LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤੀ ਹਾਕੀ ਟੀਮ ਨੇ ਜਪਾਨ ਨੂੰ 6-0 ਨਾਲ ਹਰਾਇਆ, ਸੂਰਜ ਕਰਕੇਰਾ ਬਣੇ ਮੈਨ ਆਫ ਦਿ ਮੈਚ

72

ਢਾਕਾ : ਏਸ਼ੀਆਈ ਚੈਂਪੀਅਨਜ਼ ਟ੍ਰਾਫੀ (Asian Champions Trophy) ਪੁਰਸ਼ ਹਾਕੀ ਟੂਰਨਾਮੈਂਟ (Men's Hockey Tournament) ਦੇ ਸੈਮੀਫਾਈਨਲ ਵਿਚ ਥਾਂ ਪੱਕੀ ਕਰਨ ਤੋਂ ਬਾਅਦ ਚੈਂਪੀਅਨ ਭਾਰਤ (Champion India) ਨੇ ਐਤਵਾਰ ਨੂੰ ਢਾਕਾ ਵਿਚ ਟੂਰਨਾਮੈਂਟ (Tournament in Dhaka) ਦੇ ਆਪਣੇ ਆਖਰੀ ਰਾਊਂਡ ਰੋਬਿਨ ਮੈਚ (Round robin match) ਵਿਚ ਜਪਾਨ ਨੂੰ 6-0 ਨਾਲ ਕਰਾਰੀ ਹਾਰ ਦਿੱਤੀ। ਭਾਰਤੀ ਗੋਲਕੀਪਰ ਸੂਰਜ ਕਰਕੇਰਾ (Indian goalkeeper Suraj Karkera) ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ ਦਿ ਮੈਚ (Man of the Match) ਦਾ ਐਵਾਰਡ ਦਿੱਤਾ ਗਿਆ। ਭਾਰਤ ਵਲੋਂ ਹਰਮਨਪ੍ਰੀਤ (Harmanpreet) ਨੇ 2 ਜਦੋਂ ਕਿ ਸ਼ਮਸ਼ੇਰ ਸਿੰਘ (Shamsher Singh), ਦਿਲਪ੍ਰੀਤ ਸਿੰਘ (Dilpreet Singh), ਜਰਮਨਪ੍ਰੀਤ ਸਿੰਘ ਅਤੇ ਸੁਮਿਤ ਨੇ 1-1 ਗੋਲ ਕੀਤਾ। Also Read : ਫਿਲਪੀਨਜ਼ 'ਚ ਭਿਆਨਕ ਰਾਈ ਤੂਫਾਨ ਕਾਰਣ 208 ਲੋਕਾਂ ਦੀ ਮੌਤ 


ਦੱਸ ਦਈੇ ਕਿ ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਭਾਰਤ ਨੂੰ ਸ਼ੁਰੂਆਤੀ ਮੈਚ ਵਿਚ ਕੋਰੀਆ ਨੇ 2-2 ਨਾਲ ਬਰਾਬਰੀ 'ਤੇ ਰੋਕ ਦਿੱਤਾ ਸੀ। ਹਾਲਾਂਕਿ ਇਸ ਤੋਂ ਬਾਅਦ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਮੇਜ਼ਬਾਨ ਬੰਗਲਾਦੇਸ਼ ਨੂੰ 9-0 ਨਾਲ ਹਰਾਉਣ ਤੋਂ ਬਾਅਦ ਕੱਟੜ ਵਿਰੋਧੀ ਪਾਕਿਸਤਾਨ ਨੂੰ 3-1 ਨਾਲ ਹਰਾਇਆ। ਭਾਰਤ 4 ਮੈਚਾਂ ਵਿਚ 10 ਅੰਕ ਦੇ ਨਾਲ ਸੂਚੀ ਵਿਚ ਟੌਪ 'ਤੇ ਰਿਹਾ। Also Read : ਅੱਜ ਤੋਂ ਸ਼ੁਰੂ ਹੋਵੇਗਾ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ, ਸਫਰ ਕਰਨ ਤੋਂ ਪਹਿਲਾਂ ਜਰੂਰ ਪੜ੍ਹੋ ਇਹ ਖ਼ਬਰ


ਭਾਰਤ ਪੂਰੇ ਮੈਚ ਵਿਚ 19 ਸਰਕਲ ਪੇਨੀਟ੍ਰੇਸ਼ਨ ਹਾਸਲ ਕਰਨ ਵਿਚ ਸਫਲ ਰਿਹਾ ਜਦੋਂ ਕਿ ਜਪਾਨ ਸਿਰਫ 13 ਵਾਰ ਹੀ ਅਜਿਹਾ ਕਰ ਸਕਿਆ। ਭਾਰਤ ਦੀ ਪੁਜ਼ੀਸ਼ਨ ਵੀ 58 ਫੀਸਦੀ ਰਹੀ। ਇਸ ਮੈਚ ਵਿਚ ਭਾਰਤ ਦੇ ਗੋਲਕੀਪਰ ਸੂਰਜ ਕਰਕੇਰਾ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ ਦਿ ਮੈਚ ਦਾ ਐਵਾਰਡ ਦਿੱਤਾ ਗਿਆ।

In The Market