13 ਸਾਲ ਪਹਿਲਾਂ ਰੇਲ ਹਾਦਸੇ ‘ਚ ਦੋਵੇਂ ਲੱਤਾਂ ਗਵਾ ਚੁੱਕਿਆ ਸੋਨੂ ਕੁਮਾਰ ਲਾਚਾਰ, ਗਠੀਏ ਨਾਲ ਪੀੜਤ ਪਤਨੀ ਘਰਾਂ ‘ਚ ਕੰਮ ਕਰਕੇ ਪਾਲ ਰਹੀ ਪਰਿਵਾਰ

ਬਰਨਾਲਾ : ਕੁਦਰਤ ਦੀ ਮਾਰ ਅਤੇ ਆਰਥਿਕ ਤੰਗੀ ਜਦੋਂ ਇਕੱਠੀਆਂ ਵਾਰ ਕਰਦੀਆਂ ਹਨ, ਤਾਂ ਮਨੁੱਖੀ ਜ਼ਿੰਦਗੀ ਕਿੰਨੀ ਔਖੀ ਹੋ ਜਾਂਦੀ ਹੈ, ਇਸਦੀ ਮਿਸਾਲ ਤਪਾ ਮੰਡੀ…

ਕੁਦਰਤ ਦੀ ਮਾਰ ਅਤੇ ਆਰਥਿਕ ਤੰਗੀ ਜਦੋਂ ਇਕੱਠੀਆਂ ਵਾਰ ਕਰਦੀਆਂ ਹਨ, ਤਾਂ ਮਨੁੱਖੀ ਜ਼ਿੰਦਗੀ ਕਿੰਨੀ ਔਖੀ ਹੋ ਜਾਂਦੀ ਹੈ, ਇਸਦੀ ਮਿਸਾਲ ਤਪਾ ਮੰਡੀ ਦੇ ਅਨੰਦਪੁਰ ਬਸਤੀ

ਬਰਨਾਲਾ : ਕੁਦਰਤ ਦੀ ਮਾਰ ਅਤੇ ਆਰਥਿਕ ਤੰਗੀ ਜਦੋਂ ਇਕੱਠੀਆਂ ਵਾਰ ਕਰਦੀਆਂ ਹਨ, ਤਾਂ ਮਨੁੱਖੀ ਜ਼ਿੰਦਗੀ ਕਿੰਨੀ ਔਖੀ ਹੋ ਜਾਂਦੀ ਹੈ, ਇਸਦੀ ਮਿਸਾਲ ਤਪਾ ਮੰਡੀ ਦੇ ਅਨੰਦਪੁਰ ਬਸਤੀ (ਵਾਰਡ ਨੰਬਰ 1) ਦੇ ਰਹਿਣ ਵਾਲੇ 35 ਸਾਲਾ ਸੋਨੂ ਕੁਮਾਰ ਦੀ ਕਹਾਣੀ ਤੋਂ ਮਿਲਦੀ ਹੈ। ਦੋਵੇਂ ਲੱਤਾਂ ਤੋਂ 100 ਫੀਸਦੀ ਅੰਗਹੀਣ ਹੋ ਚੁੱਕਿਆ ਸੋਨੂ ਕੁਮਾਰ ਪਿਛਲੇ 13 ਸਾਲਾਂ ਤੋਂ ਘਰ ਦੀ ਚਾਰਦੀਵਾਰੀ ਵਿੱਚ ਬੈਠ ਕੇ ਬੇਹੱਦ ਦਰਦਨਾਕ ਅਤੇ ਆਰਥਿਕ ਪੱਖੋਂ ਔਖੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੈ।

ਵਿਆਹ ਦੇ ਦੋ ਸਾਲ ਬਾਅਦ ਇੱਕ ਹਾਦਸੇ ਨੇ ਉਜਾੜ ਦਿੱਤੀ ਹੱਸਦੀ-ਖੇਡਦੀ ਦੁਨੀਆ

ਸੋਨੂ ਕੁਮਾਰ (ਪੁੱਤਰ ਸੱਤਿਆ ਵਾਨ) ਦਾ ਵਿਆਹ ਸਾਲ 2011 ਵਿੱਚ ਰਮਨ ਰਾਣੀ ਨਾਲ ਹੋਇਆ ਸੀ। ਘਰ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ ਅਤੇ ਸੋਨੂ ਦਿਹਾੜੀ-ਮਜ਼ਦੂਰੀ ਕਰਕੇ ਪਰਿਵਾਰ ਪਾਲ ਰਿਹਾ ਸੀ। ਪਰ ਵਿਆਹ ਤੋਂ ਮਹਿਜ 2 ਸਾਲ ਬਾਅਦ ਇੱਕ ਮੰਦਭਾਗੀ ਘਟਨਾ ਵਾਪਰੀ। ਰੇਲਵੇ ਦਰਾਜ ਫਾਟਕ ਕੋਲੋਂ ਲਾਈਨਾਂ ਪਾਰ ਕਰਦੇ ਸਮੇਂ ਅਚਾਨਕ ਰੇਲ ਗੱਡੀ ਆਉਣ ਕਾਰਨ ਸੋਨੂ ਉਸਦੀ ਲਪੇਟ ਵਿੱਚ ਆ ਗਿਆ। ਹਸਪਤਾਲ ਵਿੱਚ ਇਲਾਜ ਦੌਰਾਨ ਉਸਦੀ ਜਾਨ ਤਾਂ ਬਚ ਗਈ, ਪਰ ਗੋਡਿਆਂ ਤੋਂ ਹੇਠਾਂ ਉਸਦੀਆਂ ਦੋਵੇਂ ਲੱਤਾਂ ਕੱਟਣੀਆਂ ਪਈਆਂ। ਇਸ ਹਾਦਸੇ ਨੇ ਪਰਿਵਾਰ ਦੀਆਂ ਸਾਰੀਆਂ ਖ਼ੁਸ਼ੀਆਂ ਖੋਹ ਲਈਆਂ।

ਖ਼ੁਦ ਗਠੀਏ ਨਾਲ ਪੀੜਤ ਪਤਨੀ 3000 ਮਹੀਨੇ ‘ਤੇ ਘਰਾਂ ‘ਚ ਕਰ ਰਹੀ ਮਜ਼ਦੂਰੀ

ਸੋਨੂ ਦੇ ਅੰਗਹੀਣ ਹੋਣ ਤੋਂ ਬਾਅਦ ਘਰ ਦੀ ਪੂਰੀ ਜ਼ਿੰਮੇਵਾਰੀ ਉਸਦੀ ਪਤਨੀ ਰਮਨ ਰਾਣੀ ਦੇ ਮੋਢਿਆਂ ‘ਤੇ ਆ ਗਈ। ਘਰ ਵਿੱਚ 13 ਸਾਲ ਦੀ ਬੇਟੀ ਅਕਸ਼ਾ ਅਤੇ 5 ਸਾਲ ਦੀ ਬੇਟੀ ਅਨੰਨਿਆ ਦੀ ਪੜ੍ਹਾਈ ਅਤੇ ਰੋਟੀ-ਟੁੱਕ ਦੇ ਖਰਚੇ ਲਈ ਰਮਨ ਰਾਣੀ ਮਜਬੂਰੀਵੱਸ ਲੋਕਾਂ ਦੇ ਘਰਾਂ ਵਿੱਚ ਕੰਮ-ਕਾਰ ਕਰ ਰਹੀ ਹੈ, ਜਿੱਥੋਂ ਉਸਨੂੰ ਮਹਿਜ 3000 ਰੁਪਏ ਮਹੀਨਾ ਕਮਾਈ ਹੁੰਦੀ ਹੈ। ਦੂਜੇ ਪਾਸੇ, ਰਮਨ ਖ਼ੁਦ ਵੀ ਗਠੀਏ ਦੀ ਗੰਭੀਰ ਬਿਮਾਰੀ ਨਾਲ ਪੀੜਤ ਹੈ, ਜਿਸਦੀ ਦਵਾਈ ਦਾ ਖਰਚਾ ਹੀ ਹਰ ਮਹੀਨੇ 4000 ਰੁਪਏ ਦੇ ਕਰੀਬ ਆਉਂਦਾ ਹੈ। ਆਮਦਨ ਘੱਟ ਅਤੇ ਖਰਚਾ ਜ਼ਿਆਦਾ ਹੋਣ ਕਾਰਨ ਪਰਿਵਾਰ ਲਈ ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰਨਾ ਵੀ ਔਖਾ ਹੋਇਆ ਪਿਆ ਹੈ।

ਸਰਕਾਰ ਵੱਲੋਂ ਮਿਲ ਰਹੀ ਹੈ 1500 ਪੈਨਸ਼ਨ

ਮੌਜੂਦਾ ਸਮੇਂ ਪੰਜਾਬ ਸਰਕਾਰ ਵੱਲੋਂ ਸੋਨੂ ਕੁਮਾਰ ਨੂੰ 1500 ਰੁਪਏ ਮਹੀਨਾ ਅੰਗਹੀਣ ਪੈਨਸ਼ਨ ਦਿੱਤੀ ਜਾ ਰਹੀ ਹੈ, ਜੋ ਇਸ ਮਹਿੰਗਾਈ ਦੇ ਦੌਰ ਵਿੱਚ ਊਠ ਦੇ ਮੂੰਹ ਵਿੱਚ ਜੀਰੇ ਦੇ ਬਰਾਬਰ ਹੈ। ਬੇਵਸ ਹੋਏ ਸੋਨੂ ਕੁਮਾਰ ਅਤੇ ਉਸਦੀ ਪਤਨੀ ਨੇ ਪੰਜਾਬ ਸਰਕਾਰ, ਹਲਕਾ ਭਦੌੜ ਦੇ ਐਮ.ਐਲ.ਏ. ਲਾਭ ਸਿੰਘ ਉਗੋਕੇ, ਦੇਸ਼-ਵਿਦੇਸ਼ ਵਿੱਚ ਬੈਠੇ ਐਨ.ਆਰ.ਆਈਜ਼ (NRIs) ਅਤੇ ਦਾਨੀ ਸੱਜਣਾਂ ਨੂੰ ਮਦਦ ਦੀ ਗੁਹਾਰ ਲਗਾਈ ਹੈ। ਪਰਿਵਾਰ ਦੀ ਸਹਾਇਤਾ ਲਈ ਉਨ੍ਹਾਂ ਦਾ ਬੈਂਕ ਖਾਤਾ ਅਤੇ ਗੂਗਲ ਪੇਅ (Google Pay) ਨੰਬਰ ਵੀ ਜਾਰੀ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਸਿੱਧੀ ਮਦਦ ਕਰ ਸਕਣ।

ਪੀੜਤ ਪਰਿਵਾਰ ਦੀ ਬਾਂਹ ਫੜਨ ਲਈ ਅੱਗੇ ਆਏ ਸਥਾਨਕ ਕੌਂਸਲਰ

ਇਸ ਔਖੀ ਘੜੀ ਵਿੱਚ ਹਲਕੇ ਦੇ ਨਵੇਂ ਜੇਤੂ ਨੁਮਾਇੰਦੇ ਵੀ ਪੀੜਤ ਪਰਿਵਾਰ ਦੀ ਮਦਦ ਲਈ ਅੱਗੇ ਆਏ ਹਨ। ਵਾਰਡ ਨੰਬਰ 1 ਦੀ ਕੌਂਸਲਰ ਮਾਇਆ ਦੇਵੀ, ਵਾਰਡ ਨੰਬਰ 2 ਦੇ ਕੌਂਸਲਰ ਜੋਨੀ ਕੁਮਾਰ ਅਤੇ ਇਲਾਕੇ ਦੇ ਮੋਹਤਬਰ ਸਮਾਜ ਸੇਵੀ ਚਰਨਜੀਤ ਸਿੰਘ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਨਿੱਜੀ ਪੱਧਰ ‘ਤੇ ਪਰਿਵਾਰ ਦੀ ਹਰ ਸੰਭਵ ਆਰਥਿਕ ਮਦਦ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਇਸ ਲਾਚਾਰ ਪਰਿਵਾਰ ਦੀ ਸਾਰ ਲਈ ਜਾਵੇ ਅਤੇ ਬੱਚੀਆਂ ਦੀ ਪੜ੍ਹਾਈ ਤੇ ਇਲਾਜ ਦਾ ਮੁਫ਼ਤ ਪ੍ਰਬੰਧ ਕੀਤਾ ਜਾਵੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Rewari gas blast: ਪੀੜਤ ਪਰਿਵਾਰ ਨੂੰ ਮਿਲਣ ਪਹੁੰਚੇ ਸਾਬਕਾ ਮੰਤਰੀ ਡਾ. ਬਨਵਾਰੀ ਲਾਲ, ਹਰ ਸੰਭਵ ਮਦਦ ਦਾ ਦਿੱਤਾ ਭਰੋਸਾ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *