LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Tokyo Olympics: ਦੀਪਕ ਪੁਨੀਆ ਦੇ ਕੋਚ ਨੇ ਹਾਰ ਦੇ ਬਾਅਦ ਰੈਫਰੀ 'ਤੇ ਕੀਤਾ ਹਮਲਾ, ਹੋਈ ਵੱਡੀ ਕਾਰਵਾਈ

6co

ਨਵੀਂ ਦਿੱਲੀ: ਭਾਰਤ ਦੇ ਰੈਸਲਰ ਦੀਪਕ ਪੁਨੀਆ ਦੇ ਵਿਦੇਸ਼ੀ ਕੋਚ ਮੋਰਾਡ ਗੇਡ੍ਰੋਵ (Morad Gaidrov) ਨੂੰ ਟੋਕੀਓ ਓਲੰਪਿਕ ਤੋਂ ਬਾਹਰ ਕਰ ਦਿੱਤਾ ਗਿਆ ਹੈ। ਮੋਰਾਡ ਪਰ ਵੀਰਵਾਰ ਨੂੰ ਦੀਪਕ ਪੁਨੀਆ ਦੇ ਮੈਚ ਦੇ ਬਾਅਦ ਰੈਫਰੀ ਉੱਤੇ ਹਮਲਾ ਕਰਨ ਦਾ ਦੋਸ਼ ਹੈ। ਦੱਸ ਦਈਏ ਕਿ ਦੀਪਕ ਪੁਨੀਆ ਮੈਚ ਵਿਚ ਸਾਨ ਮਾਰਿਨੋ ਦੇ ਮਾਈਲੇਸ ਨਜ਼ਮ ਅਮੀਨ ਦੇ ਹੱਥੋਂ 2-4 ਨਾਲ ਹਾਰ ਗਏ ਸਨ। ਇਸ ਸਮੇਂ ਦੀਪਕ 2-1 ਨਾਲ ਅੱਗੇ ਚੱਲ ਰਹੇ ਸਨ ਪਰ ਆਖਰੀ 10 ਸਕਿੰਟ ਵਿਚ ਮਾਈਲੇਸ ਨਜ਼ਮ ਅਮੀਨ ਭਾਰਤੀ ਪਹਿਲਵਾਨ ਉੱਤੇ ਭਾਰੀ ਪੈ ਗਏ।

ਪੜੋ ਹੋਰ ਖਬਰਾਂ: ਮੁਫਤ ਨਹੀਂ 2 ਰੁਪਏ ਖਰੀਦ ਕੇ ਪੰਜਾਬ ਵਾਸੀਆਂ ਨੂੰ 3 ਰੁਪਏ ਯੁਨਿਟ ਦਿਆਂਗੇ ਬਿਜਲੀ: ਸਿੱਧੂ

ਦੀਪਕ ਨੇ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਸਾਨ ਮਾਰਿਨੋ ਦੇ ਪਹਿਲਵਾਨ ਨੇ ਮੁਕਾਬਲੇ ਦੇ ਆਖਰੀ ਪਲਾਂ ਵਿਚ ਭਾਰਤੀ ਪਹਿਲਵਾਨ ਖਿਲਾਫ 2 ਅੰਕ ਹਾਸਲ ਕਰ ਲਏ। ਇਸ ਮੈਚ ਦੇ ਬਾਅਦ ਮੋਰਾਡ ਗੇਡ੍ਰੋਵ ਰੈਫਰੀ ਦੇ ਰੂਮ ਵਿਚ ਗਏ ਤੇ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਰੈਫਰੀ ਉੱਤੇ ਹਮਲਾ ਕੀਤਾ। ਵਿਸ਼ਵ ਕੁਸ਼ਤੀ ਨਿਗਮ (FILA) ਨੇ ਤੁਰੰਤ (IOC) ਨੂੰ ਮਾਮਲੇ ਦੀ ਸੂਚਨਾ ਦਿੱਤੀ ਤੇ ਸ਼ੁੱਕਰਵਾਰ ਨੂੰ ਤੁਰੰਤ ਅਨੁਸ਼ਾਸਨਿਕ ਸੁਣਵਾਈ ਦੇ ਲਈ ਭਾਰਤ ਕੁਸ਼ਤੀ ਮਹਾਸੰਘ (WFI) ਨੂੰ ਵੀ ਬੁਲਾਇਆ।

ਪੜੋ ਹੋਰ ਖਬਰਾਂ: ਰਾਜੌਰੀ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ 2 ਅੱਤਵਾਦੀ ਢੇਰ

ਮੋਰਾਡ ਗੇਡ੍ਰੋਵ ਨੂੰ ਕੀਤਾ ਗਿਆ ਟਰਮਿਨੇਟ
WFI ਦੇ ਮੁਆਫੀ ਮੰਗਣ ਦੇ ਬਾਅਦ ਉਸ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ। ਫਿਲਾ ਨੇ ਪੁੱਛਿਆ ਕਿ WFI ਨੇ ਰੂਸ ਦੇ ਮੋਰਾਡ ਦੇ ਖਿਲਾਫ ਕੀ ਕਾਰਵਾਈ ਕੀਤੀ ਹੈ ਤਾਂ ਇਸ ਉੱਤੇ ਭਾਰਤੀ ਕੁਸ਼ਤੀ ਮਹਾਸੰਘ ਨੇ ਕਿਹਾ ਕਿ ਉਨ੍ਹਾਂ ਨੂੰ ਟਰਮਿਨੇਟ ਕਰ ਦਿੱਤਾ ਗਿਆ ਹੈ। ਫਿਲਾ ਨੇ ਆਈਓਸੀ ਨੂੰ ਸਿਫਾਰਿਸ਼ ਕੀਤੀ ਕਿ ਮੋਰਾਡ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਮੋਰਾਡ ਪਹਿਲਾਂ ਵੀ ਇਸ ਤਰ੍ਹਾਂ ਦੀ ਘਟਨਾ ਵਿਚ ਸ਼ਾਮਲ ਸਨ ਤੇ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਸੀ।

In The Market