LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਾਜ ਸਭਾ ਤੋਂ ਮਿਲੀ ਤਨਖਾਹ ਕਿਸਾਨ ਭੈਣਾਂ ਦੀ ਸਿੱਖਿਆ ਤੇ ਭਲਾਈ ਕੰਮਾਂ 'ਚ ਖਰਚ ਕਰਣਗੇ ਹਰਭਜਨ ਸਿੰਘ

16 ap bhajjii

ਜਲੰਧਰ : ਆਮ ਆਦਮੀ ਪਾਰਟੀ (Aam Aadmi Party) ਤੋਂ ਰਾਜ ਸਭਾ ਮੈਂਬਰ (Member of Rajya Sabha) ਬਣੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ (Former cricketer Harbhajan Singh) ਨੇ ਵੱਡਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਰਾਜ ਸਭਾ (Rajya Sabha) ਤੋਂ ਮਿਲਣ ਵਾਲੀ ਤਨਖਾਹ ਨੂੰ ਕਿਸਾਨ ਪਰਿਵਾਰ (Farmer family) ਦੀਆਂ ਭੈਣਾਂ ਦੀ ਸਿੱਖਿਆ ਅਤੇ ਭਲਾਈ ਲਈ ਖਰਚ ਕਰਨਗੇ। ਹਰਭਜਨ (Harbhajan) ਭੱਜੀ ਨੇ ਕਿਹਾ ਕਿ ਉਹ ਰਾਸ਼ਟਰ ਦੀ ਬਿਹਤਰੀ ਲਈ ਜੋ ਹੋ ਸਕੇਗਾ, ਜ਼ਰੂਰ ਕਰਣਗੇ। ਹਰਭਜਨ ਸਿੰਘ (Harbhajan Singh) ਕੁਝ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ (Aam Aadmi Party) ਤੋਂ ਪੰਜਾਬ ਤੋਂ ਰਾਜ ਸਭਾ ਦੇ ਸੰਸਦ ਮੈਂਬਰ (Member of Rajya Sabha from Punjab) ਚੁਣੇ ਗਏ ਹਨ। ਹਰਭਜਨ ਸਿੰਘ ਨੂੰ ਪੰਜਾਬ ਤੋਂ ਆਮ ਆਦਮੀ ਪਾਰਟੀ (Aam Aadmi Party from Punjab) ਨੇ ਸੰਸਦ ਮੈਂਬਰ ਬਣਾਉਣ ਲਈ ਚੁਣਿਆ ਤਾਂ ਉਸ 'ਤੇ ਕਾਫੀ ਬਵਾਲ ਹੋਇਆ ਸੀ। ਕਿਸਾਨ ਅੰਦੋਲਨ (Peasant movement) ਨੂੰ ਲੈ ਕੇ ਵੀ ਭੱਜੀ ਦੀ ਭੂਮਿਕਾ 'ਤੇ ਸਵਾਲ ਚੁੱਕੇ ਜਾ ਰਹੇ ਸ ਕਿ ਉਨ੍ਹਾਂ ਨੇ ਖੁੱਲ੍ਹ ਕੇ ਕਿਸਾਨਾਂ ਦੀ ਹਮਾਇਤ ਨਹੀਂ ਕੀਤੀ। ਭੱਜੀ ਇਸ ਵੇਲੇ ਆਈ.ਪੀ.ਐੱਲ. 2022 ਵਿਚ ਕੁਮੈਂਟਰੀ ਕਰ ਰਹੇ ਹਨ। Also Read : ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਦਿੱਤੇ ਨਿਯੁਕਤੀ ਪੱਤਰ, ਕਿਹਾ-ਤੁਹਾਨੂੰ ਦਿਲੋਂ ਮੁਬਾਰਕਬਾਦ

हरभजन का ट्वीट।
ਜਲੰਧਰ ਦੇ ਰਹਿਣ ਵਾਲੇ ਹਰਭਜਨ ਸਿੰਘ ਦੀ ਪਹਿਲਾਂ ਭਾਜਪਾ ਵਿਚ ਸ਼ਾਮਲ ਹੋਣ ਦੀ ਚਰਚਾ ਸੀ। ਇਥੋਂ ਤੱਕ ਕਿ ਪੰਜਾਬ ਚੋਣਾਂ ਵਿਚ ਉਨ੍ਹਾਂ ਨੂੰ ਸੀ.ਐੱਮ. ਫੇਸ ਬਣਾਉਣ ਦੀ ਤਿਆਰੀ ਸੀ। ਹਾਲਾਂਕਿ ਪੰਜਾਬ ਵਿਚ ਹਾਲਾਤ ਦੇਖ ਭਾਜਪਾ ਇਸ ਤੋਂ ਪਿੱਛੇ ਹਟ ਗਈ। ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਉਸ ਸਮੇਂ ਦੇ ਪ੍ਰਧਾਨ ਨਵਜੋਤ ਸਿੱਧੂ ਭੱਜੀ ਨੂੰ ਮਿਲੇ। ਉਦੋਂ ਪੂਰੀ ਉਮੀਦ ਸੀ ਕਿ ਭੱਜੀ ਕਾਂਗਰਸ ਵਿਚ ਸ਼ਾਮਲ ਹੋਣਗੇ। ਹਾਲਾਂਕਿ ਉਹ ਚੋਣਾਂ ਨਹੀਂ ਲੜਣਾ ਚਾਹੁੰਦੇ ਸਨ। ਇਸ ਤੋਂ ਬਾਅਦ ਅਚਾਨਕ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਅਤੇ ਆਪ ਨੇ ਉਨ੍ਹਾਂ ਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਭੇਜ ਦਿੱਤਾ। ਹਰਭਜਨ ਸਿੰਘ ਨੇ ਆਪਣਾ ਪਹਿਲਾ ਟੈਸਟ ਮੈਚ 1998 ਵਿਚ ਆਸਟ੍ਰੇਲੀਆ ਖਿਲਾਫ ਖੇਡਿਆ ਸੀ।  Also Read : ਹਨੂੰਮਾਨ ਜਯੰਤੀ 'ਤੇ 108 ਫੁੱਟ ਉੱਚੀ ਮੂਰਤੀ ਦਾ PM ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ ਉਦਘਾਟਨ

हरभजन सिंह की बीजेपी...कांग्रेस में शामिल होने की उठी बात, आखिर कैसे 'आप'  के हो गए? - harbhajan singh aap rajyasabha candidate talk of former off  spinner joining bjp cong know how

ਉਨ੍ਹਾਂ ਨੇ ਆਪਣਾ ਆਖਰੀ ਟੈਸਟ 2015 ਵਿਚ ਸ਼੍ਰੀਲੰਕਾ ਖਿਲਾਫ ਖੇਡਿਆ ਸੀ। ਉਥੇ ਹੀ ਭੱਜੀ ਨੇ ਆਪਣਾ ਪਹਿਲਾ ਵਨ ਡੇਅ ਮੈਚ ਨਿਊਜ਼ੀਲੈਂਡ ਦੇ ਖਿਲਾਫ 1998 ਵਿਚ ਖੇਡਿਆ ਸੀ। ਉਨ੍ਹਾਂ ਦਾ ਆਖਰੀ ਵਨਡੇਅ ਮੁਕਾਬਲਾ 2015 ਵਿਚ ਸਾਊਥ ਅਫਰੀਕਾ ਦੇ ਖਿਲਾਫ ਸੀ। ਭੱਜੀ ਨਿਕਨੇਮ ਨਾਲ ਮਸ਼ਹੂਰ ਹਰਭਜਨ ਸਿੰਘ ਨੇ ਟੀਮ ਇੰਡੀਆ ਲਈ 103 ਟੈਸਟ ਮੈਚ ਖੇਡੇ ਹਨ। ਉਨ੍ਹਾਂ ਦੇ ਨਾਂ 417 ਵਿਕਟ ਦਰਜ ਹੈ। ਵਨਡੇ ਵਿਚ ਉਨ੍ਹਾਂ ਨੇ 236 ਮੈਚਾਂ ਵਿਚ 269 ਵਿਕਟਾਂ ਲਈਆਂ ਹਨ। ਟੀ-20 ਵਿਚ ਭੱਜੀ ਨੇ ਭਾਰਤ ਲਈ 28 ਮੁਕਾਬਲੇ ਖੇਡੇ ਹਨ। ਇਨ੍ਹਾਂ ਵਿਚ ਉਨ੍ਹਾਂ ਨੇ 25 ਵਿਕਟਾਂ ਝਟਕਾਈਆਂ ਹਨ। 2016 ਵਿਚ ਹਰਭਜਨ ਨੇ ਯੂ.ਏ.ਈ. ਦੇ ਖਿਲਾਫ ਏਸ਼ੀਆ ਕੱਪ ਵਿਚ ਆਪਣਾ ਆਖਰੀ ਟੀ-20 ਮੈਚ ਖੇਡਿਆ ਸੀ। ਇਹੀ ਉਨ੍ਹਾਂ ਦਾ ਆਖਰੀ ਇੰਟਰਨੈਸ਼ਨਲ ਮੈਚ ਵੀ ਸੀ। ਆਈ.ਪੀ.ਐੱਲ. ਵਿਚ ਹਰਭਜਨ ਦੇ ਨਾਂ 163 ਮੈਚ ਵਿਚ 150 ਵਿਕਟਾਂ ਦਰਜ ਹਨ।

In The Market