LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਿਸ਼ਭ ਪੰਤ ਨੇ ਰਚਿਆ ਇਤਿਹਾਸ, ਵਿਦੇਸ਼ੀ ਧਰਤੀ 'ਤੇ ਇੰਝ ਕਰਨ ਵਾਲੇ ਪਹਿਲੇ ਭਾਰਤੀ ਬਣੇ

rishabh

ਨਵੀਂ ਦਿੱਲੀ : ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (Indian wicketkeeper-batsman Rishabh Pant) ਨੇ ਕੇਪਟਾਊਨ ਟੈਸਟ ਮੈਚ (Cape Town Test match) ਦੀ ਦੂਜੀ ਪਾਰੀ ਵਿਚ ਸੈਂਕੜਾ ਲਗਾਇਆ। ਇਹ ਸਾਊਥ ਅਫਰੀਕਾ ਟੀਮ (South Africa team) ਦੇ ਖਿਲਾਫ ਉਨ੍ਹਾਂ ਦੇ ਪਹਿਲਾ ਟੈਸਟ ਸੈਂਕੜਾ (Test hundreds) ਰਿਹਾ। ਉਥੇ ਹੀ ਇਹ ਰਿਸ਼ਭ ਪੰਤ (Rishabh Pant) ਦੇ ਟੈਸਟ ਕ੍ਰਿਕਟ ਕਰੀਅਰ (Test cricket career) ਦਾ ਚੌਥਾ ਸੈਂਕੜਾ (Fourth century) ਰਿਹਾ। ਰਿਸ਼ਭ ਪੰਤ ਸਾਊਥ ਅਫਰੀਕਾ (Rishabh Pant South Africa) ਦੇ ਦੌਰੇ 'ਤੇ ਪਹਿਲੀ ਵਾਰ ਗਏ ਅਤੇ ਇਸ ਦੌਰੇ 'ਤੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ (Test series) ਦੀ ਆਪਣੀ ਸਭ ਤੋਂ ਆਖਰੀ ਪਾਰੀ ਵਿਚ ਕਮਾਲ ਦੀ ਬੱਲੇਬਾਜ਼ੀ (Amazing batting) ਕਰਦੇ ਹੋਏ ਸੈਂਕੜਾ ਲਗਾਇਆ। ਸਭ ਤੋਂ ਅਹਿਮ ਇਹ ਰਿਹਾ ਕਿ ਉਨ੍ਹਾਂ ਨੇ ਟੀਮ ਦੀ ਲੋੜ ਵੇਲੇ ਇਹ ਪਾਰੀ ਖੇਡੀ ਜਦੋਂ ਟੀਮ ਦੇ ਵੱਡੇ-ਵੱਡੇ ਦਿੱਗਜ ਬੱਲੇਬਾਜ਼ੀ (Veteran batting) ਵਿਚ ਸਰੰਡਰ ਕਰ ਚੁੱਕੇ ਸਨ। ਉਥੇ ਹੀ ਸਾਊਥ ਅਫਰੀਕਾ ਟੀਮ (South Africa team) ਦੇ ਖਿਲਾਫ ਇਹ ਉਨ੍ਹਾਂ ਦੇ ਟੈਸਟ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਵਧੀਆ ਪਾਰੀ ਵੀ ਸਾਬਿਤ ਹੋਈ। Also Read : ਦੇਸ਼ 'ਚ ਕੋਰੋਨਾ ਮਾਮਲਿਆਂ ਨੇ ਫੜੀ ਰਫਤਾਰ, ਸੂਬਿਆਂ ਦੇ CM ਨਾਲ PM ਮੋਦੀ ਦੀ ਮੀਟਿੰਗ ਹੋਈ ਸ਼ੁਰੂ

Team management fine with Rishabh Pant's approach as long as he gets the  job done: Rohit Sharma- The New Indian Express
ਕੇਪਟਾਊਨ ਟੈਸਟ ਮੈਚ ਦੀ ਪਹਿਲੀ ਅਤੇ ਦੂਜੀ ਪਾਰੀ ਵਿਚ ਸਾਊਥ ਅਫਰੀਕਾ ਦੇ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਭਾਰਤੀ ਬੱਲੇਬਾਜ਼ਾਂ ਲਈ ਮੁਸ਼ਕਿਲ ਸਾਬਿਤ ਹੋ ਰਹੀ ਸੀ, ਪਰ ਸੰਕਟ ਵਿਚ ਵੀ ਪੰਤ ਨੇ ਆਪਣੀ ਬੱਲੇਬਾਜ਼ੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਕੇਪਟਾਊਨ ਦੀ ਮੁਸ਼ਕਿਲ ਪਿਚ 'ਤੇ ਉਨ੍ਹਾਂ ਨੇ ਪਹਿਲੀ ਪਾਰੀ ਵਿਚ ਤਾਂ 50 ਗੇਂਦਾਂ 'ਤੇ 4 ਚੌਕਿਆਂ ਦੀ ਮਦਦ ਨਾਲ 27 ਦੌੜਾਂ ਬਣਾਈਆਂ ਪਰ ਦੂਜੀ ਪਾਰੀ ਵਿਚ ਆਪਣੀਆਂ ਸਾਰੀਆਂ ਪਿਛਲੀਆਂ ਗਲਤੀਆਂ ਅਤੇ ਖਰਾਬ ਪਾਰੀਆਂ ਨੂੰ ਪਿੱਛੇ ਛੱਡਦੇ ਹੋਏ ਸੈਂਕੜਾ ਲਗਾ ਦਿੱਤਾ। ਰਿਸ਼ਭ ਪੰਤ ਸਾਊਥ ਅਫਰੀਕੀ ਧਰਤੀ 'ਤੇ ਟੈਸਟ ਕ੍ਰਿਕਟ ਵਿਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਵਿਕਟਕੀਪਰ ਬਣੇ। ਰਿਸ਼ਭ ਪੰਤ ਨੇ 133 ਗੇਂਦਾਂ 'ਤੇ 6 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ ਆਪਣੀਆਂ 100 ਦੌੜਾਂ ਪੂਰੀਆਂ ਕੀਤੀਆਂ। ਉਥੇ ਇਸ ਪਾਰੀ ਵਿਚ ਉਨ੍ਹਾਂ ਨੇ ਕੁਲ 139 ਗੇਂਦਾਂ ਦਾ ਸਾਹਮਣਾ ਕੀਤਾ ਅਤੇ 100 ਦੌੜਾਂ ਬਣਾ ਕੇ ਅਜੇਤੂ ਪਵੇਲੀਅਨ ਪਰਤੇ। ਇਥੇ ਹੀ ਨਹੀਂ ਰਿਸ਼ਭ ਪੰਤ ਸਾਊਥ ਅਫਰੀਕਾ ਵਿਚ ਟੈਸਟ ਵਿਚ ਸੈਂਕੜਾ ਲਗਾਉਣ ਵਾਲੇ ਪਹਿਲੇ ਏਸ਼ੀਆਈ ਵਿਕਟਕੀਪਰ ਵੀ ਬਣੇ। Also Read : ਬੀਕਾਨੇਰ ਤੋਂ ਗੁਹਾਟੀ ਜਾ ਰਹੀ ਟ੍ਰੇਨ ਨਾਲ ਵਾਪਰਿਆ ਹਾਦਸਾ, 3 ਯਾਤਰੀਆਂ ਦੀ ਮੌਤ ਕਈ ਜ਼ਖਮੀ


ਰਿਸ਼ਭ ਪੰਤ ਸਾਊਥ ਅਫਰੀਕਾ, ਇੰਗਲੈਂਡ ਅਤੇ ਆਸਟ੍ਰੇਲੀਆ ਵਿਚ ਭਾਰਤ ਵਲੋਂ ਸੈਂਕੜਾ ਲਗਾਉਣ ਵਾਲੇ ਪਹਿਲੇ ਵਿਕਟਕੀਪਰ ਬਣੇ। ਉਨ੍ਹਾਂ ਤੋਂ ਪਹਿਲਾਂ ਇਸ ਤਰ੍ਹਾਂ ਦੇ ਕਮਾਲ ਕਿਸੇ ਨੇ ਨਹੀਂ ਕੀਤਾ ਸੀ। ਇੰਗਲੈਂਡ ਦੇ ਖਿਲਾਫ ਸਾਲ 2018 ਵਿਚ ਦਿ ਓਵਲ ਵਿਚ 114 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਇਸ ਤੋਂ ਬਾਅਦ ਸਾਲ 2018-19 ਵਿਚ ਉਨ੍ਹਾਂ ਨੇ ਆਸਟ੍ਰੇਲੀਆ ਦੇ ਖਿਲਾਫ ਸਿਡਨੀ ਵਿਚ ਅਜੇਤੂ 159 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤੋਂ ਬਾਅਦ ਹੁਣ ਸਾਲ 2022 ਵਿਚ ਉਨ੍ਹਾਂ ਨੇ ਸਾਊਥ ਅਫਰੀਕਾ ਵਿਚ ਅਜਿਹਾ ਕਮਾਲ ਕੀਤਾ ਅਤੇ ਸੈਂਕੜਾ ਲਗਾਇਆ।

In The Market