LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੇਸ਼ 'ਚ ਕੋਰੋਨਾ ਮਾਮਲਿਆਂ ਨੇ ਫੜੀ ਰਫਤਾਰ, ਸੂਬਿਆਂ ਦੇ CM ਨਾਲ PM ਮੋਦੀ ਦੀ ਮੀਟਿੰਗ ਹੋਈ ਸ਼ੁਰੂ

13j pmmodi

ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਸੂਬਿਆਂ ਦੇ ਮੁੱਖ ਮੰਤਰੀਆਂ (Chief Ministers) ਨਾਲ ਮੀਟਿੰਗ ਸ਼ੁਰੂ ਹੋ ਗਈ ਹੈ। ਇਹ ਮੀਟਿੰਗ ਦੇਸ਼ ਵਿਚ ਕੋਰੋਨਾ (Corona) ਦੇ ਵੱਧ ਰਹੇ ਕੇਸਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿਚ ਕੋਰੋਨਾ ਵਾਇਰਸ (Corona Virus) ਦੇ ਪ੍ਰਸਾਰ ਨੂੰ ਰੋਕਣ ਲਈ ਰਣਨੀਤੀ ਤਿਆਰ (Strategy ready) ਕੀਤੀ ਜਾਵੇਗੀ ਅਤੇ ਸੂਬਿਆਂ ਵਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਿਆ ਜਾਵੇਗਾ ਤਾਂ ਜੋ ਜਿਹੜੇ ਸੂਬਿਆਂ ਵਿਚ ਮੈਡੀਕਲ ਸਹੂਲਤ (Medical facilities) ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕੇ। ਮੀਟਿੰਗ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) ਵੀ ਮੌਜੂਦ ਰਹੇ। ਮੀਟਿੰਗ ਵਿਚ ਪ੍ਰਧਾਨ ਮੰਤਰੀ (Prime Minister) ਨੇ ਸੂਬਿਆਂ ਵਿਚ ਸਿਹਤ ਢਾਂਚੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਨਾਲ ਹੀ ਕਈ ਹੋਰ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਹੋਈ। ਪਿਛਲੇ ਐਤਵਾਰ ਨੂੰ ਇਕ ਉੱਚ ਪੱਧਰੀ ਮੀਟਿੰਗ ਵਿਚ ਪੀ.ਐੱਮ. ਨੇ ਜ਼ਿਲਾ ਪੱਧਰ 'ਤੇ ਭਰਪੂਰ ਸਹੂਲਤਾਂ ਜੁਟਾਉਣ ਅਤੇ ਅੱਲ੍ਹੜਾਂ ਦੇ ਵੈਕਸੀਨੇਸ਼ਨ ਵਿਚ ਤੇਜ਼ੀ ਲਿਆਉਣ ਦਾ ਸੱਦਾ ਕੀਤਾ ਸੀ। Also Read : ਬੀਕਾਨੇਰ ਤੋਂ ਗੁਹਾਟੀ ਜਾ ਰਹੀ ਟ੍ਰੇਨ ਨਾਲ ਵਾਪਰਿਆ ਹਾਦਸਾ, 3 ਯਾਤਰੀਆਂ ਦੀ ਮੌਤ ਕਈ ਜ਼ਖਮੀ

PM Modi to inaugurate 11 new medical colleges in Tamil Nadu today, new CICT  campus also on cards | Latest News India - Hindustan Times
ਕੋਰੋਨਾ ਸਥਿਤੀ 'ਤੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਮੀਟਿੰਗ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ ਕਿ ਪਿਛਲੇ ਵੈਰੀਐਂਟ ਦੀ ਤੁਲਨਾ ਵਿਚ ਓਮੀਕ੍ਰੋਨ ਤੇਜ਼ੀ ਨਾਲ ਫੈਲ ਰਿਹਾ ਹੈ, ਇਹ ਜ਼ਿਆਦਾ ਟ੍ਰਾਂਸਮਿਸਿਬਲ ਹੈ। ਸਾਡੇ ਮੈਡੀਕਲ ਮਾਹਰ ਸਥਿਤੀਆਂ ਦਾ ਵਿਸ਼ਲੇਸ਼ਣ ਕਰ ਰਹੇ ਹਨ। ਸਪੱਸ਼ਟ ਹੈ ਕਿ ਸਾਨੂੰ ਸਾਵਧਾਨ ਰਹਿਣਾ ਪਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਭਾਰਤ ਦੇ 130 ਕਰੋੜ ਲੋਕ, ਆਪਣੇ ਸਮੂਹਿਕ ਕੋਸ਼ਿਸ਼ਾਂ ਤੋਂ ਯਕੀਨੀ ਤੌਰ 'ਤੇ ਕੋਰੋਨਾ ਮਹਾਮਾਰੀ ਤੋਂ ਜਿੱਤਾਂਗੇ। ਰਹੀ ਗੱਲ ਓਮੀਕ੍ਰੋਨ ਦੀ ਤਾਂ ਉਸ ਬਾਰੇ ਸ਼ੁਰੂਆਤੀ ਤਸਵੀਰ ਹੌਲੀ-ਹੌਲੀ ਸਾਫ ਹੋ ਰਹੀ ਹੈ। Also Read : ਬੀਕਾਨੇਰ ਤੋਂ ਗੁਹਾਟੀ ਜਾ ਰਹੀ ਟ੍ਰੇਨ ਨਾਲ ਵਾਪਰਿਆ ਹਾਦਸਾ, ਕਈ ਜ਼ਖਮੀ

PM Modi Likely To Hold Meeting With CMs On COVID-19 Situation On January 13

ਇਹ ਵੈਰੀਐਂਟ ਆਮ ਆਬਾਦੀ ਨੂੰ ਪਿਛਲੇ ਵਾਲੇ ਵੈਰੀਐਂਟ ਦੇ ਮੁਕਾਬਲੇ ਵਿਚ ਕਈ ਗੁਣਾ ਤੇਜ਼ੀ ਨਾਲ ਇਨਫੈਕਟਿਡ ਕਰ ਰਿਹਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਸੂਬਿਆਂ ਦੇ ਕੋਲ ਭਰਪੂਰ ਮਾਤਰਾ ਵਿਚ ਵੈਕਸੀਨ ਹੈ। ਫਰੰਟਲਾਈਨ ਵਰਕਰਸ ਅਤੇ ਸੀਨੀਅਰ ਨਾਗਰਿਕਾਂ ਨੂੰ ਪ੍ਰੀਕਾਸ਼ਨ ਡੋਜ਼ ਜਿੰਨੀ ਛੇਤੀ ਲੱਗੇਗੀ ਉਨਾ ਹੀ ਸਾਡੇ ਹੈਲਥ ਕੇਅਰ ਸਿਸਟਮ ਦਾ ਸਮਰੱਥ ਵਧੇਗਾ। ਟੀਕਾਕਰਣ ਲਈ ਹਰ ਘਰ ਦਸਤਕ ਮੁਹਿੰਮ ਨੂੰ ਅਸੀਂ ਹੋਰ ਤੇਜ਼ ਕਰਨਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਭਾਰਤ ਲਗਭਗ 92 ਫੀਸਦੀ ਨੌਜਵਾਨ ਆਬਾਦੀ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਦੇ ਚੁੱਕਾ ਹੈ। ਦੇਸ਼ ਦੂਜੀ ਡੋਜ਼ ਦੀ ਕਵਰੇਜ ਵਿਚ ਵੀ 70 ਫੀਸਦੀ ਦੇ ਨੇੜੇ ਪਹੁੰਚ ਚੁੱਕਾ ਹੈ। 10 ਦਿਨ ਦੇ ਅੰਦਰ ਹੀ ਭਾਰਤ ਨੇ ਲਗਭਗ ਤਿੰਨ ਕਰੋੜ ਨੌਜਵਾਨਾਂ ਦਾ ਵੀ ਵੈਕਸੀਨੇਸ਼ਨ ਕਰ ਦਿੱਤਾ ਹੈ।

In The Market