LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੀਕਾਨੇਰ ਤੋਂ ਗੁਹਾਟੀ ਜਾ ਰਹੀ ਟ੍ਰੇਨ ਨਾਲ ਵਾਪਰਿਆ ਹਾਦਸਾ, 3 ਯਾਤਰੀਆਂ ਦੀ ਮੌਤ ਕਈ ਜ਼ਖਮੀ

13j

ਕੋਲਕਾਤਾ : ਪੱਛਮੀ ਬੰਗਾਲ (West Bengal) ਦੇ ਜਲਪਾਈਗੁੜੀ (Jalpaiguri) ਇਲਾਕੇ ਦੇ ਮੈਨਗੁੜੀ ਵਿਚ ਬੀਕਾਨੇਰ ਐਕਸਪ੍ਰੈਸ (Bikaner Express in Manguri) ਪਟਰੀ ਤੋਂ ਉਤਰ ਗਈ। ਹਾਦਸੇ ਵਿਚ 3 ਯਾਤਰੀਆਂ ਦੀ ਮੌਤ ਹੋ ਗਈ ਅਤੇ ਕਈ ਸਵਾਰੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਗੱਡੀ ਦੇ ਚਾਰ ਤੋਂ ਪੰਜ ਡੱਬੇ ਪੱਟੜੀ ਤੋਂ ਉਤਰੇ ਹਨ। ਇਹ ਟ੍ਰੇਨ ਬੀਕਾਨੇਰ ਤੋਂ ਗੁਹਾਟੀ (Train from Bikaner to Guwahati) ਜਾ ਰਹੀ ਸੀ। ਇਸੇ ਵਿਚਾਲੇ ਮੈਨਾਗੁੜੀ (Mainaguri) ਪਾਰ ਕਰਦੇ ਸਮੇਂ ਇਹ ਹਾਦਸਾ ਹੋਇਆ। ਸੂਚਨਾ ਮਿਲਦੇ ਹੀ ਰੇਲਵੇ ਪੁਲਿਸ ਪ੍ਰਸ਼ਾਸਨ (Railway Police Administration) ਸਮੇਤ ਜ਼ਿਲੇ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਹੈ। ਹਾਦਸੇ ਦੇ ਸ਼ਿਕਾਰ ਲੋਕਾਂ ਨੂੰ ਟ੍ਰੇਨ ਦੀਆਂ ਬੋਗੀਆਂ ਤੋਂ ਕੱਢਣ ਤੋਂ ਬਾਅਦ ਸਥਾਨਕ ਹਸਪਤਾਲ ਭੇਜਿਆ ਜਾ ਰਿਹਾ ਹੈ। Also Read : ਬੀਕਾਨੇਰ ਤੋਂ ਗੁਹਾਟੀ ਜਾ ਰਹੀ ਟ੍ਰੇਨ ਨਾਲ ਵਾਪਰਿਆ ਹਾਦਸਾ, ਕਈ ਜ਼ਖਮੀ

West Bengal Train Accident: डोमोहानी के पास पटरी से उतरी गुवाहाटी-बीकानेर  एक्सप्रेस

ਘਟਨਾ ਵੀਰਵਾਰ ਨੂੰ ਸ਼ਾਮ ਤਕਰੀਬਨ 5:15 ਵਜੇ ਦੀ ਹੈ। ਟ੍ਰੇਨ ਦੀ 12 ਬੋਗੀਆਂ ਪੱਟੜੀ ਤੋਂ ਉਤਰ ਗਈ ਹੈ ਅਤੇ ਸਵਾਰੀਆਂ ਨਾਲ ਭਰੇ 4 ਡੱਬੇ ਪੂਰੀ ਤਰ੍ਹਾਂ ਨਾਲ ਫਲਟ ਗਏ ਹਨ। ਇਨ੍ਹਾਂ ਵਿਚੋਂ ਇਕ ਡੱਬਾ ਪਾਣੀ ਵਿਚ ਵੀ ਉਤਰ ਗਿਆ ਹੈ, ਜਿਸ ਵਿਚ ਫਸੇ ਯਾਤਰੀਆਂ ਨੂੰ ਕੱਢਿਆ ਜਾ ਰਿਹਾ ਹੈ। ਉਥੇ ਹੀ ਨੇੜੇ ਦੇ ਕਿਸੇ ਵੀ ਸਟੇਸ਼ਨ 'ਤੇ ਕੋਈ ਠਹਿਰਾਅ ਨਹੀਂ ਸੀ ਅਤੇ ਟ੍ਰੇਨ ਇਲਾਕੇ ਤੋਂ ਲੰਘ ਰਹੀ ਸੀ। ਐੱਨ.ਡੀ.ਆਰ.ਐੱਫ. ਸਮੇਤ ਸਥਾਨਕ ਬਚਾਅ ਮੁਹਿੰਮ ਟੀਮ ਮੌਕੇ 'ਤੇ ਹੈ। ਜ਼ਖਮੀ ਯਾਤਰੀਆਂ ਨੂੰ ਇਲਾਜ ਪਹੁੰਚਾਉਣ ਲਈ 30 ਐਂਬੂਲੈਂਸ ਘਟਨਾ ਵਾਲੀ ਥਾਂ ਲਈ ਰਵਾਨਾ ਕਰ ਦਿੱਤੀ ਗਈ ਹੈ ਅਤੇ ਸਿਲੀਗੁਡੀ ਤੋਂ ਰਿਲੀਫ ਟ੍ਰੇਨ ਭੇਜੀ ਜਾ ਰਹੀ ਹੈ।

 

 

In The Market