ਟੋਕੀਓ- ਟੋਕੀਓ ਓਲੰਪਿਕ ਵਿਚ ਇਤਿਹਾਸ ਰਚਣ ਉਤਰੀ ਮਹਿਲਾ ਹਾਕੀ ਟੀਮ ਸੋਨ ਤਮਗੇ ਤੋਂ ਖੁੰਝ ਗਈ ਹੈ। ਮਹਿਲਾ ਹਾਕੀ ਟੀਮ ਦਾ ਮੁਕਾਬਲਾ ਅੱਜ ਅਰਜਨਟੀਨਾ ਨਾਲ ਹੋਇਆ ਹੈ। ਇਸ ਮੁਕਾਬਲੇ ਵਿਚ ਅਰਜਨਟੀਨਾ ਨੇ ਭਾਰਤੀ ਮਹਿਲਾ ਹਾਕੀ ਟੀਮ ਖਿਲਾਫ 2 ਗੋਲ ਦਾਗੇ।
ਪੜੋ ਹੋਰ ਖਬਰਾਂ: ਟੋਕੀਓ ਓਲੰਪਿਕ :ਗੁਰਜੀਤ ਨੂੰ ਹਾਕੀ ਕਿੱਟ ਦਿਵਾਉਣ ਲਈ ਪਿਤਾ ਨੇ ਵੇਚ ਦਿੱਤਾ ਸੀ ਆਪਣਾ ਮੋਟਰਸਾਈਕਲ
ਭਾਰਤੀ ਮਹਿਲਾ ਹਾਕੀ ਟੀਮ ਹੁਣ ਕਾਂਸੇ ਦੇ ਤਮਗੇ ਲਈ ਅਗਲਾ ਮੈਚ ਗ੍ਰੇਟ ਬ੍ਰਿਟੇਨ ਨਾਲ ਖੇਡੇਗੀ। ਅਰਜਨਟੀਨਾ ਦੇ ਖਿਲਾਫ ਭਾਰਤੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਪਹਿਲੇ ਕੁਆਰਟਰ ਦੀ ਸ਼ੁਰੂਆਤ ਵਿਚ ਹੀ ਭਾਰਤੀ ਮਹਿਲਾ ਟੀਮ ਨੇ ਗੋਲ ਦਾਗ ਦਿੱਤਾ। ਗੁਰਜੀਤ ਕੌਰ ਨੇ ਪੈਨਲਟੀ ਦੇ ਰਾਹੀਂ ਇਹ ਗੋਲ ਕੀਤਾ। ਭਾਰਤ ਅਰਜਨਟੀਨਾ ਤੋਂ 1-0 ਨਾਲ ਅੱਗੇ ਹੋ ਗਿਆ। ਪਹਿਲਾ ਕੁਆਰਟਰ ਭਾਰਤ ਦੇ ਨਾਂ ਰਿਹਾ।
ਪੜੋ ਹੋਰ ਖਬਰਾਂ: UAE 'ਚ ਇਕ ਹੋਰ ਭਾਰਤੀ ਦੀ ਚਮਕੀ ਕਿਸਮਤ, ਲੱਗਾ 30 ਕਰੋੜ ਦਾ Jackpot
ਦੂਜੇ ਕੁਆਰਟਰ ਵਿਚ ਅਰਜਨਟੀਨਾ ਨੇ ਵਾਪਸੀ ਕਰਦੇ ਹੋਏ ਪਹਿਲਾ ਗੋਲ ਕੀਤਾ। ਅਰਜਨਟੀਨਾ ਵਲੋਂ 18ਵੇਂ ਮਿੰਟ ਵਿਚ ਪੈਨਲਟੀ ਦਾ ਫਾਇਦਾ ਚੁੱਕਦੇ ਹੋਏ ਮਾਰਿਆ ਬਾਰਿਵੇਓਵੋ ਨੇ ਗੋਲ ਕੀਤਾ। ਫਸਟ ਹਾਫ ਤੱਕ ਦੋਵੇਂ ਟੀਮਾਂ ਦਾ ਸਕੋਰ 1-1 ਨਾਲ ਬਰਾਬਰ ਰਿਹਾ। ਤੀਜੇ ਕੁਆਰਟਰ ਵਿਚ ਅਰਜਨਟੀਨਾ ਦੀ ਟੀਮ 2-1 ਨਾਲ ਅੱਗੇ ਹੋ ਗਈ। ਟੀਮ ਨੂੰ ਇਸ ਕੁਆਰਟਰ ਦੀ ਸ਼ੁਰੂਆਤ ਵਿਚ ਪੈਨਲਟੀ ਕਾਰਨਰ ਮਿਲਿਆ। ਕਪਤਾਨ ਮਾਰਿਆ ਨੋਈ ਨੇ 36ਵੇਂ ਮਿੰਟ ਵਿਚ ਗੋਲ ਕੀਤਾ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर