LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼ੇਨ ਵਾਰਨ ਦਾ 52 ਸਾਲ ਦੀ ਉਮਰ 'ਚ ਦੇਹਾਂਤ, ਵਿਸ਼ਵ ਕ੍ਰਿਕਟ 'ਚ ਸੋਗ ਦੀ ਲਹਿਰ

5march shane

ਨਵੀਂ ਦਿੱਲੀ- ਦੁਨੀਆ ਦੇ ਮਹਾਨਤਮ ਲੈੱਗ ਸਪਿਨਰ (Leg spinner) ਵਿਚੋਂ ਇਕ ਸ਼ੇਨ ਵਾਰਨ (Shane Warne) ਦਾ ਦੇਹਾਂਤ ਹੋ ਗਿਆ ਹੈ। ਆਸਟ੍ਰੇਲੀਆਈ ਨਿਊਜ਼ ਚੈਨਲ (Australian News Channel) ਫੌਕਸ ਸਪੋਰਟਸ ਮੁਤਾਬਕ ਸ਼ੇਨ ਵਾਰਨ ਥਾਈਲੈਂਡ (Shane Warne Thailand) ਵਿਚ ਸਨ ਅਤੇ ਉਥੇ ਉਨ੍ਹਾਂ ਦਾ ਅਚਾਨਕ ਸ਼ੱਕੀ ਹਾਲਤ ਵਿਚ ਦੇਹਾਂਤ ਹੋ ਗਿਆ। ਚੈਨਲ ਨੂੰ ਮਿਲੀ ਜਾਣਕਾਰੀ ਮੁਤਾਬਕ ਵਾਰਨ ਥਾਈਲੈਂਡ (Warren Thailand) ਦੇ ਇਕ ਵਿਲਾ ਵਿਚ ਸਨ। ਜਿੱਥੇ ਉਹ ਬੇਹੋਸ਼ੀ ਦੀ ਹਾਲਤ ਵਿਚ ਮਿਲੇ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਦੇ ਦੇਹਾਂਤ ਦੀ ਖਬਰ ਨਾਲ ਪੂਰਾ ਦੁਨੀਆ ਵਿਚ ਬੈਠੇ ਉਨ੍ਹਾਂ ਦੇ ਫੈਂਸ ਨੂੰ ਡੂੰਘਾ ਧੱਕਾ ਲੱਗਾ ਹੈ। Also Read : ਦੂਜੇ ਗੇੜ ਦੀ ਵੋਟਿੰਗ ਅੱਜ, ਇਨ੍ਹਾਂ ਉਮੀਦਵਾਰਾਂ 'ਤੇ ਰਹੇਗੀ ਨਜ਼ਰ

Australian cricket legend Shane Warne dies aged 52 | Cricket News | Al  Jazeera
ਵਿਕਟੋਰੀਆ ਵਿੱਚ 13 ਸਤੰਬਰ 1969 ਨੂੰ ਜਨਮੇ ਵਾਰਨ ਨੇ ਆਪਣੇ ਕਰੀਅਰ ਵਿੱਚ 145 ਟੈਸਟ, 194 ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ। ਉਸਨੇ ਟੈਸਟ ਵਿੱਚ 708 ਵਿਕਟਾਂ ਅਤੇ ਵਨਡੇ ਵਿੱਚ 293 ਵਿਕਟਾਂ ਲਈਆਂ। ਇਸ ਤੋਂ ਇਲਾਵਾ ਫਰਸਟ ਕਲਾਸ ਕ੍ਰਿਕਟ 'ਚ ਉਨ੍ਹਾਂ ਦੇ ਨਾਂ 1319 ਵਿਕਟਾਂ ਦਰਜ ਹਨ। ਖਬਰਾਂ ਮੁਤਾਬਕ ਵਾਰਨ ਥਾਈਲੈਂਡ ਦੇ ਕੋਹ ਸਾਮੂਈ 'ਚ ਸਮਾਂ ਬਿਤਾ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਵਾਰਨ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ। ਵਾਰਨ ਦੇ ਪ੍ਰਬੰਧਨ ਮੁਤਾਬਕ ਸ਼ੇਨ ਵਾਰਨ ਥਾਈਲੈਂਡ ਦੇ ਕੋਹ ਸਾਮੂਈ 'ਚ ਇਕ ਵਿਲਾ 'ਚ ਬੇਹੋਸ਼ ਮਿਲੇ ਸਨ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਸ਼ੇਨ ਵਾਰਨ ਨੇ ਭਾਰਤ ਦੇ ਖਿਲਾਫ 1992 ਵਿੱਚ ਸਿਡਨੀ ਟੈਸਟ ਵਿੱਚ ਭਾਰਤ ਦੇ ਖਿਲਾਫ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਉਸਨੇ ਆਪਣਾ ਆਖਰੀ ਟੈਸਟ ਮੈਚ ਜਨਵਰੀ 2007 ਵਿੱਚ ਸਿਡਨੀ ਵਿੱਚ ਹੀ ਇੰਗਲੈਂਡ ਦੇ ਖਿਲਾਫ ਖੇਡਿਆ ਸੀ। ਸ਼ੇਨ ਵਾਰਨ ਨੂੰ ਦੁਨੀਆ ਦੇ ਮਹਾਨ ਗੇਂਦਬਾਜ਼ਾਂ 'ਚ ਗਿਣਿਆ ਜਾਂਦਾ ਹੈ। ਵਿਕਟੋਰੀਆ ਵਿੱਚ 13 ਸਤੰਬਰ 1969 ਨੂੰ ਜਨਮੇ ਵਾਰਨ ਨੇ ਆਪਣੇ ਕਰੀਅਰ ਵਿੱਚ 145 ਟੈਸਟ, 194 ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ। ਉਸਨੇ ਟੈਸਟ ਵਿੱਚ 708 ਵਿਕਟਾਂ ਅਤੇ ਵਨਡੇ ਵਿੱਚ 293 ਵਿਕਟਾਂ ਲਈਆਂ। ਇਸ ਤੋਂ ਇਲਾਵਾ ਫਰਸਟ ਕਲਾਸ ਕ੍ਰਿਕਟ 'ਚ ਉਨ੍ਹਾਂ ਦੇ ਨਾਂ 1319 ਵਿਕਟਾਂ ਦਰਜ ਹਨ।

In The Market