ਲੰਡਨ : ਯੂਰੋ ਕੱਪ 2020 (Euro Cup) ਦੇ ਫਾਈਨਲ ਮੈਚ ਵਿੱਚ (Italy) ਇਟਲੀ ਨੇ ਇੰਗਲੈਂਡ (England) ਨੂੰ ਹਰਾਇਆ। ਇਸ ਮੈਚ ਵਿਚ ਇਟਲੀ ਜਿੱਤ ਹਾਸਿਲ ਕਰ ਯੂਰੋ ਕੱਪ ਦਾ ਖ਼ਿਤਾਬ ਜਿੱਤਿਆ ਹੈ। ਦੋਵਾਂ ਟੀਮਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ, ਪਰ ਅੰਤ ਵਿੱਚ, ਇਟਲੀ ਨੇ ਪੈਨਲਟੀ ਸ਼ੂਟਆਊਟ ਵਿੱਚ ਜਿੱਤ ਪ੍ਰਾਪਤ ਕੀਤੀ। ਇਹ ਰੋਮਾਂਚਕ ਮੈਚ, ਜੋ 120 ਮਿੰਟ ਤੱਕ ਚੱਲਿਆ, ਪਹਿਲਾਂ 1-1 ਨਾਲ ਬਰਾਬਰੀ 'ਤੇ ਸੀ ਅਤੇ ਫਿਰ ਮੈਚ ਦਾ ਨਤੀਜਾ ਪ੍ਰਾਪਤ ਕਰਨ ਲਈ ਪੈਨਲਟੀ ਸ਼ੂਟਆਊਟ ਹੋਇਆ, ਜਿਸ ਵਿੱਚ ਇਟਲੀ ਜਿੱਤੀ।
Read this- ਈਰਾਨ ਦੇ ਨਵੇਂ ਰਾਸ਼ਟਰਪਤੀ ਨੇ ਆਪਣੀ ਤਾਜਪੋਸ਼ੀ 'ਚ ਸ਼ਮੂਲੀਅਤ ਲਈ ਭਾਰਤ ਨੂੰ ਭੇਜਿਆ ਸੱਦਾ
ਦੱਸਿਆ ਜਾ ਰਿਹਾ ਹੈ ਕਿ ਪੈਨਲਟੀ ਸ਼ੂਟਆਊਟ ਵਿਚ ਇਟਲੀ ਨੇ ਇੰਗਲੈਂਡ ਨੂੰ 3-2 ਨਾਲ ਹਰਾਇਆ। ਇੰਗਲੈਂਡ ਲਗਾਤਾਰ 3 ਪੈਨਲਟੀ 'ਤੇ ਗੋਲ ਨਹੀਂ ਕਰ ਸਕਿਆ ਜਦਕਿ ਇਟਲੀ 2 ਪੈਨਲਟੀ ਖੁੰਝ ਗਿਆ ਪਰ 3 'ਚ ਗੋਲ ਕਰ ਗਿਆ। ਇਸ ਦੇ ਨਾਲ, ਇਟਲੀ 1968 ਤੋਂ ਬਾਅਦ ਇੱਕ ਵਾਰ ਫਿਰ ਯੂਰਪੀਅਨ ਚੈਂਪੀਅਨ ਬਣ ਗਈ ਹੈ। ਲੰਡਨ ਦੇ ਇਤਿਹਾਸਕ ਵੇਂਬਲੀ ਸਟੇਡੀਅਮ ਵਿਚ ਖੇਡੇ ਗਏ ਇਸ ਮਹਾਨ ਮੈਚ ਦੀ ਸ਼ੁਰੂਆਤ ਵਿਚ ਲੂਕ ਸ਼ਾ ਨੇ ਸ਼ਾਨਦਾਰ ਗੋਲ ਕਰਕੇ ਇੰਗਲੈਂਡ ਨੂੰ ਬੜ੍ਹਤ ਦਿਵਾ ਦਿੱਤੀ। ਪਹਿਲੇ ਅੱਧ ਦੇ ਅੰਤ ਤੱਕ ਇੰਗਲੈਂਡ ਨੇ ਇਟਲੀ ਉੱਤੇ ਆਪਣੀ 1-0 ਦੀ ਬੜ੍ਹਤ ਬਣਾਈ ਰੱਖੀ।
It's our time again. #VivoAzzurro #EURO2020 #ITA #ITAENG pic.twitter.com/YKV7tiBXWP
— Italy (@azzurri) July 11, 2021
ਹਾਲਾਂਕਿ, ਦੂਜੇ ਅੱਧ ਦੀ ਸ਼ੁਰੂਆਤ ਵਿੱਚ, ਇਟਲੀ ਦੇ ਲਿਓਨਾਰਡੋ ਬੋਨੂਚੀ ਨੇ ਮੈਚ ਦੇ 67 ਵੇਂ ਮਿੰਟ ਵਿੱਚ ਗੋਲ ਕਰਕੇ ਮੈਚ ਨੂੰ 1-1 ਨਾਲ ਬਰਾਬਰ ਕਰ ਦਿੱਤਾ। ਇਸ ਤਰ੍ਹਾਂ, 120 ਮਿੰਟ ਤੱਕ ਚੱਲਿਆ ਇਹ ਦਿਲਚਸਪ ਮੈਚ 1-1 ਨਾਲ ਬਰਾਬਰੀ 'ਤੇ ਰਿਹਾ। ਫਿਰ ਇਟਲੀ ਨੇ ਪੈਨਲਟੀ ਸ਼ੂਟਆਊਟ ਵਿੱਚ ਇੰਗਲੈਂਡ ਨੂੰ 3-2 ਨਾਲ ਹਰਾਇਆ। ਬੀਤੇ ਦਿਨੀ ਬ੍ਰਾਜ਼ੀਲ (Brazil) ਦੇ ਰੀਓ ਡੇ ਜਨੇਰੀਓ (Rio de Janeiro) 'ਚ ਮੌਜੂਦ ਮਾਰਾਕਾਨਾ ਸਟੇਡੀਅਮ (Maracana Stadium) ਵਿਚ ਹੋਏ ਕੋਪਾ ਅਮਰੀਕਾ 2021 (Copa America 2021) ਦੇ ਫਾਈਨਲ ਮੈਚ ਵਿਚ ਅਰਜਨਟੀਨਾ (Argentina) ਨੇ ਬਰਾਜ਼ੀਲ ਨੂੰ 1-0 ਨਾਲ ਹਰਾ ਕੇ ਟਰਾਫ਼ੀ ਆਪਣੇ ਨਾਂਅ ਕੀਤੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर