LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟੋਕੀਓ ਓਲੰਪਿਕਸ 'ਤੇ ਮੰਡਰਾ ਰਿਹੈ 'ਕੋਰੋਨਾ ਦਾ ਖਤਰਾ' ਸਾਹਮਣੇ ਆਏ ਇੰਨੇ ਮਾਮਲੇ 

corona blast

ਟੋਕੀਓ (ਇੰਟ.)- ਟੋਕੀਓ ਓਲੰਪਿਕ (Tokyo Olympics) ਦੇ ਸ਼ੁਰੂ ਹੋਣ ਵਿਚ ਸਿਰਫ 9 ਦਿਨ ਬਾਕੀ ਹਨ ਪਰ ਇਥੇ ਕੋਰੋਨਾ (Corona) ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਬੁੱਧਵਾਰ ਨੂੰ ਸ਼ਹਿਰ ਵਿਚ 1149 ਨਵੇਂ ਮਾਮਲੇ ਦਰਜ (New Patient) ਕੀਤੇ। 6 ਮਹੀਨੇ ਬਾਅਦ ਇਨਫੈਕਸ਼ਨ (Infection) ਦੇ ਮਾਮਲਿਆਂ ਵਿਚ ਇੰਨਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ 22 ਜਨਵਰੀ ਨੂੰ 1184 ਮਾਮਲੇ ਦਰਜ ਕੀਤੇ ਗਏ ਸਨ। ਕੋਰੋਨਾ ਵਾਇਰਸ (Corona Virus) ਦੇ ਵੱਧਦੇ ਮਾਮਲੇ ਉਸੇ ਦਿਨ ਦਰਜ ਕੀਤੇ ਗਏ ਜਿਸ ਦਿਨ ਕੌਮਾਂਤਰੀ ਓਲੰਪਿਕ ਕਮੇਟੀ (International Olympic Committee) ਦੇ ਪ੍ਰਧਾਨ ਥਾਮਸ ਬਾਕ (President Thomas Buck) ਨੂੰ ਟੋਕੀਓ ਵਿਚ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ (Prime Minister Yoshihide Suga) ਨਾਲ ਸ਼ਿਸ਼ਟਾਚਾਰ ਮੁਲਾਕਾਤ ਕਰਨੀ ਸੀ। ਸੁਗਾ ਅਤੇ ਬਾਕ ਦੋਹਾਂ ਨੇ ਕਿਹਾ ਹੈ ਕਿ ਟੋਕੀਓ ਓਲੰਪਿਕ ਸੁਰੱਖਿਅਤ ਤਰੀਕੇ ਨਾਲ ਆਯੋਜਿਤ ਕੀਤੇ ਜਾਣਗੇ।

Read this- ਕੇਂਦਰੀ ਮੁਲਾਜ਼ਮਾਂ ਨੂੰ ਸਰਕਾਰ ਵਲੋਂ ਮਿਲੀ ਵੱਡੀ ਰਾਹਤ, ਵਧਾਇਆ ਮਹਿੰਗਾਈ ਭੱਤਾ 

ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦੇ ਪ੍ਰਧਾਨ ਥਾਮਸ ਨੇ ਕਿਹਾ ਕਿ ਦਰਸ਼ਕਾਂ ਨੂੰ ਟੋਕੀਓ ਓਲੰਪਿਕ ਤੋਂ ਬਾਹਰ ਰੱਖਣ ਦਾ ਫੈਸਲਾ ਭਾਰੀ ਮਨ ਨਾਲ ਕੀਤਾ ਗਿਆ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਭੁਲਾਇਆ ਨਹੀਂ ਜਾਵੇਗਾ। ਬਾਕ ਨੇ ਮੰਗਲਵਾਰ ਨੂੰ ਕੌਮਾਂਤਰੀ ਪ੍ਰਸਾਰਣ ਕੇਂਦਰ ਦਾ ਦੌਰਾ ਕੀਤਾ ਸੀ। ਦੱਸ ਦਈਏ ਕਿ ਟੋਕੀਓ ਵਿਚ ਕੋਵਿਡ-19 ਨਾਲ ਜੁੜੇ ਸਖ਼ਤ ਦਿਸ਼ਾ-ਨਿਰਦੇਸ਼ਾਂ ਕਾਰਣ ਦਰਸ਼ਕ ਸਟੇਡੀਅਮਾਂ ਵਿਚ ਨਹੀਂ ਆ ਸਕਣਗੇ। ਬਾਕ ਨੇ ਕਿਹਾ ਕਿ ਦਰਸ਼ਕਾਂ ਨੂੰ ਬਾਹਰ ਰੱਖਣ ਦਾ ਫੈਸਲਾ ਭਰੇ ਮਨ ਨਾਲ ਕੀਤਾ ਗਿਆ ਪਰ ਇਸ ਨਾਲ ਇਹ ਸਾਬਿਤ ਹੁੰਦਾ ਹੈ ਕਿ ਆਈ.ਓ.ਸੀ. ਓਲੰਪਿਕ ਖੇਡਾਂ ਦੇ ਸੁਰੱਖਿਅਤ ਆਯੋਜਨ ਦੇ ਪ੍ਰਤੀ ਗੰਭੀਰ ਹਨ।

In The Market