LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Tokyo Olympics 'ਚ ਇਸ ਸਾਲ ਪੰਜਾਬ ਦੇ 15 ਖਿਡਾਰੀ ਲੈਣਗੇ ਹਿੱਸਾ

olympicsa

ਟੋਕੀਓ (ਇੰਟ.)- ਟੋਕੀਓ ਓਲੰਪਿਕ  (Tokyo Olympics) ਦੇ ਆਯੋਜਨ 'ਤੇ ਲਗਾਤਾਰ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਇਸ ਵਿਚਾਲੇ ਬੀਤੇ ਦਿਨੀ ਟੋਕੀਓ ਓਲੰਪਿਕ ਆਯੋਜਨਕਰਤਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਖੇਡ ਪਿੰਡ ਕੰਪਲੈਕਸ ਵਿਚ ਕੋਰੋਨਾ ਇਨਫੈਕਸ਼ਨ (Corona infection) ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਖੇਡਾਂ ਦੇ ਮਹਾਕੁੰਭ ਦੀ ਸ਼ੁਰੂਆਤ 23 ਜੁਲਾਈ ਨਾਲ ਹੋਣੀ ਹੈ। ਖੇਡ ਪਿੰਡ ਵਿਚ ਕੋਰੋਨਾ ਦਾ ਮਾਮਲਾ ਆਉਣ 'ਤੇ ਓਲੰਪਿਕ ਦੇ ਆਯੋਜਨ 'ਤੇ ਕਈ ਸਵਾਲ ਖੜ੍ਹੇ ਹੋ ਗਏ ਹਨ ਹਾਲਾਂਕਿ ਕੋਵਿਡ-19 (Covid-19) ਸੰਸਾਰਕ ਮਹਾਮਾਰੀ ਦੇ ਦੇਖਦੇ ਹੋਏ ਟੋਕੀਓ (Tokyo) ਵਿਚ 6 ਹਫਤੇ ਦਾ ਕੋਰੋਨਾ ਐਮਰਜੈਂਸੀ (Corona Emergency) ਲਾਗੂ ਹੈ। 

Read this- Tokyo Olympics : ਯੁਗਾਂਡਾ ਦਾ ਐਥਲੀਟ ਜਾਪਾਨ ਟ੍ਰੇਨਿੰਗ ਕੈਂਪ ਤੋਂ ਹੋਇਆ ਲਾਪਤਾ

ਇਸ ਵਾਰ ਖਾਸ ਗੱਲ ਗੱਲ ਇਹ ਵੀ ਹੈ ਕਿ ਟੋਕੀਓ ਓਲੰਪਿਕ (Tokyo Olympics) ਵਿੱਚ ਪੰਜਾਬੀਆਂ ਦੀ ਝੰਡੀ ਹੋਏਗੀ ਕਿਉਂਕਿ ਦੇਸ਼ ਤੋਂ ਟੋਕੀਓ ਓਲੰਪਿਕ ਜਾਣ ਵਾਲੇ ਖਿਡਾਰੀਆਂ 'ਚੋਂ ਪੰਜਾਬ ਦੀ ਦੂਸਰੀ ਸਭ ਤੋਂ ਵੱਡੀ ਟੀਮ ਹੈ। 15 ਪੰਜਾਬੀ ਖਿਡਾਰੀ ਓਲੰਪਿਕ 'ਚ ਦੇਸ਼ ਦੀ ਨੁਮਾਇੰਦਗੀ ਕਰਨਗੇ। ਸਭ ਤੋਂ ਜ਼ਿਆਦਾ ਹਰਿਆਣਾ ਦੇ ਖਿਡਾਰੀ ਓਲੰਪਿਕ 'ਚ ਹਿੱਸਾ ਲੈਣਗੇ। ਜਪਾਨ ਦੇ ਟੋਕੀਓ 'ਚ ਇਸ ਸਾਲ 23 ਜੁਲਾਈ ਤੋਂ 8 ਅਗਸਤ ਤਕ ਓਲੰਪਿਕ ਖੇਡਾਂ ਕਰਵਾਈਆਂ ਜਾਣਗੀਆਂ।

How to Watch the Tokyo 2021 Olympics: Opening Ceremony, Schedule and More |  Entertainment Tonight

ਇਹ ਹਨ ਇਨ੍ਹਾਂ ਦੇ ਨਾਮ 
ਹਾਕੀ : ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ ਤੇ ਗੁਰਜੀਤ
ਕੌਰਸ਼ੂਟਿੰਗ: ਅੰਜੁਮ ਮੌਦਗਿਲ ਤੇ ਅੰਗਦ ਵੀਰ ਸਿੰਘ
ਮੁੱਕੇਬਾਜ਼ੀ: ਸਿਮਰਨਜੀਤ ਕੌਰ
ਅਥਲੈਟਿਕਸ: ਕਮਲਪ੍ਰੀਤ ਕੌਰ, ਤੇਜਿੰਦਰਪਾਲ ਸਿੰਘ ਤੂਰ ਤੇ ਗੁਰਪ੍ਰੀਤ ਸਿੰਘ।

Read this: Weather ਅਲਰਟ: ਜਲਦ ਹੀ ਬਦਲੇਗਾ ਮੌਸਮ ਦਾ ਮਿਸਾਜ਼

In The Market