ਮੁੰਬਈ- ਬੀਤੇ ਦਿਨੀਂ ਬਾਲੀਵੁੱਡ ਸਟਾਰ ਅਜੇ ਦੇਵਗਨ ਤੇ ਕੰਨੜ ਐਕਟਰ ਕਿੱਚਾ ਸੁਦੀਪ ਦੇ ਵਿਚਾਲੇ ਰਾਸ਼ਟਰੀ ਭਾਸ਼ਾ ਨੂੰ ਲੈ ਕੇ ਵਿਵਾਦ ਦੇਖਿਆ ਗਿਆ ਸੀ। ਕਿੱਚਾ ਨੇ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਨਹੀਂ ਮੰਨਣ ਨੂੰ ਲੈ ਕੇ ਇਕ ਬਿਆਨ ਦਿੱਤਾ ਸੀ, ਜਿਸ ਉੱਤੇ ਅਦਾਕਾਰ ਅਜੇ ਦੇਵਗਨ ਨੇ ਅਸਹਿਮਤੀ ਜਤਾਉਂਦੇ ਹੋਏ ਜਵਾਬ ਦਿੱਤਾ। ਇਸ ਮਸਲੇ ਉੱਤੇ ਮਨੋਜ ਬਾਜਪੇਈ, ਰਾਮ ਗੋਪਾਲ ਵਰਮਾ ਸਣੇ ਕਈ ਐਕਟਰਾਂ ਤੇ ਫਿਲਮ ਨਿਰਮਾਤਾਵਾਂ ਨੇ ਆਪਣੀ ਰਾਇ ਰੱਖੀ ਸੀ। ਹੁਣ ਸਿੰਗਰ ਸੋਨੂ ਨਿਗਮ ਵੀ ਇਸ ਵਿਚ ਕੁੱਦ ਗਏ ਹਨ।
Also Read: ਨੇਪਾਲ ਦੇ ਮਸ਼ਹੂਰ ਕਲੱਬ ‘ਚ ਨਜ਼ਰ ਆਏ ਰਾਹੁਲ ਗਾਂਧੀ! ਵੀਡੀਓ ਜਾਰੀ ਕਰ ਭਾਜਪਾ ਨੇ ਘੇਰਿਆ
ਸੋਨੂ ਨਿਗਮ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਸੰਵਿਧਾਨ ਵਿਚ ਇਹ ਕਿਤੇ ਨਹੀਂ ਲਿਖਿਆ ਕਿ ਹਿੰਦੀ ਸਾਡੀ ਰਾਸ਼ਟਰ ਭਾਸ਼ਾ ਹੈ। ਇਹ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੋ ਸਕਦੀ ਹੈ ਪਰ ਰਾਸ਼ਟਰੀ ਭਾਸ਼ਾ ਨਹੀਂ। ਬਲਕਿ ਤਮਿਲ ਸਭ ਤੋਂ ਪੁਰਾਣੀ ਭਾਸ਼ਾ ਹੈ। ਸੰਸਕ੍ਰਿਤ ਤੇ ਤਮਿਲ ਵਿਚ ਇਕ ਬਹਿਸ ਵੀ ਹੈ। ਪਰ ਲੋਕ ਕਹਿੰਦੇ ਹਨ ਕਿ ਤਮਿਲ ਪੂਰੇ ਵਿਸ਼ਵ ਵਿਚ ਸਭ ਤੋਂ ਪੁਰਾਣੀ ਭਾਸ਼ਾ ਹੈ।
ਸੋਨੂ ਨਿਗਮ ਨੇ ਅੱਗੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਦੂਜੇ ਦੇਸ਼ਾਂ ਦੇ ਨਾਲ ਅਜਿਹੀਆਂ ਕਈ ਸਮੱਸਿਆਵਾਂ ਹਨ, ਜਿਨ੍ਹਾਂ ਨੂੰ ਸੁਲਝਾਉਣ ਦੀ ਲੋੜ ਹੈ ਤੇ ਇਸ ਵਿਚਾਲੇ ਆਪਣੇ ਹੀ ਦੇਸ਼ ਵਿਚ ਸਮੱਸਿਆ ਖੜੀ ਕਰਨਾ ਬੇਕਾਰ ਹੈ। ਉਨ੍ਹਾਂ ਨੇ ਕਿਹਾ ਕਿ ਅਜੇ ਤੁਹਾਡੇ ਬਾਕੀ ਦੇਸ਼ਾਂ ਨਾਲ ਪੰਗੇ ਘੱਟ ਹਨ ਜੋ ਤੁਸੀਂ ਆਪਣੇ ਹੀ ਦੇਸ਼ ਵਿਚ ਕਰ ਰਹੇ ਹੋ। ਇਹ ਚਰਚਾ ਹੋ ਵੀ ਕਿਉਂ ਰਹੀ ਹੈ।
ਸੋਨੂ ਨੇ ਕਿਹਾ- ਦੇਸ਼ ਨੂੰ ਨਾ ਵੰਡੋ
ਸਿੰਗਰ ਨੇ ਕਿਹਾ ਕਿ ਕਿਸ ਨੂੰ ਕਿਹੜੀ ਭਾਸ਼ਾ ਬੋਲਣੀ ਚਾਹੀਦੀ ਹੈ ਇਹ ਦੱਸਣਾ ਕਿਸੇ ਦਾ ਹੱਕ ਨਹੀਂ ਹੈ। ਪੰਜਾਬੀ ਲੋਕ ਪੰਜਾਬੀ ਬੋਲ ਸਕਦੇ ਹਨ। ਤਮਿਲੀਅਨ ਲੋਕ ਤਮਿਲ ਬੋਲ ਸਕਦੇ ਹਨ ਤੇ ਜੇਕਰ ਤੁਸੀਂ ਅੰਗਰੇਜ਼ੀ ਵਿਚ ਗੱਲ ਕਰਨ ਵਿਚ ਸਹਿਜ ਮਹਿਸੂਸ ਕਰਦੇ ਹੋ ਤਾਂ ਅੰਗਰੇਜ਼ੀ ਵਿਚ ਗੱਲ ਕਰ ਸਕਦੇ ਹੋ। ਸਾਡੀਆਂ ਅਦਾਲਤਾਂ ਵਿਚ ਸਾਰੇ ਫੈਸਲੇ ਅੰਗਰੇਜ਼ੀ ਵਿਚ ਦਿੱਤੇ ਜਾਂਦੇ ਹਨ। ਇਹ ਕੀ ਹੈ ਕਿ ਸਾਨੂੰ ਹਿੰਦੀ ਹੋਲਣਾ ਚਾਹੀਦੀ ਹੈ। ਅਜੇ ਦੇਵਗਨ ਕਿੱਚਾ ਸੁਦੀਪ ਦੇ ਭਾਸ਼ਾ ਵਿਵਾਦ ਉੱਤੇ ਆਪਣੀ ਗੱਲ ਖਤਮ ਕਰਦੇ ਹੋਏ ਸੋਨੂ ਨਿਗਮ ਨੇ ਕਿਹਾ ਕਿ ਅਜੇ ਜਿਥੇ ਦੇਸ਼ ਵਿਚ ਇੰਨਾ ਕੁਝ ਚੱਲ ਰਿਹਾ ਹੈ, ਉਥੇ ਦੇਸ਼ ਨੂੰ ਹੋਰ ਨਾ ਵੰਡੋ।
Also Read: ਚੰਡੀਗੜ੍ਹ ‘ਚ 75 ਹਜ਼ਾਰ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਾਉਣ ਦੀ ਤਿਆਰੀ, ਐਲਾਨ ਦਾ ਇੰਤਜ਼ਾਰ
ਕੀ ਸੀ ਮਾਮਲਾ?
ਕਿੱਚਾ ਸੁਦੀਪ ਨੇ ਕਿਹਾ ਸੀ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਨਹੀਂ ਹੈ, ਜਿਸ ਉੱਤੇ ਅਜੇ ਦੇਵਗਨ ਨੇ ਟਵੀਟ ਕਰਕੇ ਲਿਖਿਆ ਕਿ ਕਿੱਚਾ ਸੁਦੀਪ, ਮੇਰੇ ਭਾਈ, ਤੁਹਾਡੇ ਮੁਤਾਬਕ ਜੇਕਰ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਨਹੀਂ ਹੈ ਤਾਂ ਤੁਸੀਂ ਆਪਣੀ ਮਾਂ-ਭਾਸ਼ਾ ਦੀਆਂ ਫਿਲਮਾਂ ਨੂੰ ਹਿੰਦੀ ਵਿਚ ਡੱਬ ਕਰਕੇ ਕਿਉਂ ਰਿਲੀਜ਼ ਕਰਦੇ ਹੋ। ਹਿੰਦੀ ਸਾਡੀ ਮਾਤ-ਭਾਸ਼ਾ ਤੇ ਰਾਸ਼ਟਰੀ ਭਾਸ਼ਾ ਸੀ, ਹੈ ਤੇ ਹਮੇਸ਼ਾ ਰਹੇਗੀ। ਜਨ-ਗਣ-ਮਨ। ਇਸ ਤੋਂ ਬਾਅਦ ਕਿੱਚਾ ਨੇ ਵੀ ਅਜੇ ਨੂੰ ਜਵਾਬ ਦਿੱਤਾ। ਹਾਲਾਂਕਿ ਦੋਵਾਂ ਸੈਲੇਬਸ ਨੇ ਟਵੀਟ ਕਨਵਰਸੇਸ਼ਨ ਵਿਚ ਹੀ ਗਲਤਫਹਿਮੀ ਦੂਰ ਕਰ ਲਈ ਸੀ।



