LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਪਾ ਅਮਰੀਕਾ 'ਚ ਚਿਲੀ ਵਿਰੁੱਧ ਨੇਮਾਰ ਦੀ ਬ੍ਰਾਜ਼ੀਲ ਦੀ ਟੀਮ ਵਿਚ ਵਾਪਸੀ

kp

ਰੀਓ ਡੀ ਜਨੇਰੀਓ (ਇੰਟ.)- ਜੇਤੂ ਰਹੇ ਬ੍ਰਾਜ਼ੀਲ (Brazil) ਅਤੇ ਚਿਲੀ (chile) ਦੇ ਸਟਾਰ ਖਿਡਾਰੀਆਂ (Star Players) ਨੇ ਸ਼ੁੱਕਰਵਾਰ ਨੂੰ ਕੋਪਾ ਅਮਰੀਕਾ (Copa America) ਦੇ ਕੁਆਰਟਰ ਫਾਈਨਲ ਮੈਚ ਲਈ ਆਪੋ-ਆਪਣੀਆਂ ਟੀਮਾਂ ਵਿਚ ਵਾਪਸੀ ਕੀਤੀ ਹੈ। ਪੈਰਿਸ ਸੇਂਟ ਜਰਮੇਨ (Paris Saint-Germain) ਲਈ ਖੇਡਣ ਵਾਲੇ ਨੇਮਾਰ ਬ੍ਰਾਜ਼ੀਲ (Neymar Brazil) ਦੀ ਟੀਮ ਵਿਚ ਵਾਪਸ ਆ ਗਏ ਹਨ। ਜਦੋਂ ਕਿ ਪਿੰਡਲੀ ਦੀ ਸੱਟ ਤੋਂ ਠੀਕ ਹੋਣ ਤੋਂ ਬਾਅਦ ਅਲੈਕਸਿਸ ਸਾਂਚੇਜ਼ (Alexis Sanchez) ਨੇ ਚਿਲੀ ਦੀ ਟੀਮ ਵਿਚ ਵਾਪਸੀ ਕੀਤੀ ਹੈ। ਪਿਛਲੇ ਗਰੁੱਪ ਮੈਚ ਵਿਚ ਇਕਵਾਡੋਰ ਦੇ ਖਿਲਾਫ 1-1 ਨਾਲ ਡਰਾਅ ਮੈਚ ਵਿਚ ਬ੍ਰਾਜ਼ੀਲ ਦੇ ਨੇਮਾਰ, ਡਿਫੈਂਡਰ ਥਿਆਗੋ ਸਿਲਵਾ ਅਤੇ ਸਟ੍ਰਾਈਕਰ ਗੇਬ੍ਰਿਅਲ ਜੀਸਸ ਨੂੰ ਆਰਾਮ ਦਿੱਤਾ ਗਿਆ ਸੀ ਜਦੋਂ ਕਿ ਕੇਸੇਮਿਰੋ ਉਸ ਮੈਚ ਵਿਚ ਬਦਲਵੇਂ ਖਿਡਾਰੀ ਵਜੋਂ ਖੇਡੇ ਸਨ। ਬ੍ਰਾਜ਼ੀਲ ਨੇ ਅਜੇ ਤੱਕ ਟੂਰਨਾਮੈਂਟ ਵਿਚ ਚਾਰ ਵਿਚੋਂ ਤਿੰਨ ਵਿਚ ਜਿੱਤ ਦਰਜ ਕੀਤੀ ਹੈ ਅਤੇ ਉਹ ਖਿਤਾਬ ਜਿੱਤਣ ਦੇ ਮਜ਼ਬੂਤ ਦਾਅਵੇਦਾਰ ਹਨ।

Nemar photo - around the world

Read this- ਮਾਨਾ ਪਟੇਲ ਓਲੰਪਿਕ ਵਿਚ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਤੈਰਾਕ

ਉਥੇ ਹੀ ਚਿਲੀ ਗਰੁੱਪ ਪੱਧਰ 'ਚ ਸਿਰਫ ਇਕ ਵਾਰ ਜਿੱਤ ਦਰਜ ਕਰ ਸਕਿਆ ਸੀ ਅਤੇ ਉਹ ਬੋਲੀਵੀਆ ਦੇ ਖਿਲਾਫ ਸੀ। ਸਾਂਚੇਜ਼ ਗਰੁੱਪ ਪੱਧਰ ਦੇ ਮੈਚਾਂ ਵਿਚ ਚਿਲੀ ਲਈ ਨਹੀਂ ਖੇਡ ਸਕੇ ਸਨ ਅਤੇ ਇਸ ਦਾ ਖਮਿਆਜ਼ਾ ਟੀਮ ਨੂੰ ਭੁਗਤਣਾ ਪਿਆ ਸੀ। ਚਿਲੀ ਦੇ ਕੋਚ ਮਾਰਟਿਨ ਲਾਸਰਤੇ ਨੇ ਵੀਰਵਾਰ ਨੂੰ ਟੀਮ ਦੇ ਅਭਿਆਸ ਸੈਸ਼ਨ ਤੋਂ ਬਾਅਦ 32 ਸਾਲਾ ਸਾਂਚੇਜ਼ ਨੂੰ ਟੀਮ ਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਕਿਹਾ, ਬ੍ਰਾਜ਼ੀਲ ਦੇ ਖਿਲਾਫ ਖੇਡਣਾ ਹਮੇਸ਼ਾ ਔਖਾ ਹੁੰਦਾ ਹੈ ਅਤੇ ਇਹ ਇਕ ਅਜਿਹੀ ਟੀਮ ਹੈ ਜੋ ਟੂਰਨਾਮੈਂਟ ਵਿਚ ਚੰਗੀ ਲੈਅ ਵਿਚ ਹੈ। ਅਸੀਂ ਉਨ੍ਹਾਂ ਦੇ ਖਿਲਾਫ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਾਂਗੇ। ਦਿਨ ਦਾ ਹੋਰ ਕੁਆਰਟਰ ਫਾਈਨਲ ਮੈਚ ਪੇਰੂ ਅਤੇ ਪਰਾਗਵੇ ਵਿਚਾਲੇ ਜਿਓਨੀਆ ਵਿਚ ਹੋਵੇਗਾ। ਫੁੱਟਬਾਲ ਦੇ ਪ੍ਰੇਮੀਆਂ ਲਈ ਅੱਜ ਦਾ ਦਿਨ ਕਾਫੀ ਖਾਸ ਹੈ, ਕਿਉਂਕਿ ਫੈਂਸ ਨੂੰ ਯੂਰੋ ਕੱਪ ਦੇ ਦੋ ਕੁਆਰਟਰ ਫਾਈਨਲ ਮੈਚ ਦੇਖਣ ਨੂੰ ਮਿਲਣਗੇ, ਜਦੋਂ ਕਿ ਕੋਪਾ ਅਮਰੀਕਾ ਦੇ ਵੀ ਦੋ ਕੁਆਰਟਰ ਫਾਈਨਲ ਮੈਚ ਅੱਜ ਹੋਣੇ ਹਨ। ਇਸ ਤਰ੍ਹਾਂ ਇਹ ਵੱਡੇ ਮੁਕਾਬਲੇ ਫੈਂਸ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹਨ।

In The Market