LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਾਫੇਲ ਨਡਾਲ ਨੇ ਮੇਦਵੇਦੇਵ ਨੂੰ ਹਰਾ ਕੇ 21ਵਾਂ ਗ੍ਰੈਂਡ ਸਲੈਮ ਜਿੱਤ ਕੇ ਰਚਿਆ ਇਤਿਹਾਸ

30 j nadal

ਨਵੀਂ ਦਿੱਲੀ : ਰਾਫੇਲ ਨਡਾਲ (Rafael Nadal) ਨੇ ਆਸਟ੍ਰੇਲੀਅਨ ਓਪਨ (Australian Open) 'ਚ ਸਾਲ ਦਾ ਪਹਿਲਾ ਗ੍ਰੈਂਡ ਸਲੈਮ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਹ ਦੁਨੀਆ ਦਾ ਸਭ ਤੋਂ ਵੱਧ ਗ੍ਰੈਂਡ ਸਲੈਮ ਜਿੱਤਣ ਵਾਲਾ ਖਿਡਾਰੀ ਬਣ ਗਿਆ ਹੈ। ਨਡਾਲ ਨੇ ਮੈਲਬੌਰਨ ਵਿੱਚ ਖੇਡੇ ਗਏ ਫਾਈਨਲ ਵਿੱਚ ਰੂਸ ਦੇ ਡੇਨੀਲ ਮੇਦਵੇਦੇਵ (Daniel Medvedev) ਨੂੰ 2-6, 6-7, 6-4, 6-4, 7-5 ਨਾਲ ਹਰਾਇਆ। ਇਹ ਮੈਚ 5 ਘੰਟੇ 24 ਮਿੰਟ ਤੱਕ ਚੱਲਿਆ। ਮੇਦਵੇਦੇਵ ਨੇ ਪਹਿਲੇ ਦੋ ਸੈੱਟ 6-2, 7-6 ਨਾਲ ਜਿੱਤੇ। ਇਸ ਤੋਂ ਬਾਅਦ ਨਡਾਲ ਨੇ ਵਾਪਸੀ ਕਰਦੇ ਹੋਏ ਅਗਲੇ ਦੋ ਸੈੱਟ 6-4, 6-4 ਨਾਲ ਜਿੱਤ ਕੇ ਮੈਚ ਬਰਾਬਰ ਕਰ ਲਿਆ। ਇਸ ਤੋਂ ਬਾਅਦ ਦੋਵਾਂ ਵਿਚਾਲੇ ਪੰਜਵਾਂ ਸੈੱਟ ਵੀ ਕਾਫੀ ਰੋਮਾਂਚਕ ਰਿਹਾ, ਜਿਸ 'ਚ ਨਡਾਲ ਨੇ 7-5 ਨਾਲ ਜਿੱਤ ਦਰਜ ਕਰਕੇ ਖਿਤਾਬ ਆਪਣੇ ਨਾਂ ਕੀਤਾ।

Also Read : ਕਿਸਾਨਾਂ ਨੇ MSP ਦੀ ਮੰਗ ਨੂੰ ਲੈਕੇ ਫਿਰ ਪਾਏ ਦਿੱਲੀ ਵੱਲ ਚਾਲੇ, ਪੁਲਿਸ ਨੇ ਰੋਕਿਆ ਕਾਫਲਾ

ਨਡਾਲ ਦੇ ਇਹ ਮੈਚ ਜਿੱਤਣ ਦੇ ਨਾਲ ਹੀ ਉਸਦਾ ਨਾਮ ਇਤਿਹਾਸ ਵਿੱਚ ਦਰਜ ਹੋ ਗਿਆ ਹੈ। ਉਹ ਦੁਨੀਆ ਵਿੱਚ ਸਭ ਤੋਂ ਵੱਧ 21 ਗਰੈਂਡ ਸਲੈਮ ਜਿੱਤਣ ਵਾਲਾ ਪਹਿਲਾ ਟੈਨਿਸ ਖਿਡਾਰੀ ਬਣ ਗਿਆ ਹੈ। ਇਸ ਮਾਮਲੇ ਵਿੱਚ ਉਸਨੇ ਸਰਬੀਆ ਦੇ ਨੋਵਾਕ ਜੋਕੋਵਿਚ ਅਤੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੂੰ ਪਿੱਛੇ ਛੱਡ ਦਿੱਤਾ ਹੈ। ਫੈਡਰਰ ਅਤੇ ਜੋਕੋਵਿਚ ਨੇ ਬਰਾਬਰ 20-20 ਗਲੈਂਡ ਸਲੈਮ ਜਿੱਤੇ ਹਨ। ਫੈਡਰਰ ਦੀ ਫਿਟਨੈੱਸ ਕਾਰਨ ਵੈਕਸੀਨ ਪਾਸਪੋਰਟ ਅਤੇ ਵੀਜ਼ਾ ਵਿਵਾਦ ਕਾਰਨ ਜੋਕੋਵਿਚ ਇਸ ਗ੍ਰੈਂਡ ਸਲੈਮ 'ਚ ਹਿੱਸਾ ਨਹੀਂ ਲੈ ਸਕੇ।

Also Read : ਬਿਕਰਮ ਮਜੀਠੀਆ ਨੇ ਸਿੱਧੂ 'ਤੇ ਕਸੇ ਤੰਜ,ਕਿਹਾ- 'ਜੋ ਪਰਿਵਾਰ ਦਾ ਨਹੀਂ ਹੋਇਆ ਉਹ ਲੋਕਾਂ ਦਾ ਕੀ ਬਣੂੰ'

ਨਡਾਲ ਨੇ ਦੂਜੀ ਵਾਰ ਆਸਟ੍ਰੇਲੀਅਨ ਓਪਨ ਦਾ ਜਿੱਤਿਆ ਖਿਤਾਬ  

ਨਡਾਲ ਨੇ ਦੂਜੀ ਵਾਰ ਆਸਟ੍ਰੇਲੀਅਨ ਓਪਨ ਖਿਤਾਬ 'ਤੇ ਕਬਜ਼ਾ ਕੀਤਾ ਹੈ। ਇਸ ਤੋਂ ਪਹਿਲਾਂ ਉਸ ਨੇ 2009 ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ। ਨਡਾਲ ਦਾ ਇਹ ਛੇਵਾਂ ਆਸਟ੍ਰੇਲੀਅਨ ਓਪਨ ਫਾਈਨਲ ਹੈ। ਉਹ 6 ਵਿੱਚੋਂ 2 ਵਾਰ ਹੀ ਫਾਈਨਲ ਜਿੱਤ ਸਕਿਆ। ਨਾਦਵ 4 ਵਾਰ ਉਪ ਜੇਤੂ ਰਹਿ ਚੁੱਕੇ ਹਨ।

In The Market