਵੇਂ ਹੋ ਸਕਦੀ ਹੈ, ਜਦੋਂ ਦੋਹਾਂ ਵਿਚ ਕੁਝ ਵੀ ਚੀਜ਼ ਵੱਖ ਨਹੀਂ ਸੀ। ਉਨ੍ਹਾਂ ਨੇ ਕਿਹਾ, ਇਹ ਨਿਰਾਸ਼ਾਜਨਕ ਹੈ, ਪਰ ਮੈਨੂੰ ਲੱਗਦਾ ਹੈ ਕਿ ਇਹੀ ਕਿਸਮਤ ਹੈ। ਮੈਰੀਕਾਮ 2019 ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰਫਾਈਨਲ ਵਿਚ ਪਹਿਲਾਂ ਵਾਲੇਂਸੀਆ ਨੂੰ ਹਰਾ ਚੁੱਕੀ ਹੈ, ਕੋਲੰਬੀਆਈ ਮੁੱਕੇਬਾਜ਼ ਦੀ ਇਹ ਮੈਰੀਕਾਮ 'ਤੇ ਪਹਿਲੀ ਜਿੱਤ ਹੈ। ਮੈਰੀਕਾਮ ਵਾਂਗ 32 ਸਾਲ ਦੀ ਵਾਲੇਂਸੀਆ ਵੀ ਆਪਣੇ ਦੇਸ਼ ਲਈ ਕਾਫੀ ਅਹਿਮ ਖਿਡਾਰੀ ਹੈ। ਉਹ ਪਹਿਲੀ ਮਹਿਲਾ ਮੁੱਕੇਬਾਜ਼ ਹੈ, ਜਿਨ੍ਹਾਂ ਨੇ ਓਲੰਪਿਕ ਖੇਡਾਂ ਵਿਚ ਆਪਣੇ ਦੇਸ਼ ਦੀ ਨੁਮਾਇੰਦਗੀ ਕੀਤੀ ਅਤੇ ਉਹ ਪਹਿਲੀ ਮਹਿਲਾ ਮੁੱਕੇਬਾਜ਼ ਹੈ, ਜਿਨ੍ਹਾਂ ਨੇ ਦੇਸ਼ ਲਈ ਤਮਗਾ ਜਿੱਤਿਆ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर