LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਾਨੀਆ ਮਿਰਜ਼ਾ ਨੇ ਕੀਤਾ ਸੰਨਿਆਸ ਲੈਣ ਦਾ ਐਲਾਨ, ਕਿਹਾ-2022 ਹੋਵੇਗਾ ਆਖਰੀ ਸੀਜ਼ਨ 

19j sania mirza

ਨਵੀਂ ਦਿੱਲੀ : ਭਾਰਤ ਦੀ ਟੈਨਿਸ ਸੁਪਰਸਟਾਰ ਸਾਨੀਆ ਮਿਰਜ਼ਾ (Tennis superstar Sania Mirza) ਨੇ ਖੇਡ ਤੋਂ ਸੰਨਿਆਸ (Retire from sports) ਲੈਣ ਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਅਨ ਓਪਨ (Australian Open) ਖੇਡਣ ਪਹੁੰਚੀ ਸਾਨੀਆ ਮਿਰਜ਼ਾ (Sania Mirza) ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦਾ ਆਖਰੀ ਸੀਜ਼ਨ ਹੋਵੇਗਾ। ਯਾਨੀ ਸਾਲ 2022 ਵਿਚ ਸਾਨੀਆ ਮਿਰਜ਼ਾ (Sania Mirza) ਆਖਰੀ ਵਾਰ ਟੈਨਿਸ ਕੋਰਟ (Tennis court) ਵਿਚ ਨਜ਼ਰ ਆਵੇਗੀ। ਆਸਟ੍ਰੇਲੀਅਨ ਓਪਨ (Australian Open) ਦੇ ਮੁਕਾਬਲੇ ਵਿਚ ਬੁੱਧਵਾਰ ਨੂੰ ਹੀ ਸਾਨੀਆ ਮਿਰਜ਼ਾ (Sania Mirza) ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਬਿਆਨ ਦਿੱਤਾ ਹੈ। ਸਾਨੀਆ ਮਿਰਜ਼ਾ ਨੇ ਕਿਹਾ ਕਿ ਇਹ ਉਨ੍ਹਾਂ ਦਾ ਆਖਰੀ ਸੀਜ਼ਨ ਹੋਵੇਗਾ। ਉਹ ਹਫਤੇ ਦਰ ਹਫਤੇ ਅੱਗੇ ਦੀ ਤਿਆਰੀ ਕਰ ਰਹੀ ਹੈ ਪਰ ਇਹ ਪੱਕਾ ਨਹੀਂ ਹੈ ਕਿ ਉਹ ਪੂਰਾ ਸੀਜ਼ਨ ਖੇਡ ਸਕੇਗੀ ਜਾਂ ਨਹੀਂ। Also Read : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਡਾਕਟਰੀ ਜਾਂਚ ਲਈ ਪਹੁੰਚੇ ਹਸਪਤਾਲ

When Sania Mirza refused to play in the US because of an upside-down Indian  flag

ਮੁਕਾਬਲੇ ਤੋਂ ਬਾਅਦ ਸਾਨੀਆ ਮਿਰਜ਼ਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਬਿਹਤਰ ਖੇਡ ਸਕਦੀ ਹਾਂ ਪਰ ਹੁਣ ਸਰੀਰ ਉਸ ਤਰ੍ਹਾਂ ਨਾਲ ਸਾਥ ਨਹੀਂ ਦੇ ਪਾਉਂਦਾ ਹੈ। ਇਹ ਸਭ ਤੋਂ ਵੱਡਾ ਸੈੱਟਬੈਕ ਹੈ।ਦੱਸ ਦਈਏ ਕਿ ਭਾਰਤ ਦੇ ਰੋਹਨ ਬੋਪੰਨਾ ਅਤੇ ਸਾਨੀਆ ਮਿਰਜ਼ਾ ਬੁੱਧਵਾਰ ਨੂੰ ਆਪਣੇ ਪਹਿਲੇ ਦੌਰ ਦੇ ਮੈਚ ਹਾਰਣ ਕਾਰਣ ਆਸਟ੍ਰੇਲੀਆਈ ਓਪਨ ਟੈਨਿਸ ਮੁਕਾਬਲੇਬਾਜ਼ੀ ਵਿਚੋਂ ਲਗਭਗ ਪੁਰਸ਼ ਅਤੇ ਮਹਿਲਾ ਸਿੰਗਲਜ਼ ਦੇ ਪਹਿਲੇ ਦੌਰ ਵਿਚੋਂ ਬਾਹਰ ਹੋ ਗਏ। ਸਾਨੀਆ ਅਤੇ ਯੁਕਰੇਨ ਦੀ ਉਨ੍ਹਾਂ ਦੀ ਜੋਟੀਦਾਰ ਨਾਦੀਆ ਕਿਚਨੋਕ ਸਲਾਵਾਨੀਆ ਦੀ ਤਮਾਰਾ ਜਿਦਾਨਸੇਕ ਅਤੇ ਕਾਜ਼ਾ ਜੁਵਾਨ ਦੀ ਜੋੜੀ ਤੋਂ ਇਕ ਘੰਟੇ 37 ਮਿੰਟ ਵਿਚ 4-6, 6-7(5) ਨਾਲ ਹਾਰ ਗਈ। ਹਾਲਾਂਕਿ ਬੋਪੰਨਾ ਅਤੇ ਸਾਨੀਆ ਹੁਣ ਮਿਕਸ ਡਬਲਜ਼ ਵਿਚ ਆਪਣੀ ਕਿਸਮਤ ਅਜ਼ਮਾਉਣਗੇ। ਬੋਪੰਨਾ ਨੇ ਕ੍ਰੋਏਸ਼ੀਆ ਦੀ ਦਾਰੀਆ ਜੁਰਾਕ, ਸ਼੍ਰਾਈਬਰ, ਜਦੋਂ ਕਿ ਸਾਨੀਆ ਨੇ ਅਮਰੀਕਾ ਦੇ ਰਾਜੀਵ ਰਾਮ ਦੇ ਨਾਲ ਜੋੜੀ ਬਣਾਈ ਹੈ।

In The Market