LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟੋਕੀਓ ਓਲੰਪਿਕ ਵਿਚ ਮੁੱਕੇਬਾਜ਼ ਮੌਰੀ ਕੌਮ ਤੇ ਹਾਕੀ ਕਪਤਾਨ ਮਨਪ੍ਰੀਤ ਨੂੰ ਮਿਲਿਆ ਵੱਡਾ ਮੌਕਾ

olympic ioc

ਨਵੀਂ ਦਿੱਲੀ (ਇੰਟ.)- 6 ਵਾਰ ਦੀ ਚੈਂਪੀਅਨ ਮੁੱਕੇਬਾਜ਼ 'ਸੁਪਰਾਮੌਮ' ਮੈਰੀਕੌਮ ਅਤੇ ਪੁਰਸ਼ ਹਾਕੀ ਟੀਮ ਦੇ ਕਪਾਤਨ ਮਨਪ੍ਰੀਤ ਸਿੰਘ ਟੋਕੀਓ ਓਲੰਪਿਕ ਦੇ ਉਦਘਾਟਨ ਸਮਾਰੋਹ ਵਿਚ ਭਾਰਤ ਦੇ ਝੰਡਾਬਰਦਾਰ ਹੋਣਗੇ। ਸੋਮਵਾਰ ਨੂੰ ਇਸ ਗੱਲ ਦੀ ਜਾਣਕਾਰੀ ਆਈ.ਓ.ਏ. ਨੇ ਦਿੱਤੀ। ਦੱਸ ਦਈਏ ਕਿ ਓਲੰਪਿਕ ਦਾ ਉਦਘਾਟਨ ਸਮਾਰੋਹ 23 ਜੁਲਾਈ ਨੂੰ ਹੋਵੇਗਾ। ਉਥੇ ਹੀ 8 ਅਗਸਤ ਨੂੰ ਇਨ੍ਹਾਂ ਖੇਡਾਂ ਦੀ ਸਮਾਪਤੀ ਹੋਵੇਗੀ। ਇਸ ਤੋਂ ਇਲਾਵਾ ਸਮਾਪਤੀ ਸਮਾਰੋਹ ਵਿਚ ਪਹਿਲਵਾਨ ਬਜਰੰਗ ਪੂਨੀਆ ਨੂੰ ਭਾਰਤੀ ਟੀਮ ਦਾ ਝੰਡਾਬਰਦਾਰ ਚੁਣਿਆ ਗਿਆ ਹੈ।

Read this- CM ਕੈਪਟਨ ਅਮਰਿੰਦਰ ਸਿੰਘ ਜਾਣਗੇ ਦਿੱਲੀ, ਹੋਵੇਗੀ ਸੋਨੀਆ ਗਾਂਧੀ ਨਾਲ ਮੁਲਾਕਾਤ
ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਓਲੰਪਿਕ ਵਿਚ ਭਾਰਤ ਦੇ ਦੋ ਝੰਡਾ ਬਰਦਾਰ (ਇਕ ਪੁਰਸ਼ ਅਤੇ ਇਕ ਮਹਿਲਾ) ਹੋਣਗੇ। ਆਈ.ਓ.ਏ. ਮੁਖੀ ਨਰਿੰਦਰ ਬੱਤਰਾ ਨੇ ਹਾਲ ਹੀ ਵਿਚ ਆਉਣ ਵਾਲੀਆਂ ਟੋਕੀਓ ਖੇਡਾਂ ਵਿਚ ਲੈਂਗਿਕ ਸਮਾਨਤਾ ਨੂੰ ਯਕੀਨੀ ਕਰਨ ਲਈ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਰੀਓ ਡੀ ਜਨੇਰੀਓ ਵਿਚ 2016 ਖੇਡਾਂ ਵਿਚ ਉਦਘਾਟਨ ਸਮਾਰੋਹ ਵਿਚ ਦੇਸ਼ ਦੇ ਇਕੋ ਇਕ ਨਿੱਜੀ ਓਲੰਪਿਕ ਸੋਨ ਤਮਗਾ ਜੇਤੂ ਅਭਿਨਵ ਬਿੰਦਰਾ ਝੰਡਾ ਬਰਦਾਰ ਸਨ। ਕੋਵਿਡ 19 ਮਹਾਮਾਰੀ ਕਾਰਣ ਇਕ ਸਾਲ ਲਈ ਮੁਲਤਵੀ ਹੋਏ ਟੋਕੀਓ ਓਲੰਪਿਕ ਵਿਚ 100 ਤੋਂ ਜ਼ਿਆਦਾ ਭਾਰਤੀ ਖਿਡਾਰੀ ਹਿੱਸਾ ਲੈਣਗੇ। ਕੌਮਾਂਤਰੀ ਓਲੰਪਿਕ ਕਮੇਟੀ ਨੇ ਪਿਛਲੇ ਸਾਲ ਕਾਰਜਕਾਰੀ ਬੋਰਡ ਦੀ ਮੀਟਿੰਗ ਵਿਚ ਉਦਘਾਟਨ ਸਮਾਰੋਹ ਵਿਚ ਮਹਿਲਾ ਅਤੇ ਅਤੇ ਪੁਰਸ਼ ਝੰਡਾਬਰਦਾਰਾਂ ਲਈ ਵਿਵਸਥਾ ਕੀਤੀ ਸੀ। ਮੈਰੀਕਾਮ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ। ਮੈਂ ਸਾਈ, ਆਈ.ਓ.ਏ. ਖੇਡ ਮੰਤਰਾਲਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧੰਨਵਾਦ ਦੇਣਾ ਚਾਹੁੰਦੀ ਹਾਂ। ਹਰ ਕਿਸੇ ਲਈ ਇਹ ਮੌਕਾ ਦੇਣਾ ਸੌਖਾ ਨਹੀਂ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕਰ ਕੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤੇ ਮੁੱਕੇਬਾਜ਼ ਮੈਰੀਕੌਮ ਅਤੇ ਪਹਿਲਵਾਨ ਬਜਰੰਗ ਪੂਨੀਆ ਨੂੰ ਫਲੈਗ ਬੈਰੀਅਰ (ਝੰਡਾਬਰਦਾਰ) ਚੁਣੇ ਜਾਣ 'ਤੇ ਮੁਬਾਰਕਾਂ ਦਿੱਤੀਆਂ ਹਨ।

In The Market