LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੂਜੇ ਗੇੜ ਦੀ ਵੋਟਿੰਗ ਅੱਜ, ਇਨ੍ਹਾਂ ਉਮੀਦਵਾਰਾਂ 'ਤੇ ਰਹੇਗੀ ਨਜ਼ਰ

5march election

ਇੰਫਾਲ : 5 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ (Assembly elections in 5 states) ਹੋ ਰਹੀਆਂ ਹਨ, ਜਿਸ ਨੂੰ ਲੈ ਕੇ 7 ਗੇੜ ਵਿਚ ਵੋਟਿੰਗ (Voting) ਹੋਈ ਅਤੇ ਇਨ੍ਹਾਂ ਸਾਰੇ ਸੂਬਿਆਂ ਵਿਚ ਹੋਈਆਂ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣਗੇ। ਜਿਸ ਦੇ ਤਹਿਤ ਅੱਜ ਮਣੀਪੁਰ (Manipur) ਵਿਚ ਦੂਜੇ ਅਤੇ ਆਖਰੀ ਦੌਰ ਦੀ ਵੋਟਿੰਗ ਹੋ ਰਹੀ ਹੈ। ਵੋਟਾਂ ਪਾਉਣ ਲਈ ਸਵੇਰ ਤੋਂ ਹੀ ਪੋਲਿੰਗ ਬੂਥਾਂ ਦੇ ਬਾਹਰ ਸਵੇਰੇ 7 ਵਜੇ ਤੋਂ ਲੋਕਾਂ ਦੀ ਵੱਡੀ ਗਿਣਤੀ ਵਿਚ ਭੀੜ ਜੁੱਟਣੀ ਸ਼ੁਰੂ ਹੋ ਗਈ। ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪੋਲਿੰਗ ਕੇਂਦਰਾਂ (Polling stations) 'ਤੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ। ਮਣੀਪੁਰ ਵਿਚ ਵਿਧਾਨ ਸਭਾ ਚੋਣਾਂ (Assembly elections in Manipur) ਦੇ ਦੂਜੇ ਅਤੇ ਆਖਰੀ ਪੜਾਅ ਦੇ ਵੋਟਿੰਗ ਵਿਚ ਸ਼ਨੀਵਾਰ ਨੂੰ 6 ਜ਼ਿਲ੍ਹਿਆਂ ਦੀਆਂ 22 ਵਿਧਾਨ ਸਭਾ ਸੀਟਾਂ 'ਤੇ ਵੋਟਰ 92 ਉਮੀਦਵਾਰਾਂ (92 candidates) ਦਾ ਫੈਸਲਾ ਕਰਨਗੇ। ਮੁੱਖ ਚੋਣ ਅਧਿਕਾਰੀ ਰਾਜੇਸ਼ ਅਗਰਵਾਲ (Chief Electoral Officer Rajesh Agarwal) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਵਿਡ-19 ਦੇ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ 1247 ਪੋਲਿੰਗ ਸਟੇਸ਼ਨਾਂ (Polling stations) 'ਤੇ ਵੋਟਿੰਗ ਦੇ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ।

Uttar Pradesh Election 2022 Voting Dates: Polling to be held in 7 phases;  check key details here
ਦੂਜੇ ਪੜਾਅ ਵਿਚ ਮੈਦਾਨ 'ਚ ਉਤਰੇ ਕੁਝ ਪ੍ਰਮੁੱਖ ਉਮੀਦਵਾਰਾਂ ਵਿਚ ਤਿੰਨ ਵਾਰ ਮੁੱਖ ਮੰਤਰੀ ਰਹਿ ਚੁੱਕੇ ਓ ਇਬੋਬੀ ਸਿੰਘ ਅਤ ਸਾਬਕਾ ਉਪ ਮੁੱਖ ਮੰਤਰੀ ਗੈਖੰਗਮ ਗੰਗਮੇਈ ਸ਼ਾਮਲ ਹਨ। ਦੋਵੇਂ ਕਾਂਗਰਸ ਦੇ ਉਮੀਦਵਾਰ ਹਨ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 4 ਵਜੇ ਤੱਕ ਚੱਲੇਗੀ। ਦੱਸਣਯੋਗ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਮਣੀਪੁਰ ਪ੍ਰਦੇਸ਼ ਨੇ ਮਣੀਪੁਰ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਨੂੰ ਲਿਖੀ ਚਿੱਠੀ ਵਿਚ ਪਹਿਲੇ ਪੜਾਅ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬੂਥ ਕੈਪਚਰਿੰਗ, ਫਰਜ਼ੀ ਵੋਟਿੰਗ ਅਤੇ ਹਿੰਸਾ ਦੇ ਦੋਸ਼ਾਂ ਨੂੰ ਲੈ ਕੇ 23 ਪੋਲਿੰਗ ਬੂਥਾਂ 'ਤੇ ਫਿਰ ਤੋਂ ਵੋਟਾਂ ਪਵਾਉਣ ਦੀ ਮੰਗ ਕੀਤੀ ਸੀ। 28 ਫਰਵਰੀ ਨੂੰ ਇੰਫਾਲ ਪੱਛਮੀ, ਇੰਫਾਲ ਪੂਰਵ, ਬਿਸ਼ਣੁਪੁਰ ਕਾਂਗਪੋਕਪੀ ਅਤੇ ਚੁਰਾਂਚੰਦਪੁਰ ਦੇ ਪੰਜ ਚੋਣ ਜ਼ਿਲਿਆਂ ਵਿਚ 38 ਸੀਟਾਂ ਲਈ ਮਣੀਪੁਰ ਵਿਧਾਨ ਸਭਾ ਚੋਣਾਂ ਤੋਂ ਪਹਲੇ ਪੜਾਅ ਵਿਚ ਵੋਟਿੰਗ ਹੋਈ ਸੀ। ਭਾਰਤ ਚੋਣ ਕਮਿਸ਼ਨ ਦੇ ਮੁਤਾਬਕ ਪਹਿਲੇ ਪੜਾਅ ਵਿਚ 78.09 ਫੀਸਦੀ ਵੋਟਿੰਗ ਹੋਈ ਸੀ। ਭਾਜਪਾ ਨੇ ਸੀ.ਈ.ਓ. ਨੂੰ ਲਿਖੀ ਚਿੱਠੀ ਵਿਚ ਦੋਸ਼ ਲਗਾਇਆ ਕਿ 12ਵੀਂ ਮਣੀਪੁਰ ਵਿਧਾਨ ਸਭਾ ਦੇ ਪਹਿਲੇ ਪੜਾਅ ਲਈ 28 ਫਰਵਰੀ ਨੂੰ ਵੋਟਿੰਗ ਹੋਈ ਸੀ।

In The Market